ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਰਾਧਾ ਸੁਆਮੀ ਹਸਪਤਾਲ ਨੂੰ ‘ਸੀਲ’ ਕਰ ਕੇ ਉਸ ਦਾ ਲਾਇਸੈਂਸ ਰੱਦ ਕਰ ਦਿਤਾ ਗਿਆ
ਲਖਨਊ: ਮੈਨਪੁਰੀ ਵਿਚ ਇਲਾਜ ਦੌਰਾਨ ਹਸਪਤਾਲ ਦੀ ਕਥਿਤ ਅਣਗਹਿਲੀ ਕਾਰਨ ਇਕ ਨਾਬਾਲਗ ਵਿਦਿਆਰਥਣ ਦੀ ਮੌਤ ਅਤੇ ਉਸ ਦੀ ਲਾਸ਼ ਹਸਪਤਾਲ ਤੋਂ ਬਾਹਰ ਸੁੱਟਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਰਾਧਾ ਸੁਆਮੀ ਹਸਪਤਾਲ ਨੂੰ ‘ਸੀਲ’ ਕਰ ਕੇ ਉਸ ਦਾ ਲਾਇਸੈਂਸ ਰੱਦ ਕਰ ਦਿਤਾ ਗਿਆ। ਇਹ ਕਾਰਵਾਈ ਸੂਬੇ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ, ਜੋ ਸਿਹਤ ਅਤੇ ਮੈਡੀਕਲ ਵਿਭਾਗ ਨੂੰ ਸੰਭਾਲ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਹੁਣ ਤਕ ਇਨ੍ਹਾਂ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਵਿਰੁਧ ਕੀਤੀ ਗਈ ਕਾਰਵਾਈ, ਜਾਣੋ ਵੇਰਵੇ
ਪਾਠਕ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਸਾਈਟ 'ਐਕਸ' 'ਤੇ ਕਿਹਾ, "ਜਿਵੇਂ ਹੀ ਰਾਧਾ ਸਵਾਮੀ ਹਸਪਤਾਲ, ਮੈਨਪੁਰੀ ਵਿਚ ਲਾਸ਼ ਨੂੰ ਬਾਈਕ 'ਤੇ ਰੱਖਣ ਦਾ ਮਾਮਲਾ ਧਿਆਨ ਵਿਚ ਆਇਆ, ਤਾਂ ਮੁੱਖ ਮੈਡੀਕਲ ਅਫਸਰ, ਮੈਨਪੁਰੀ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿਤੇ ਗਏ। ਇਸ ਸਬੰਧੀ ਨੋਡਲ ਅਫਸਰ ਦੀ ਮੁੱਢਲੀ ਜਾਂਚ ਰਿਪੋਰਟ ਅਨੁਸਾਰ ਕਰਹਾਲ ਰੋਡ ’ਤੇ ਸਥਿਤ ਰਾਧਾਸਵਾਮੀ ਹਸਪਤਾਲ ਨੂੰ ਸੀਲ ਕਰ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਮਸਜਿਦ ਦੇ ਬਾਹਰ ਹੋਇਆ ਆਤਮਘਾਤੀ ਧਮਾਕਾ, 34 ਲੋਕਾਂ ਦੀ ਮੌਤ
ਪਾਠਕ ਨੇ ਇਸੇ ਪੋਸਟ ਵਿਚ ਕਿਹਾ, “ਹਸਪਤਾਲ ਪ੍ਰਸ਼ਾਸਨ ਨੂੰ ਇਕ ਨੋਟਿਸ ਜਾਰੀ ਕਰਕੇ ਉਕਤ ਹਸਪਤਾਲ ਵਿਚ ਦਾਖਲ ਹੋਰ ਮਰੀਜ਼ਾਂ ਨੂੰ ਕਮਿਊਨਿਟੀ ਹੈਲਥ ਸੈਂਟਰ, ਘਿਰੌਰ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਹਸਪਤਾਲ ਦਾ ਲਾਇਸੈਂਸ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਵਧੀਕ ਮੁੱਖ ਮੈਡੀਕਲ ਅਫਸਰ (ਏ.ਸੀ.ਐਮ.ਓ.) ਦੀ ਪ੍ਰਧਾਨਗੀ ਹੇਠ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ”।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਚੀਫ਼ ਮੈਡੀਕਲ ਅਫ਼ਸਰ ਤੋਂ ਇਕ ਹਫ਼ਤੇ ਵਿਚ ਰਿਪੋਰਟ ਮੰਗੀ ਗਈ ਹੈ। ਹਸਪਤਾਲ ਦੀ ਰਜਿਸਟਰੇਸ਼ਨ ਰੱਦ ਕਰਨ ਅਤੇ ਐਫਆਈਆਰ ਦਰਜ ਕਰਨ ਦੀ ਵੀ ਕਾਰਵਾਈ ਕੀਤੀ ਜਾਵੇਗੀ। ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕਿਸਾਨਾਂ ਨੇ ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ ’ਤੇ ਲਗਾਇਆ ਧਰਨਾ, ਲੱਗਿਆ ਕਈ ਕਿਲੋਮੀਟਰ ਦਾ ਜਾਮ
ਪ੍ਰਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘਿਰੌਰ ਥਾਣਾ ਖੇਤਰ ਦੇ ਓਏ ਵਾਸੀ ਗਿਰੀਸ਼ ਚੰਦਰ ਦੀ ਪੁੱਤਰੀ ਭਾਰਤੀ (17) 12ਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਨੂੰ ਮੰਗਲਵਾਰ ਨੂੰ ਤੇਜ਼ ਬੁਖਾਰ ਸੀ। ਪ੍ਰਵਾਰ ਵਾਲਿਆਂ ਨੇ ਉਸ ਨੂੰ ਘਿਰੌਰ ਦੇ ਰਾਧਾ ਸੁਆਮੀ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਉਥੇ ਇਲਾਜ ਸ਼ੁਰੂ ਕਰ ਦਿਤਾ। ਪ੍ਰਵਾਰਕ ਮੈਂਬਰਾਂ ਅਨੁਸਾਰ ਹਸਪਤਾਲ 'ਚ ਗਲਤ ਇੰਜੈਕਸ਼ਨ ਕਾਰਨ ਭਾਰਤੀ ਦੀ ਮੌਤ ਹੋ ਗਈ ਅਤੇ ਹਸਪਤਾਲ ਦੇ ਸੰਚਾਲਕਾਂ ਨੇ ਪ੍ਰਵਾਰ ਨੂੰ ਬਿਨਾਂ ਦੱਸੇ ਭਾਰਤੀ ਦੀ ਲਾਸ਼ ਬਾਹਰ ਸੁੱਟ ਦਿਤੀ।
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਵਾਇਰਲ ਹੋਈ, ਜਿਸ 'ਚ ਦੋ ਲੋਕ ਲਾਸ਼ ਨੂੰ ਮੋਟਰਸਾਈਕਲ 'ਤੇ ਰੱਖਦੇ ਹੋਏ ਦਿਖਾਈ ਦੇ ਰਹੇ ਹਨ”। ਚੀਫ਼ ਮੈਡੀਕਲ ਅਫ਼ਸਰ ਡਾ.ਆਰ.ਸੀ.ਗੁਪਤਾ ਨੇ ਦਸਿਆ ਕਿ ਹਸਪਤਾਲ ਦੀ ਰਜਿਸਟ੍ਰੇਸ਼ਨ ਰੱਦ ਕਰਕੇ ਸੀਲ ਕਰ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਉਥੇ ਕੁੱਝ ਹੋਰ ਮਰੀਜ਼ ਵੀ ਦਾਖਲ ਸਨ, ਜਿਨ੍ਹਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ ਹੈ।