
ਸਕੂਟਰੀ 'ਤੇ ਨਿਕਲੇ ਤਿੰਨ ਦੋਸਤਾਂ ਨੂੰ ਇੱਕ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ
Delhi Meerut Expressway Accident : ਦਿੱਲੀ ਮੇਰਠ ਐਕਸਪ੍ਰੈਸ ਵੇਅ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਦੇਰ ਰਾਤ ਸਕੂਟਰੀ 'ਤੇ ਨਿਕਲੇ ਤਿੰਨ ਦੋਸਤਾਂ ਨੂੰ ਇੱਕ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹਵਾ ਹਵਾਈ ਰੈਸਟੋਰੈਂਟ ਨੇੜੇ ਵਾਪਰਿਆ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੋਂ ਇੱਕ ਹੀ ਸਕੂਟਰ 'ਤੇ ਦਿੱਲੀ ਤੋਂ ਮੇਰਠ ਜਾ ਰਹੇ ਸਨ। ਦਿੱਲੀ ਮੇਰਠ ਐਕਸਪ੍ਰੈਸ ਵੇਅ 'ਤੇ ਉਨ੍ਹਾਂ ਦੀ ਸਕੂਟਰੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਇਸ ਹਾਦਸੇ ਵਿੱਚ ਤਿੰਨਾਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਪੁਲਿਸ ਮੁਤਾਬਕ ਤਿੰਨਾਂ ਵਿਚਕਾਰ ਡੂੰਘੀ ਦੋਸਤੀ ਸੀ। ਤਿੰਨੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਕੁਝ ਦੱਸੇ ਘਰੋਂ ਸੈਰ ਕਰਨ ਲਈ ਨਿਕਲ ਗਏ ਸਨ। ਮ੍ਰਿਤਕਾਂ ਦੀ ਪਛਾਣ ਬਿੱਟੂ ਉਰਫ ਵਰਮਾ (21) ਪੁੱਤਰ ਸੰਤੋਸ਼ ਵਾਸੀ ਬੀ-32/414 ਤ੍ਰਿਲੋਕਪੁਰੀ ਦਿੱਲੀ, ਅੰਸ਼ੂ ਉਰਫ ਮਨਮੋਹਨ (30) ਪੁੱਤਰ ਪ੍ਰਦੀਪ ਸਿੰਘ ਵਾਸੀ ਤ੍ਰਿਲੋਕਪੁਰੀ ਦਿੱਲੀ, ਵਿਪਨ ਭੱਟ (25) ਪੁੱਤਰ ਲਕਸ਼ਮੀ ਪ੍ਰਸਾਦ ਭੱਟ ਨਿਵਾਸੀ ਡੀ 161 ਨਿਊ ਅਸ਼ੋਕ ਨਗਰ, ਦਿੱਲੀ ਦੇ ਰੂਪ 'ਚ ਹੋਈ ਹੈ।