ਉਤਰੀ ਆਧਰਾ ਪ੍ਰਦੇਸ਼ ਅਤੇ ਦੱਖਣੀ ਓਡਿਸ਼ਾ ਦੇ ਤੱਟੀ ਖੇਤਰ ‘ਚ ਭਿਆਨਕ ਚਕਰਵਤੀ(ਸਾਈਕਲੋਨ) ......
ਨਵੀਂ ਦਿੱਲੀ (ਪੀਟੀਆਈ) : ਉਤਰੀ ਆਧਰਾ ਪ੍ਰਦੇਸ਼ ਅਤੇ ਦੱਖਣੀ ਓਡਿਸ਼ਾ ਦੇ ਤੱਟੀ ਖੇਤਰ ‘ਚ ਭਿਆਨਕ ਚਕਰਵਤੀ(ਸਾਈਕਲੋਨ) ‘ਤਿਤਲੀ’ ਪਹੁੰਚ ਗਿਆ ਹੈ। ਇਸ ਦੇ ਕਹਿਰ ਤੋਂ ਬਚਣ ਲਈ ਓਡਿਸ਼ਾ ਤੱਟ ਦੇ ਕਰੀਬ ਤਿੰਨ ਲੱਖ ਲੋਕਾਂ ਨੂੰ ਹਟਾ ਕੇ ਸੁਰੱਖਿਆ ਸਥਾਨਾਂ ਉਤੇ ਪਹੁੰਚਾਇਆ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਿਕ, ਤਿਤਲੀ ਦਾ ਲੈਂਡਕਾਲ ਓਢਿਸ਼ਾ ਦੇ ਗੋਪਾਲਪੁਰ ਤੋਂ 86 ਕਿਮੀ ਦੱਖਣੀ-ਪੱਛਮ ‘ਚ ਸਥਿਤ ਹੈ। ਜਾਣਕਾਰੀ ਦੇ ਮੁਤਾਬਿਕ ਗੋਪਾਲਪੁਰ ‘ਚ ਤੂਫ਼ਾਨੀ ਹਵਾਵਾਂ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲ ਰਹੀ ਹੈ। ਅਤੇ ਇਹਨਾਂ ਦੇ 165 ਕਿਮੀ/ਘੰਟੇ ਤਕ ਪਹੁੰਚਣ ਦਾ ਹਿਸਾਬ ਹੈ।
ਇਸ ਦੇ ਨਾਲ ਹੀ ਸਵਾਲ ਉੱਠ ਰਿਹਾ ਹੈ ਕਿ ਜਦੋਂ ਇਹ ਤੂਫ਼ਾਨ ਦਾ ਇਨ੍ਹਾ ਡਰ ਹੈ ਤਾਂ ਇਸ ਦਾ ਨਾਮ ‘ਤਿਤਲੀ’ ਕਿਉਂ ਰੱਖਿਆ ਗਿਆ? ਅਸਲੀਅਤ ਚੱਕਰਵਤੀ ਦੇ ਨਾਮ ਇਸ ਲਈ ਰੱਖੇ ਜਾਂਦੇ ਹਨ। ਤਾਂਕਿ ਸਾਗਰ ‘ਚ ਇਕ ਸਮੇਂ ਆਉਣ ਵਾਲੇ ਕਈ ਤੂਫ਼ਾਨਾਂ ਨੂੰ ਚਿੰਨਹਿਤ ਕਰਕੇ ਉਹਨਾਂ ਦੀ ਪਹਿਚਾਣ ਕੀਤੀ ਜਾ ਸਕੇ। ਆਮ ਤੌਰ ‘ਤੇ ਜਦੋਂ ਕਿਸੇ ਤੂਫ਼ਾਨ ਦੀ ਰਫ਼ਤਾਰ 61 ਕਿਮੀ/ਘੰਟਾ ਤੋਂ ਜ਼ਿਆਦਾ ਹੁੰਦੀ ਹੈ। ਤਾਂ ਉਸ ਤੂਫ਼ਾਨ ਦਾ ਨਾਮ ਰੱਖਿਆ ਜਾਂਦਾ ਹੈ। ਹਿੰਦ ਮਹਾਂਸਾਗਰ ‘ਚ ਚੱਕਰਵਤੀ ਦਾ ਨਾਮ ਰੱਖਣ ਦਾ ਕੰਮ ਸਾਲ 2000 ਚ ਸ਼ੁਰੂ ਹੋਇਆ। ਇਸ ਸਿਲਸਿਲੇ ‘ਚ ਖੇਤਰ ਦੇ ਅੱਠ ਦੇਸ਼-ਭਾਰਤ, ਬੰਗਲਾਦੇਸ਼, ਮਾਲਦੀਵ ,ਮਿਆਂਮਾਰ, ਓਮਾਨ, ਪਾਕਿਸਤਾਨ, ਸ੍ਰੀ ਲੰਕਾਂ ਅਤੇ ਥਾਈਲੈਂਡ ਦੇ ਵਿਚ 2004 ‘ਚ ਇਕ ਫਾਰਮੂਲੇ ਉਤੇ ਸਹਿਮਤੀ ਬਣੀ।
ਇਹਨਾਂ ਦੇਸ਼ਾਂ ਨੇ ਅਗਾਮੀ ਚੱਕਰਵਤੀ ਦੇ ਲਿਹਾਜ਼ ਨਾਲ 64 ਨਾਮਾਂ ਦੀ ਸੂਚੀ ਬਣਾਈ। ਇਸ ਤਰ੍ਹਾਂ ਪ੍ਰਤੇਕ ਦੇਸ਼ ਨੇ ਅੱਠ ਨਾਮ ਅੱਗੇ ਰੱਖੇ। ਇਸ ਸੂਚੀ ਨੂੰ ਵਿਸ਼ ਮੌਸਮ ਸੰਗਠਨ ਨੂੰ ਸੌਂਪਿਆ ਗਿਆ। ਜੇਨੇਵਾ ਸਥਿਤ ਇਹ ਸੰਗਠਨ ਹੀ ਇਸ਼ ਖੇਤਰ ‘ਚ ਜਦੋਂ ਚਕਰਵਾਤੀ ਆਉਂਦੇ ਹਨ ਤਾਂ ਉਸ ਲਿਸਟ ‘ਚ ਆਉਣ ਵਾਲੇ ਸੀਰੀਅਲ ਦੇ ਅਧਾਰ ਨਾਮ ਦਿੰਦਾ ਹੈ। 2013 ‘ਚ ਆਧਰਾ ਪ੍ਰਦੇਸ਼ ਅਤੇ ਓਡਿਸ਼ਾ ‘ਚ ‘ਫੇਲਿਨ’ ਨੇ ਕਹਿਰ ਬਰਪਾਇਆ ਸੀ। ਇਸ ਸੂਚੀ ਦੇ ਅਧਾਰ ਉਤੇ ਉਸ ਚੱਕਰਵਤੀ ਦਾ ਨਾਮ ਥਾਈਲੈਂਡ ਨੇ ਦਿਤਾ ਸੀ। ਇਹਨਾਂ ਦੇਸ਼ਾ ਦੇ ਦੁਆਰਾ ਦਿਤੇ ਗਏ ਨਾਮ ਇਕ ਵਾਰ ਇਸਤੇਮਾਲ ਹੋਣ ਤੋਂ ਬਾਅਦ ਆਮਤੌਰ ਉਤੇ ਰਿਟਾਇਰ ਹੁੰਦੇ ਹਨ। ਉਹਨਾਂ ਦੀ ਥਾਂ ਜੇਂਡਰ ਅਤੇ ਵਰਣਕ੍ਰਮ ਦਾ ਨਵਾਂ ਨਾਲ ਸੰਬੰਧਿਤ ਦੇਸ਼ ਦਿੰਦਾ ਹੈ।