
ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਨੂੰ ਲੈ ਕੇ ਬਿਆਨ ਦਿੱਤਾ ਹੈ।
ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਨੂੰ ਲੈ ਕੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਪਰਿਵਾਰ ਦਾ ਮੁਖੀ ਹੁੰਦਾ ਹੈ। ਮੁਖੀ ਨੇ ਪਰਿਵਾਰ ਵਿਚ ਬੈਠ ਕੇ ਅਪਣੀ ਗੱਲ ਰੱਖਣੀ ਹੁੰਦੀ ਹੈ। ਉਹਨਾਂ ਨੂੰ ਕੋਈ ਇਤਰਾਜ਼ ਹੈ ਤਾਂ ਆਉਣ ਅਤੇ ਗੱਲ ਕਰਨ। ਜੋ ਵੀ ਮਸਲਾ ਹੋਵੇਗਾ, ਉਸ ਨੂੰ ਮਿਲ ਕੇ ਹੱਲ ਕੀਤਾ ਜਾਵੇਗਾ।
Navjot Sidhu
ਹੋਰ ਪੜ੍ਹੋ: ਕੌਣ ਕਹਿੰਦਾ ਕਿ ਮੁੱਦੇ ਹੱਲ ਨਹੀਂ ਹੋ ਰਹੇ, ਘਰ-ਘਰ ਚੰਨੀ ਚੰਨੀ ਹੋਈ ਪਈ ਹੈ- ਪਰਮਿੰਦਰ ਸਿੰਘ ਪਿੰਕੀ
ਸੀਐਮ ਚੰਨੀ ਨੇ ਕਿਹਾ ਕਿ ਅੱਜ ਵੀ ਉਹਨਾਂ ਦੀ ਸਿੱਧੂ ਨਾਲ ਗੱਲ ਹੋਈ ਹੈ। ਉਹਨਾਂ ਕਿਹਾ ਕਿ ਪਾਰਟੀ ਸੁਪਰੀਮ ਹੁੰਦੀ ਹੈ। ਕਈ ਮੰਤਰੀ ਉਹਨਾਂ ਨੂੰ ਮਿਲਣ ਵੀ ਗਏ ਸਨ। ਸੀਐਮ ਚੰਨੀ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਤੋਂ ਸੰਕੋਚ ਨਹੀਂ ਕਰਨਗੇ। ਜਿਵੇਂ ਹੀ ਉਹਨਾਂ ਨੂੰ ਸਮਾਂ ਮਿਲੇਗਾ, ਉਹ ਸਿੱਧੂ ਨਾਲ ਬੈਠਣਗੇ ਅਤੇ ਗੱਲ ਕਰਨਗੇ। ਸੀਐਮ ਚੰਨੀ ਨੇ ਕਿਹਾ ਕਿ ਜਦੋਂ ਤੱਕ ਉਹ ਮੁੱਖ ਮੰਤਰੀ ਹਨ ਉਦੋਂ ਤੱਕ ਕੋਈ ਵਿਸ਼ਵਾਸਘਾਤ ਜਾਂ ਬੇਈਮਾਨੀ ਨਹੀਂ ਹੋਵੇਗੀ।
ਹੋਰ ਪੜ੍ਹੋ:ਖ਼ੁਸ਼ਖ਼ਬਰੀ! ਦੇਸ਼ ਵਿਚ ਸੀਨੀਅਰ ਨਾਗਰਿਕਾਂ ਨੂੰ ਨੌਕਰੀ ਦਿਵਾਉਣ ਲਈ ਖੋਲਿਆ ਜਾਵੇਗਾ Employment exchange