ਐਸਸੀ/ਐਸਟੀ ਐਕਟ ਵਿਰੁਧ ਭਾਰਤ ਬੰਦ, ਬਿਹਾਰ 'ਚ ਕਈ ਥਾਵਾਂ 'ਤੇ ਰੋਕੀਆਂ ਰੇਲਗੱਡੀਆਂ
Published : Sep 6, 2018, 10:49 am IST
Updated : Sep 6, 2018, 10:49 am IST
SHARE ARTICLE
Bharat bandh against SC/ST Act
Bharat bandh against SC/ST Act

ਐਸਸੀ/ਐਸਟੀ ਐਕਟ ਕਾਨੂੰਨ ਵਿਚ ਸੋਧ ਵਿਰੁਧ ਉੱਚ ਜਾਤੀਆਂ ਵੱਲੋਂ ਬੁਲਾਏ ਗਏ ਭਾਰਤ ਬੰਦ ਦਾ ਦੇਸ਼ਭਰ ਵਿਚ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬਿਹਾਰ ਵਿਚ ਬਾਜ਼ਾਰ ਬੰਦ...

ਨਵੀਂ ਦਿੱਲੀ : ਐਸਸੀ/ਐਸਟੀ ਐਕਟ ਕਾਨੂੰਨ ਵਿਚ ਸੋਧ ਵਿਰੁਧ ਉੱਚ ਜਾਤੀਆਂ ਵੱਲੋਂ ਬੁਲਾਏ ਗਏ ਭਾਰਤ ਬੰਦ ਦਾ ਦੇਸ਼ਭਰ ਵਿਚ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬਿਹਾਰ ਵਿਚ ਬਾਜ਼ਾਰ ਬੰਦ ਨਜ਼ਰ ਆ ਰਿਹਾ ਹੈ ਅਤੇ ਭਾਰਤ ਬੰਦ ਦਾ ਐਲਾਨ ਕਰ ਲੋਕ ਜਗ੍ਹਾ - ਜਗ੍ਹਾ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਦੇ ਮੁੰਗੇਰ ਅਤੇ ਦਰਭੰਗਾ ਵਿਚ ਰੇਲਗੱਡੀਆਂ ਨੂੰ ਰੋਕ ਦਿਤੀ ਗਈ ਹੈ। ਜਦ ਕਿ, ਉਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਲੋਕ ਸੜਕਾਂ 'ਤੇ ਉੱਤਰ ਕੇ ਇਸ ਦਾ ਵਿਰੋਧ ਕਰ ਰਹੇ ਹਨ। ਖਬਰਾਂ ਦੇ ਮੁਤਾਬਕ, ਮੱਧ ਪ੍ਰਦੇਸ਼ ਵਿਚ ਪਿੱਛਲੀ ਵਾਰ ਹੋਈ ਭਾਰੀ ਹਿੰਸਾ ਨੂੰ ਦੇਖਦੇ ਹੋਏ ਸੁਰੱਖਿਆ ਦਾ ਭਾਰੀ ਇੰਤਜ਼ਾਮ ਕੀਤੇ ਗਏ ਹਨ।

Bharat bandh against SC/ST ActBharat bandh against SC/ST Act

ਮੱਧ ਪ੍ਰਦੇਸ਼ ਪੁਲਿਸ ਦੇ ਮੁਤਾਬਕ, ਐਸਸੀ/ ਐਸਟੀ ਐਕਟ ਵਿਰੁਧ ਪ੍ਰਦਰਸ਼ਨ ਨੂੰ ਲੈ ਕੇ ਰਾਜ ਦੇ 35 ਜਿਲ੍ਹਿਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਇੱਥੇ ਸੁਰੱਖਿਆ ਬਲਾਂ ਦੀ 34 ਕੰਪਨੀਆਂ ਅਤੇ 5000 ਸੁਰੱਖਿਆ ਕਰਮੀਆਂ ਨੂੰ ਤੈਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਕਈ ਜਿਲ੍ਹਿਆਂ ਵਿਚ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਧਿਆਨ ਯੋਗ ਹੈ ਕਿ ਅੱਜ ਕਥਿਤ ਤੌਰ 'ਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਜ਼ੁਲਮ ਐਕਟ ਨੂੰ ਲੈ ਕੇ ਲਿਆਏ ਗਏ ਆਰਡੀਨੈਂਸ ਵਿਰੁਧ ਉੱਚ ਭਾਈਚਾਰੇ ਨੇ ਭਾਰਤ ਬੰਦ ਕੀਤਾ ਹੈ। ਹਾਲਾਂਕਿ ਰਾਸ਼ਟਰੀ ਪੱਧਰ 'ਤੇ ਕਿਸੇ ਸੰਗਠਨ ਵਲੋਂ ਬੰਦ ਦਾ ਐਲਾਨ ਨਹੀਂ ਕੀਤਾ ਗਿਆ ਹੈ।

Bharat bandh against SC/ST ActBharat bandh against SC/ST Act

ਪੁਲਿਸ - ਪ੍ਰਸ਼ਾਸਨ ਨੇ ਸੰਵੇਦਨਸ਼ੀਲ ਇਲਾਕਿਆਂ ਵਿਚ ਸੁਰੱਖਿਆ ਵਿਵਸਥਾ ਵਧਾ ਦਿਤੀ ਹੈ। ਦੋ ਅਪ੍ਰੈਲ ਨੂੰ ਭਾਰਤ ਬੰਦ ਦੇ ਦੌਰਾਨ ਮੱਧ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਹੋਈ ਹਿੰਸਾ ਅਤੇ ਕਈ ਲੋਕਾਂ ਦੀ ਮੌਤ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਅਜਿਹੇ ਖੇਤਰਾਂ ਵਿਚ ਜ਼ਿਆਦਾ ਸੁਰੱਖਿਆ ਤੈਨਾਤ ਕੀਤੀ ਹੈ। ਬਿਹਾਰ, ਝਾਰਖੰਡ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼,  ਰਾਜਸਥਾਨ ਸਮੇਤ ਕਈ ਰਾਜਾਂ ਵਿਚ ਸੁਰੱਖਿਆ ਏਜੰਸੀਆਂ ਬੰਦ ਨੂੰ ਲੈ ਕੇ ਪੈਨੀ ਨਜ਼ਰ ਰੱਖੇ ਹੋਏ ਹਨ। ਬੰਦ ਨੂੰ ਲੈ ਕੇ ਬਿਹਾਰ ਦੀ ਵਿਸ਼ੇਸ਼ ਸ਼ਾਖਾ ਦੇ ਇਨਪੁਟ ਤੋਂ ਬਾਅਦ, ਡੀਜੀਪੀ (ਕਾਨੂੰਨ ਵਿਵਸਥਾ) ਆਲੋਕ ਰਾਜ ਤੋਂ ਸਾਰੇ ਪੁਲਿਸ ਐਸਐਸਪੀ ਨੂੰ ਅਲਰਟ ਜਾਰੀ ਕੀਤਾ ਗਿਆ।

Bharat bandh against SC/ST ActBharat bandh against SC/ST Act

ਅਲਰਟ ਵਿਚ ਰੇਲ ਅਤੇ ਸੜਕ ਰਸਤੇ ਤੋਂ ਇਲਾਵਾ ਵੱਖਰੇ ਸੰਵੇਦਨਸ਼ੀਲ ਸਥਾਨਾਂ 'ਤੇ ਵਿਸ਼ੇਸ਼ ਚੌਕਸੀ ਵਰਤਣ ਦੇ ਨਿਰਦੇਸ਼ ਜਿਲ੍ਹਿਆਂ ਨੂੰ ਦਿਤੇ ਗਏ ਹਨ। ਮੱਧ ਪ੍ਰਦੇਸ਼ ਦੇ ਪੁਲਿਸ ਇੰਸਪੈਕਟਰ ਜਨਰਲ ਮਕਰੰਦ ਦੇਉਸਕਰ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਪੂਰੀ ਤਰ੍ਹਾਂ ਚੇਤੰਨਤਾ ਵਰਤ ਰਹੀ ਹੈ। ਕਈ ਸੰਵੇਦਨਸ਼ੀਲ ਜਿਲ੍ਹਿਆਂ ਵਿਚਸਾਵਧਾਨੀ ਨਾਲ ਪਾਬੰਦੀ ਲਾਗੂ ਕਰ ਦਿਤੀ ਗਈ ਹੈ। ਪੂਰੇ ਪ੍ਰਦੇਸ਼ ਵਿਚ ਹਥਿਆਰਬੰਦ ਸੈਨਾਂ (ਐਸਏਐਫ) ਦੀ 37 ਕੰਪਨੀਆਂ ਅਤੇ ਛੇ ਹਜ਼ਾਰ ਨਵੇਂ ਰਿਜ਼ਰਵਰ ਉਪਲੱਬਧ ਕਰਾਏ ਗਏ ਹਨ। ਜਿਥੇ ਵੀ ਲੋੜ ਹੋਵੇਗੀ ਉਥੇ ਜ਼ਿਆਦਾ ਜ਼ੋਰ ਉਪਲੱਬਧ ਕਰਾਇਆ ਜਾਵੇਗਾ।

Bharat bandh against SC/ST ActBharat bandh against SC/ST Act

ਪ੍ਰਦੇਸ਼ ਦੇ ਪਟਰੌਲ ਪੰਪ ਵੀ ਕੱਲ ਸ਼ਾਮ ਚਾਰ ਵਜੇ ਤੱਕ ਬੰਦ ਰਹਿਣਗੇ। ਰਾਖਵਾਂਕਰਨ ਦੇ ਵਿਰੋਧ ਵਿੱਚ ਕੁਮਾਊਂ ਦੇ ਤਿੰਨ ਜਿਲ੍ਹਿਆਂ ਵਿਚ ਅਲਮੋੜਾ ਸੇਨਾ ਸੰਘਰਸ਼ ਕਮੇਟੀ ਵਲੋਂ ਬੰਦ ਦਾ ਐਲਾਨ ਕੀਤਾ ਗਿਆ ਹੈ। ਅਲਮੋੜਾ ਵਿਚ ਵਪਾਰੀਆਂ ਨੇ ਬੰਦ ਨੂੰ ਸਮਰਥਨ ਦੇ ਦਿਤਾ ਹੈ। ਬਾਗੇਸ਼ਵਰ ਬੰਦ ਦੇ ਐਲਾਨ ਨੂੰ ਵਪਾਰੀਆਂ ਅਤੇ ਟੈਕਸੀ ਯੂਨੀਅਨ ਨੇ ਵੀ ਅਪਣਾ ਸਮਰਥਨ ਦਿਤਾ ਹੈ। ਉਧਰ, ਚੰਪਾਵਤ ਜਿਲ੍ਹੇ ਵਿਚ ਵੀਰਵਾਰ ਨੂੰ ਬੰਦ ਦੇ ਐਲਾਨ ਨੂੰ ਚੰਪਾਵਤ ਸ਼ਹਿਰ ਅਤੇ ਲੋਹਾਘਾਟ ਦੇ ਵਪਾਰੀਆਂ ਨੇ ਅਪਣਾ ਸਮਰਥਨ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement