
ਇੰਡੋਨੇਸ਼ੀਆ ਦੇ ਜਕਾਰਤਾ 'ਚ ਸੋਮਵਾਰ ਨੂੰ 'ਲਾਇਨ ਏਅਰ' ਦਾ ਜਹਾਜ਼ ਹਾਦਸਾਗ੍ਰਸਤ ਹੋ ਕੇ ਸਮੁੰਦਰ 'ਚ ਢਿੱਗੀਆ ਸੀ ਅਤੇ ਉਸ 'ਚ ਜਹਾਜ਼ 'ਚ ਕਰੂ ਮੈਂਬਰਾਂ ਸਮੇਤ...
ਨਵੀਂ ਦਿੱਲੀ (ਭਾਸ਼ਾ): ਇੰਡੋਨੇਸ਼ੀਆ ਦੇ ਜਕਾਰਤਾ 'ਚ ਸੋਮਵਾਰ ਨੂੰ 'ਲਾਇਨ ਏਅਰ' ਦਾ ਜਹਾਜ਼ ਹਾਦਸਾਗ੍ਰਸਤ ਹੋ ਕੇ ਸਮੁੰਦਰ 'ਚ ਢਿੱਗੀਆ ਸੀ ਅਤੇ ਉਸ 'ਚ ਜਹਾਜ਼ 'ਚ ਕਰੂ ਮੈਂਬਰਾਂ ਸਮੇਤ ਕੁੱਲ 188 ਲੋਕ ਸਵਾਰ ਸਨ। ਦੱਸ ਦਈਏ ਕਿ ਹਾਦਸਾ ਸਵੇਰੇ 6.20 'ਤੇ ਵਾਪਰਿਆ ਅਤੇ ਇਸ 'ਚ ਬੈਠੇ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਜਹਾਜ਼ 'ਚ ਦੋ ਪਾਇਲਟ ਸਨ, ਜਿਨ੍ਹਾਂ 'ਚੋਂ ਇਕ ਭਾਰਤੀ ਪਾਇਲਟ ਸੀ।ਰਾਜਧਾਨੀ ਦਿੱਲੀ ਦੇ ਰਹਿਣ ਵਾਲੇ 31 ਸਾਲਾ ਕੈਪਟਨ ਭਵਯ ਸੁਨੇਜਾ ਹਾਦਸੇ ਸਮੇਂ ਜਹਾਜ਼ ਉਡਾ ਰਹੇ ਸਨ।ਦੱਸ ਦਈਏ ਕਿ ਉਹ ਪਿਛਲੇ 11 ਸਾਲਾਂ ਤੋਂ ਏਅਰਲਾਈਨ 'ਲਾਇਨ ਏਅਰ' ਨਾਲ
Bhavya Suneja And his Wife
ਕੰਮ ਕਰ ਰਹੇ ਸਨ ਅਤੇ ਅਜੇ ਤਕ ਕਿਸੇ ਦੇ ਵੀ ਮਰਨ ਦੀ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਹੈ। ਇੰਡੋਨੇਸ਼ੀਆ ਦੀ ਐਮਰਜੈਂਸੀ ਏਜੰਸੀ ਨੇ ਹਾਦਸੇ ਦੇ ਸ਼ਿਕਾਰ ਹੋਏ ਜਹਾਜ਼ ਦੀਆਂ ਕੁਝ ਤਸਵੀਰਾਂ ਟਵਿੱਟਰ 'ਤੇ ਪਾਈਆਂ, ਜਿਨ੍ਹਾਂ 'ਚ ਬੁਰੀ ਤਰ੍ਹਾਂ ਟੁੱਟੇ ਹੋਏ ਸਮਾਰਟਫੋਨ, ਕਿਤਾਬਾਂ, ਬੈਗ, ਜਹਾਜ਼ ਦੇ ਕੁਝ ਹਿੱਸੇ ਦਿਖਾਈ ਦੇ ਰਹੇ ਹਨ। ਦੁਰਘਟਨਾ ਵਾਲੀ ਥਾਂ 'ਤੇ ਪੁੱਜੇ ਖੋਜੀ ਸਮੁੰਦਰੀ ਜਹਾਜ਼ਾਂ ਨੇ ਇਹ ਸਮਾਨ ਇਕੱਠਾ ਕੀਤਾ ਹੈ। ਰਾਸ਼ਟਰੀ ਬਚਾਅ ਅਤੇ ਜਾਂਚ ਏਜੰਸੀ ਨੇ ਕਿਹਾ ਕਿ ਪੱਛਮੀ ਜਾਵਾ ਕੋਲ ਸਮੁੰਦਰ 'ਚ ਇਹ ਜਹਾਜ਼ ਡਿੱਗਿਆ। ਇਹ ਥਾਂ 30-35 ਮੀਟਰ ਡੂੰਘੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੋਤਾਖੋਰ ਜਹਾਜ਼ ਦੇ ਪੂਰੇ
Lion Air Crash
ਮਲਬੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਬੋਇੰਗ 737 ਮੈਕਸ ਜਹਾਜ਼ ਦੇ ਹਾਦਸੇ ਨੇ ਲੋਕਾਂ ਦੇ ਪੁਰਾਣੇ ਜ਼ਖਮ ਵੀ ਹਰੇ ਕਰ ਦਿੱਤੇ ਹਨ। ਤੁਹਾਨੂੰ ਦੱਸ ਦਈਏ ਕਿ ਦਸੰਬਰ 2014 'ਚ ਏਅਰ ਏਸ਼ੀਆ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਉਸ 'ਚ ਸਵਾਰ 162 ਲੋਕਾਂ ਦੀ ਮੌਤ ਹੋ ਗਈ ਸੀ।
ਜਕਾਰਤਾ ਬਚਾਅ ਵਿਭਾਗ ਦੇ ਦਫਤਰ ਨੇ ਆਪਣੀ ਰਿਪੋਰਟ 'ਚ ਇਕ ਕਿਸ਼ਤੀ ਚਲਾਉਣ ਵਾਲੇ ਮੈਂਬਰਾਂ ਦਾ ਹਵਾਲਾ ਦਿੱਤਾ ਹੈ। ਅਸਲ 'ਚ ਇਨ੍ਹਾਂ ਲੋਕਾਂ ਨੇ ਹੀ 'ਲਾਇਨ ਏਅਰ' ਦੇ ਜਹਾਜ਼ ਨੂੰ ਆਸਮਾਨ 'ਚੋਂ ਡਿੱਗਦੇ ਹੋਏ ਦੇਖਿਆ ਸੀ ਅਤੇ ਇਸ ਦੀ ਸੂਚਨਾ ਦਿੱਤੀ ਸੀ ਅਤੇ ਹੁਣ ਇਸ ਹਾਦਸੇ 'ਚ ਵੱਧ ਤੋਂ ਜਾਣਕਾਰੀ
ਅਤੇ ਸੂਚਨਾ ਇਕੱਠੀ ਕਰਨ ਦੀ ਕੋਸੀਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸਾਲ 2013 'ਚ ਲਾਇਨ ਏਅਰ ਦਾ ਇਕ ਬੋਇੰਗ ਜਹਾਜ਼ ਬਾਲੀ 'ਚ ਉਤਰਦੇ ਸਮੇਂ ਰਨਵੇਅ 'ਤੇ ਫਿਸਲ ਗਿਆ ਸੀ, ਇਸ ਘਟਨਾ 'ਚ ਜਹਾਜ਼ 'ਚ ਸਵਾਰ 108 ਲੋਕਾਂ 'ਚੋਂ ਕਿਸੇ ਨੂੰ ਵੀ ਨੁਕਸਾਨ ਨਹੀਂ ਪੁੱਜਾ ਸੀ।