
ਇਸ ਵਿਚ ਪਲੈਨ ਟਾਈਗਰ, ਕਾਮਨ ਗ੍ਰਾਸ, ਯੇਲੋ, ਬ੍ਰਾਉਨ ਅਵਲ, ਡਿੰਗੀ ਸਵਿਫਟ, ਰੈਡ ਫਲੈਸ਼ ਤਿਤਲੀਆਂ ਸ਼ਾਮਲ ਹਨ
ਨਵੀਂ ਦਿੱਲੀ: ਦਿੱਲੀ ਐਨਸੀਆਰ ਵਿਚ ਇਸ ਵਾਰ ਤਿਤਲੀਆਂ ਦੀਆਂ ਪ੍ਰਜਾਤੀਆਂ ਵਿਚ ਮਾਮੂਲੀ ਜਿਹੀ ਕਮੀ ਆਈ ਹੈ। ਪਿਛਲੇ 3 ਸਾਲ ਦੌਰਾਨ ਇਸ ਵਾਰ ਸਭ ਤੋਂ ਘਟ ਤਿਤਲੀਆਂ ਦੀਆਂ ਪ੍ਰਜਾਤੀਆਂ ਮਿਲੀਆਂ ਹਨ। ਬੀਐਨਐਚਐਸ ਅਤੇ ਹੋਰ ਐਨਜੀਓ ਦੇ ਸੰਯੁਕਤ ਸੈਂਸੇਸ ਵਿਚ ਇਹ ਜਾਣਕਾਰੀ ਮਿਲੀ ਹੈ। ਇਸ ਸੈਂਸੇਸ ਵਿਚ 11 ਸਕੂਲ, 18 ਕਾਲਜ, 3 ਐਨਜੀਓ ਅਤੇ 4 ਕਾਰਪੋਰੇਟਸ ਨੇ ਹਿੱਸਾ ਲਿਆ।
Butterfy
ਸੈਂਸੇਸ ਮੁਤਾਬਕ ਇਸ ਵਾਰ ਦਿੱਲੀ ਐਨਸੀਆਰ ਵਿਚ 66 ਪ੍ਰਜਾਤੀਆਂ ਦੀਆਂ ਤਿਤਲੀਆਂ ਮਿਲੀਆਂ ਹਨ। ਇਸ ਵਿਚ ਪਲੈਨ ਟਾਈਗਰ, ਕਾਮਨ ਗ੍ਰਾਸ, ਯੇਲੋ, ਬ੍ਰਾਉਨ ਅਵਲ, ਡਿੰਗੀ ਸਵਿਫਟ, ਰੈਡ ਫਲੈਸ਼ ਤਿਤਲੀਆਂ ਸ਼ਾਮਲ ਹਨ। ਪਿਛਲੇ ਸਾਲ ਇਹਨਾਂ ਦੀ ਗਿਣਤੀ 69 ਸੀ। ਉੱਥੇ ਹੀ 2017 ਵਿਚ ਕੀਤੇ ਗਏ ਪਹਿਲੇ ਸੈਂਸੇਸ ਵਿਚ 75 ਪ੍ਰਜਾਤੀਆਂ ਪਾਈਆਂ ਗਈਆਂ ਸਨ।
Butterfy
ਤਿੰਨ ਸਾਲਾਂ ਦੇ ਟ੍ਰੈਂਡ ਦਿਖਾ ਰਹੇ ਹਨ ਕਿ ਤਿਤਲੀਆਂ ਦੀਆਂ ਪ੍ਰਜਾਤੀਆਂ ਵਿਚ ਹਰ ਸਾਲ ਕਮੀ ਆ ਰਹੀ ਹੈ। 22 ਸਤੰਬਰ ਨੂੰ ਇਹ ਸੈਂਸੇਸ 45 ਥਾਵਾਂ ਤੇ ਕੀਤਾ ਗਿਆ। ਇਸ ਵਿਚ ਕਰੀਬ 700 ਲੋਕਾਂ ਨੇ ਹਿੱਸਾ ਲਿਆ। ਇਹਨਾਂ ਥਾਵਾਂ ਵਿਚ ਵਾਈਲਡ ਲਾਈਫ ਸੈਂਕਚੁਅਰੀ, ਬਾਓਡਾਇਵਰਸਿਟੀ ਪਾਰਕ, ਸਿਟੀ ਫਾਰੇਸਟ, ਸਿਟੀਜਨ ਗਾਰਡਨ, ਨੇਚਰ ਰਿਸੋਰਟ ਆਦਿ ਸ਼ਾਮਲ ਸਨ।
Butterfy
ਬੰਬੇ ਨੈਚੁਰਲ ਹਿਸਟਰੀ ਸੋਸਾਇਟੀ ਦੇ ਸੋਹੇਲ ਮਦਾਨ ਨੇ ਦਸਿਆ ਕਿ ਪਿਛਲੇ ਸਾਲ ਦੇ ਬਰਾਬਰ ਪ੍ਰਜਾਤੀਆਂ ਹੀ ਪਾਈਆਂ ਗਈਆਂ ਹਨ। ਬਹੁਤ ਘਟ ਗਿਰਾਵਟ ਆਈ ਹੈ। ਦਾ ਡਿਲਾਈਟ ਫੈਕਟਰੀ ਨੇ ਨੈਚਰਲਿਸਟ ਸ਼ਾਂਤਨੁ ਨੇ ਦਸਿਆ ਕਿ ਲੋਕਾਂ ਵਿਚ ਤਿਤਲੀਆਂ ਪ੍ਰਤੀ ਦਿਲਚਸਪੀ ਵਧੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।