
ਫੇਸਬੁਕ ਨੇ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਹੈਕਰਾਂ ਦੁਆਰਾ ਸੁਰੱਖਿਆ ਦੀ ਕਮਜ਼ੋਰੀ ਪੈਦਾ ਹੋਣ ਦੇ ਕਾਰਨ ਫੇਸਬੁਕ ਦੇ ਪੰਜ ਕਰੋੜ ਅਕਾਉਂਟ ਪ੍ਰਭਾਵਿਤ ਹੋਏ ਹਨ
ਫੇਸਬੁਕ ਨੇ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਹੈਕਰਾਂ ਦੁਆਰਾ ਸੁਰੱਖਿਆ ਦੀ ਕਮਜ਼ੋਰੀ ਹੋਣ ਦੇ ਕਾਰਨ ਫੇਸਬੁਕ ਦੇ ਪੰਜ ਕਰੋੜ ਖ਼ਾਤੇ ਪ੍ਰਭਾਵਿਤ ਹੋਏ ਹਨ। ਦੁਨੀਆਂ ਦੇ ਇਸ ਵੱਡੇ ਸ਼ੋਸ਼ਲ ਨੈਟਵਰਕ ਨੇ ਕਿਹਾ ਕਿ ਇਸ ਹਫ਼ਤੇ ਸਾਨੂੰ ਪਤਾ ਚੱਲਿਆ ਕਿ ਹੈਕਰਾਂ ਨੇ ‘ਐਕਸੈਸ ਟੋਕਨ’ ਚੋਰੀ ਕਰ ਲਏ ਸੀ ਜਿਸ ਦੇ ਕਾਰਨ ਇਹ ਅਕਾਉਂਟ ਪ੍ਰਭਾਵਿਤ ਹੋਏ ਹਨ। ਐਕਸੈਸ ਟੋਕਨ ਇਕ ਪ੍ਰਕਾਰ ਦੀਆਂ ਡਿਜ਼ੀਟਲ ਚਾਬੀਆਂ ਹਨ ਜਿਸ ਤੋਂ ਹੈਕਰ ਇਹ ਅਕਾਉਂਟ ਤਕ ਪਹੁੰਚਣ ਵਿਚ ਸਫ਼ਲ ਹੋ ਗਏ। ਫੇਸਬੁਕ ਮੈਨੇਜ਼ਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਗੇ ਰੋਸੇਨ ਨੇ ਇਕ ਬਲਾਗ ਪੋਸਟ ਵਿਚ ਲਿਖਿਆ, ਇਹ ਸਪਸ਼ਟ ਹੈ।
Facebook Hacker ਕਿ ਹੈਕਰ ਫੇਸਬਕੁ ਦਾ ਕੋਡ ਤੋੜਨ ਵਿਚ ਸਫ਼ਲ ਰਹੇ ਹਨ। ਫੇਸਬੁਕ ਨਿਰਮਾਤਾ ਮਾਰਕ ਜੁਕਰਬਰਗ ਨੇ ਕਿਹਾ, ਕਿ ਇੰਜੀਅਰਾਂ ਨੇ ਮੰਗਲਵਾਰ ਨੂੰ ਇਸ ਕਮਜ਼ੋਰੀ ਦਾ ਪਤਾ ਲਗਾਇਆ ਹੈ ਅਤੇ ਵੀਰਵਾਰ ਰਾਤ ਨੂੰ ਇਸ ਕਮਜ਼ੋਰੀ ਨੂੰ ਠੀਕ ਕਰ ਲਿਆ ਹੈ। ਉਹਨਾਂ ਨੇ ਕਿਹਾ, ਅਸੀਂ ਇਹ ਕਮਜ਼ੋਰੀ ਦੂਰ ਕਰ ਲਈ ਹੈ ਅਤੇ ਕਨੂੰਨ ਪਰਿਵਰਤਨ ਨੂੰ ਸੂਚਿਤ ਕਰ ਦਿਤਾ ਹੈ। ਜੁਕਰਬਰਗ ਨੇ ਕਿਹਾ, ਸਾਨੂੰ ਪਤਾ ਨਹੀਂ ਹੈ ਕਿ ਕਿਸੀ ਨੇ ਖ਼ਾਤੇ ਦਾ ਅਸਲ ਵਿਚ ਗਲਤ ਇਸਤੇਮਾਲ ਕੀਤਾ ਗਿਆ ਹੈ। ਇਹ ਗੰਭੀਰ ਮੁੱਦਾ ਹੈ। ਫੇਸਬੁਕ ਨੇ ਇਤਿਹਾਸਕ ਅਸਥਾਈ ਤੌਰ ਤੇ ‘ਵਿਉ ਇਜ਼ ਫੀਚਰ’ ਨੂੰ ਹਟਾ ਦਿਤਾ ਹੈ।
Facebook Hacker ਇਹ ਫੀਚਰ ਇਕ ਪ੍ਰਾਈਵੇਸੀ ਟੂਲ ਹੈ, ਜਿਹੜਾ ਖ਼ਪਤਕਾਰਾਂ ਨੂੰ ਦੇਖਣ ਦੀ ਆਗਿਆ ਦਿੰਦਾ ਸੀ ਕਿ ਉਸਦਾ ਅਪਣਾ ਪ੍ਰੋਫਾਈਲ ਕਿਸੀ ਹੋਰ ਖ਼ਪਤਕਾਰ ਨੂੰ ਕਿਵੇਂ ਦਿਖੇਗਾ।