
ਅੰਡੇਮਾਨ ਨਿਕੋਬਾਰ ਵਿਚ ਆਏ ਤੂਫਾਨ ਦੀ ਚਪੇਟ ਵਿਚ ਆਇਆ ਇਕ ਵਿਅਕਤੀ 28 ਦਿਨਾਂ ਦੇ ਸੰਘਰਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਪੁਰੀ ਤੱਟ ‘ਤੇ ਪਹੁੰਚ ਗਿਆ।
ਓਡੀਸ਼ਾ: ਅੰਡੇਮਾਨ ਨਿਕੋਬਾਰ ਵਿਚ ਆਏ ਤੂਫਾਨ ਦੀ ਚਪੇਟ ਵਿਚ ਆਇਆ ਇਕ ਵਿਅਕਤੀ 28 ਦਿਨਾਂ ਦੇ ਸੰਘਰਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਪੁਰੀ ਤੱਟ ‘ਤੇ ਪਹੁੰਚ ਗਿਆ। ਸਮੁੰਦਰੀ ਹਵਾਵਾਂ ਅਤੇ ਪਾਣੀ ਕਾਰਨ ਉਸ ਦਾ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਪੁਰੀ ਤੱਟ ‘ਤੇ ਪਹੁੰਚਣ ‘ਤੇ ਉਸ ਨੇ ਸਥਾਨਕ ਅਫ਼ਸਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸੇ ਦੌਰਾਨ ਲਗਾਤਾਰ ਕਈ ਦਿਨਾਂ ਤੱਕ ਭੁੱਖੇ-ਪਿਆਸੇ ਰਹਿਣ ਕਾਰਨ ਉਸ ਦੇ ਇਕ ਸਾਥੀ ਦੀ ਮੌਤ ਹੋ ਗਈ।
man from Andaman survives 28 days at sea
ਉਹ ਅਤੇ ਉਸ ਦਾ ਸਾਥੀ ਸਮੁੰਦਰ ਵਿਚ ਆਉਣ ਵਾਲੀਆਂ ਕਿਸ਼ਤੀਆਂ ਅਤੇ ਜਹਾਜ਼ਾਂ ਵਿਚ ਖਾਣੇ ਦਾ ਸਮਾਨ ਅਤੇ ਪੀਣ ਦਾ ਪਾਣੀ ਆਦਿ ਪਹੁੰਚਾਉਣ ਦਾ ਕੰਮ ਕਰਦੇ ਸੀ। 49 ਸਾਲਾ ਅਮ੍ਰਿਤ ਕੁਜੂਰ 28 ਸਤੰਬਰ ਨੂੰ ਅਪਣੇ ਦੋਸਤ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਹਿੰਦ ਮਹਾਸਾਗਰ ਵਿਚ ਅਪਣੇ ਜਹਾਜ਼ ਵਿਚ ਨਿਕਲੇ ਸੀ। ਇਸ ਦੌਰਾਨ ਅਚਾਨਕ ਆਏ ਤੂਫਾਨ ਨਾਲ ਉਹਨਾਂ ਦਾ ਜਹਾਜ਼ ਅਪਣੇ ਰਾਸਤੇ ਤੋਂ ਭਟਕ ਗਿਆ। ਉਸ ਨੂੰ ਡੁੱਬਣ ਤੋਂ ਬਚਾਉਣ ਲਈ ਉਹਨਾਂ ਨੇ ਅਪਣਾ ਸਾਰਾ ਸਮਾਨ ਸਮੁੰਦਰ ਵਿਚ ਸੁੱਟ ਦਿੱਤਾ।
man from Andaman survives 28 days at sea
ਇਸੇ ਦੌਰਾਨ ਬਰਮਾ ਦਾ ਇਕ ਜਹਾਜ਼ ਉਹਨਾਂ ਦੀ ਮਦਦ ਲ਼ਈ ਪਹੁੰਚਿਆ। ਉਸ ‘ਤੇ ਸਵਾਰ ਅਫ਼ਸਰਾਂ ਨੇ 260 ਲੀਟਰ ਈਧਨ ਅਤੇ ਇਕ ਕੰਪਾਸ ਦਿੱਤਾ ਤਾਂ ਜੋ ਉਹ ਸੁਰੱਖਿਅਤ ਅੰਡੇਮਾਨ-ਨਿਕੋਬਾਰ ਪਹੁੰਚ ਸਕਣ ਪਰ ਉਹ ਇਕ ਹੋਰ ਵੱਡੇ ਤੂਫਾਨ ਦਾ ਸ਼ਿਕਾਰ ਹੋ ਗਏ। ਲਗਾਤਾਰ ਭੁੱਖੇ ਰਹਿਣ ਅਤੇ ਸਮੁੰਦਰ ਦਾ ਪਾਣੀ ਪੀਣ ਕਾਰਨ ਕੁਜੂਰ ਦਾ ਦੋਸਤ ਕਮਜ਼ੋਰ ਹੋ ਗਿਆ ਅਤੇ ਬਿਮਾਰ ਹੋਣ ਕਾਰਨ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।