ਬੇਗੁਸਰਾਏ ਵਿਚ ਬਦਮਾਸ਼ਾਂ ਨੇ ਅਧਿਆਪਕ ਨੂੰ ਗੋਲੀ ਮਾਰ ਕੇ ਕੀਤਾ ਕਤਲ
Published : Sep 29, 2018, 3:24 pm IST
Updated : Sep 29, 2018, 3:24 pm IST
SHARE ARTICLE
Shot dead a Teacher
Shot dead a Teacher

ਬਦਮਾਸ਼ਾਂ ਨੇ ਇਕ ਵਾਰ ਫਿਰ ਸ਼ਹਿਰ ਵਿਚ ਕਤਲ ਦੀ ਘਟਨਾ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾਈ। ਇਸ ਵਾਰ ਬਦਮਾਸ਼ਾਂ ਨੇ ਅਧਿਆਪਕ...

ਬੇਗੁਸਰਾਏ : ਬਦਮਾਸ਼ਾਂ ਨੇ ਇਕ ਵਾਰ ਫਿਰ ਸ਼ਹਿਰ ਵਿਚ ਕਤਲ ਦੀ ਘਟਨਾ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾਈ। ਇਸ ਵਾਰ ਬਦਮਾਸ਼ਾਂ ਨੇ ਅਧਿਆਪਕ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਮਾਮਲਾ ਰਤਨਪੁਰ ਓਪੀ ਖੇਤਰ ਪਿੱਪਰਾ ਤੋਂ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁਕਰਵਾਰ ਦੀ ਰਾਤ ਚਾਰ-ਪੰਜ ਬਦਮਾਸ਼ਾਂ ਨੇ ਟਿਊਸ਼ਨ ਪੜ੍ਹਾ ਕੇ ਆ ਰਹੇ 55 ਸਾਲਾਂ ਅਧਿਆਪਕ ਅਨਿਲ ਸਿੰਘ ਨੂੰ ਪਿੱਪਰਾ-ਡੂਮਰੀ ਸੜਕ ਉਤੇ ਗੋਲੀ ਨਾਲ ਮਾਰ ਦਿੱਤਾ। ਸਾਈਕਲ ਸਵਾਰ ਅਧਿਆਪਕ ਨੂੰ ਲੱਗਭਗ ਪੰਜ ਗੋਲੀਆਂ ਵੱਜੀਆਂ। ਘਟਨਾ ਤੋਂ ਬਾਅਦ ਬਦਮਾਸ਼ ਆਰਾਮ ਨਾਲ ਹਥਿਆਰ ਚਲਾਉਂਦੇ ਰਹੇ।

Begusrai IncidentBegusarai Incident

ਕਤਲ ਦੀ ਜਾਣਕਾਰੀ ਮਿਲਦੇ ਹੀ ਲਾਸ਼ ਦੇ ਪਰਿਵਾਰ ਵਾਲਿਆਂ ਨੇ ਹਫ਼ੜਾ ਦਫ਼ੜੀ ਮਚਾ ਦਿੱਤੀ। ਸੂਚਨਾ ਮਿਲਣ ਤੇ ਰਤਨਪੁਰ ਓਪੀ ਦੇ ਪ੍ਰਧਾਨ ਰਾਜੀਵ ਕੁਮਾਰ ਪੁਲਿਸ ਕਰਮਚਾਰੀਆਂ ਦੇ ਨਾਲ ਮੌਕੇ ਤੇ ਮਾਮਲੇ ਦੀ ਜਾਂਚ ਕਰਨ ਪਹੁੰਚੇ। ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦੇ ਕੋਲ ਚਾਰ ਖੋਖੇ ਬਰਾਮਦ ਕੀਤੇ। ਲਾਸ਼ ਨੂੰ ਪੋਸਟਮਾਡਮ ਦੇ ਲਈ ਸਦਰ ਹਸਪਤਾਲ ਭੇਜ ਦਿੱਤਾ। ਉਥੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਮਰਨ ਵਾਲਾ ਸ਼ੇਖਪੁਰਾ ਜ਼ਿਲੇ ਦੇ ਪੈਨ ਪਿੰਡ ਦਾ ਰਹਿਣ ਵਾਲਾ ਸੀ। ਉਹ ਪਿਛਲੇ 25 ਸਾਲ ਤੋਂ ਬੇਗੁਸਰਾਏ ਵਿਚ ਰਹਿ ਕੇ ਟਿਊਸ਼ਨ ਪੜ੍ਹਾ ਕੇ ਆਪਣਾ ਜੀਵਨ ਗੁਜ਼ਾਰਾ ਕਰਦੇ ਸੀ।

Murdered by goonsMurdered by goonsਪਿਛਲੇ ਕੁਝ ਸਾਲ ਤੋਂ ਉਹ ਐੱਲ.ਆਈ.ਸੀ. ਬੀਮੇ ਦਾ ਵੀ ਕੰਮ ਕਰਦੇ ਸੀ। ਰੋਜ਼ ਦੀ ਤਰ੍ਹਾਂ ਉਹ ਸ਼ੁਕਰਵਾਰ ਨੂੰ ਵੀ ਟਾਊਨਸ਼ਿਪ ਤੋਂ ਟਿਊਸ਼ਨ ਪੜ੍ਹਾ ਕੇ ਸਾਈਕਲ ਤੇ ਆਪਣੇ ਘਰ ਵਾਪਸ ਪਰਤ ਰਹੇ ਸੀ। ਓਪੀ ਪ੍ਰਧਾਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement