ਚੰਦਰਯਾਨ-3 ਚੰਦਰਮਾ ਦੇ ਸੰਭਾਵਤ ਸੱਭ ਤੋਂ ਪੁਰਾਣੇ ‘ਕ੍ਰੇਟਰ’ ’ਤੇ ਉਤਰਿਆ : ਖੋਜਕਰਤਾ 
Published : Sep 29, 2024, 11:01 pm IST
Updated : Sep 29, 2024, 11:01 pm IST
SHARE ARTICLE
Chandrayaan-3 on Moon
Chandrayaan-3 on Moon

ਕਿਸੇ ਵੀ ਗ੍ਰਹਿ, ਉਪਗ੍ਰਹਿ ਜਾਂ ਹੋਰ ਪੁਲਾੜੀ ਵਸਤੂ ’ਤੇ ਖੱਡੇ ਨੂੰ ‘ਕ੍ਰੇਟਰ’ ਕਿਹਾ ਜਾਂਦਾ ਹੈ

ਨਵੀਂ ਦਿੱਲੀ : ਭਾਰਤ ਦਾ ਚੰਦਰਯਾਨ-3 ਸ਼ਾਇਦ ਚੰਦਰਮਾ ਦੇ ਸੱਭ ਤੋਂ ਪੁਰਾਣੇ ‘ਕ੍ਰੇਟਰ’ ਵਿਚੋਂ ਇਕ ’ਤੇ ਉਤਰਿਆ ਸੀ। ਮਿਸ਼ਨ ਅਤੇ ਸੈਟੇਲਾਈਟਾਂ ਦੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਗਿਆਨੀਆਂ ਨੇ ਇਹ ਸੰਭਾਵਨਾ ਜ਼ਾਹਰ ਕੀਤੀ ਹੈ। ਕਿਸੇ ਵੀ ਗ੍ਰਹਿ, ਉਪਗ੍ਰਹਿ ਜਾਂ ਹੋਰ ਪੁਲਾੜੀ ਵਸਤੂ ’ਤੇ ਖੱਡੇ ਨੂੰ ‘ਕ੍ਰੇਟਰ’ ਕਿਹਾ ਜਾਂਦਾ ਹੈ। ਇਹ ‘ਕ੍ਰੇਟਰ’ ਜਵਾਲਾਮੁਖੀ ਫਟਣ ਨਾਲ ਬਣਦੇ ਹਨ। ਇਸ ਤੋਂ ਇਲਾਵਾ ਜਦੋਂ ਕੋਈ ਉਲਕਾਪਿੰਡ ਕਿਸੇ ਹੋਰ ਪਿੰਡ ਨਾਲ ਟਕਰਾਉਂਦਾ ਹੈ ਤਾਂ ਵੀ ‘ਕ੍ਰੇਟਰ’ ਬਣਦੇ ਹਨ। 

ਫਿਜ਼ੀਕਲ ਰੀਸਰਚ ਲੈਬਾਰਟਰੀ (ਐੱਲ.ਈ.ਆਈ.) ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਖੋਜਕਰਤਾਵਾਂ ਨੇ ਕਿਹਾ ਕਿ ਜਿਸ ‘ਕ੍ਰੇਟਰ’ ’ਤੇ ਚੰਦਰਯਾਨ-3 ਉਤਰਿਆ ਸੀ, ਉਹ ‘ਨੇਕਟ੍ਰੀਅਨ ਕਾਲ’ ਦੌਰਾਨ ਬਣਿਆ ਸੀ। ਨੇਕਟੇਰੀਅਨ ਕਾਲ 3.85 ਅਰਬ ਸਾਲ ਪਹਿਲਾਂ ਦਾ ਸਮਾਂ ਹੈ ਅਤੇ ਚੰਦਰਮਾ ’ਤੇ ਸੱਭ ਤੋਂ ਪੁਰਾਣੇ ਸਮੇਂ ’ਚੋਂ ਇਕ ਹੈ। 

ਭੌਤਿਕ ਖੋਜ ਪ੍ਰਯੋਗਸ਼ਾਲਾ ਦੇ ਗ੍ਰਹਿ ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਐਸ. ਵਿਜਯਨ ਨੇ ਕਿਹਾ, ‘‘ਚੰਦਰਯਾਨ-3 ਜਿਸ ਥਾਂ ’ਤੇ ਉਤਰਿਆ, ਉਹ ਇਕ ਵਿਲੱਖਣ ਭੂਗੋਲਿਕ ਸਥਾਨ ਹੈ, ਜਿੱਥੇ ਕੋਈ ਹੋਰ ਮਿਸ਼ਨ ਨਹੀਂ ਪਹੁੰਚਿਆ ਹੈ। ਮਿਸ਼ਨ ਦੇ ਰੋਵਰ ਤੋਂ ਪ੍ਰਾਪਤ ਤਸਵੀਰਾਂ ਇਸ ਅਕਸ਼ਾਂਸ਼ ’ਤੇ ਰੋਵਰ ਵਲੋਂ ਲਈਆਂ ਗਈਆਂ ਚੰਦਰਮਾ ਦੀਆਂ ਪਹਿਲੀਆਂ ਤਸਵੀਰਾਂ ਹਨ। ਇਹ ਦਰਸਾਉਂਦੇ ਹਨ ਕਿ ਸਮੇਂ ਦੇ ਨਾਲ ਚੰਦਰਮਾ ਕਿਵੇਂ ਵਿਕਸਤ ਹੋਇਆ।’’

ਜਦੋਂ ਕੋਈ ਤਾਰਾ ਕਿਸੇ ਗ੍ਰਹਿ ਜਾਂ ਚੰਦਰਮਾ ਵਰਗੇ ਵੱਡੇ ਸਰੀਰ ਦੀ ਸਤਹ ਨਾਲ ਟਕਰਾਉਂਦਾ ਹੈ, ਤਾਂ ਇਕ ਖੱਡਾ ਬਣ ਜਾਂਦਾ ਹੈ ਅਤੇ ਇਸ ਤੋਂ ਵਿਸਥਾਪਿਤ ਸਮੱਗਰੀ ਨੂੰ ਇਜੈਕਟਾ ਕਿਹਾ ਜਾਂਦਾ ਹੈ।

‘ਇਕਾਰਸ’ ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ਦੇ ਲੇਖਕ ਵਿਜਯਨ ਨੇ ਕਿਹਾ ਕਿ ਜਦੋਂ ਤੁਸੀਂ ਰੇਤ ’ਤੇ ਗੇਂਦ ਸੁੱਟਦੇ ਹੋ ਤਾਂ ਰੇਤ ਦਾ ਕੁੱਝ ਹਿੱਸਾ ਵਿਸਥਾਪਿਤ ਹੋ ਜਾਂਦਾ ਹੈ ਜਾਂ ਬਾਹਰ ਵਲ ਇਕ ਛੋਟੇ ਢੇਰ ’ਚ ਉਛਲ ਜਾਂਦਾ ਹੈ। ਚੰਦਰਯਾਨ-3 ਲਗਭਗ 160 ਕਿਲੋਮੀਟਰ ਵਿਆਸ ਦੇ ਖੱਡੇ ’ਤੇ ਉਤਰਿਆ ਅਤੇ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਇਹ ਲਗਭਗ ਅਰਧ-ਗੋਲਾਕਾਰ ਢਾਂਚਾ ਹੈ। 

ਖੋਜਕਰਤਾਵਾਂ ਨੇ ਕਿਹਾ ਕਿ ਇਹ ਸ਼ਾਇਦ ਖੱਡੇ ਦਾ ਅੱਧਾ ਹਿੱਸਾ ਹੈ ਅਤੇ ਬਾਕੀ ਅੱਧਾ ਦਖਣੀ ਧਰੁਵ ‘ਐਟਕੇਨ ਬੇਸਿਨ‘ ਤੋਂ ‘ਇਜੈਕਟਾ‘ ਦੇ ਹੇਠਾਂ ਦੱਬਿਆ ਹੋ ਸਕਦਾ ਹੈ। ਪ੍ਰਗਿਆਨ ਨੂੰ ਚੰਦਰਯਾਨ-3 ਦੇ ਲੈਂਡਰ ਵਿਕਰਮ ਨੇ ਚੰਦਰਮਾ ਦੀ ਸਤਹ ’ਤੇ ਉਤਾਰਿਆ ਸੀ। ਇਸਰੋ ਵਲੋਂ ਲਾਂਚ ਕੀਤੇ ਗਏ ਇਸ ਚੰਦਰਯਾਨ ਨੇ 23 ਅਗੱਸਤ 2023 ਨੂੰ ਚੰਦਰਮਾ ਦੇ ਦਖਣੀ ਧਰੁਵ ਦੇ ਨੇੜੇ ‘ਸਾਫਟ ਲੈਂਡਿੰਗ’ ਕੀਤੀ ਸੀ। ਚੰਦਰਯਾਨ ਜਿਸ ਥਾਂ ’ਤੇ ਉਤਰਿਆ, ਉਸ ਦਾ ਨਾਂ 26 ਅਗੱਸਤ 2023 ਨੂੰ ‘ਸ਼ਿਵ ਸ਼ਕਤੀ ਪੁਆਇੰਟ’ ਰੱਖਿਆ ਗਿਆ ਸੀ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement