
ਕਿਹਾ, ਪਾਰਟੀ ਇਸ ਵੇਲੇ ਲਾਵਾਰਿਸ ਹਾਲਤ ਵਿਚ ਹੈ ਅਤੇ ਕਾਂਗਰਸ ਦਾ ਕਮਜ਼ੋਰ ਹੋਣਾ ਮਤਲਬ ਦੇਸ਼ ਦਾ ਕਮਜ਼ੋਰ ਹੋਣਾ ਹੈ।
ਨਵੀਂ ਦਿੱਲੀ: ਪੰਜਾਬ ਕਾਂਗਰਸ (Punjab Congress) ਵਿਚ ਚੱਲ ਰਹੇ ਕਲੇਸ਼ ਨੂੰ ਲੈ ਕੇ ਕਪਿਲ ਸਿੱਬਲ (Kapil Sibal) ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਕੌਣ ਚਲਾ ਰਿਹਾ ਹੈ, ਇਸ ਦਾ ਪਤਾ ਹੀ ਨਹੀਂ ਚੱਲ ਰਿਹਾ। ਲੀਡਰ ਕਾਂਗਰਸ ਛੱਡ ਕੇ ਜਾ ਰਹੇ ਹਨ। ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਪਾਰਟੀ ਨਾਲ ਬੈਠ ਕੇ ਗੱਲ ਕਰੇ, ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸੰਗਠਨ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਹੋਰ ਪੜ੍ਹੋ: ਨਵਜੋਤ ਸਿੱਧੂ ਦੀ ਨਾਰਾਜ਼ਗੀ ਬਾਰੇ ਬੋਲੇ ਮੁੱਖ ਮੰਤਰੀ, “ਉਹਨਾਂ ਨਾਲ ਬੈਠ ਕੇ ਕਰਾਂਗੇ ਗੱਲਬਾਤ”
Kapil Sibal
ਹੋਰ ਪੜ੍ਹੋ: ਵੱਡੀ ਲਾਪਰਵਾਹੀ: ਇੱਕ ਵਿਅਕਤੀ ਨੂੰ ਕੋਰੋਨਾ ਵੈਕਸੀਨ ਦੀ ਥਾਂ ਲਗਾਇਆ Rabies ਦਾ ਟੀਕਾ, ਨਰਸ ਮੁਅੱਤਲ
ਕਪਿਲ ਸਿੱਬਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਵੇਲੇ ਲਾਵਾਰਿਸ ਹਾਲਤ ਵਿਚ ਹੈ ਅਤੇ ਕਾਂਗਰਸ ਦਾ ਕਮਜ਼ੋਰ ਹੋਣਾ ਮਤਲਬ ਦੇਸ਼ ਦਾ ਕਮਜ਼ੋਰ ਹੋਣਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ, “ਇਹ ਬਹੁਤ ਸਪਸ਼ਟ ਹੈ ਕਿ ਅਸੀਂ "ਜੀ ਹੁਜ਼ੂਰ 23" ਨਹੀਂ ਹਾਂ। ਅਸੀਂ ਗੱਲ ਕਰਦੇ ਰਹਾਂਗੇ, ਅਸੀਂ ਆਪਣੀਆਂ ਮੰਗਾਂ ਨੂੰ ਦੁਹਰਾਉਂਦੇ ਰਹਾਂਗੇ।” ਦੱਸ ਦੇਈਏ ਕਿ ਕਾਂਗਰਸੀ ਨੇਤਾ ਕਪਿਲ ਸਿੱਬਲ, ਪਾਰਟੀ ਦੇ ਉਨ੍ਹਾਂ 23 ਨੇਤਾਵਾਂ ਵਿਚੋਂ ਹਨ, ਜਿਨ੍ਹਾਂ ਨੇ ਪਿਛਲੇ ਸਾਲ ਕਾਂਗਰਸ ਪ੍ਰਧਾਨ ਨੂੰ ਇਕ ਪੱਤਰ ਲਿਖਿਆ ਸੀ, ਜਿਸ ’ਚ ਕਈ ਸੰਗਠਨਾਤਮਕ ਸੁਧਾਰਾਂ ਦੀ ਮੰਗ ਕੀਤੀ ਗਈ ਸੀ।