ਮੀ ਟੂ ਮੁਹਿੰਮ ਤੋਂ ਬਾਅਦ ਦਫਤਰਾਂ 'ਚ 80 ਫ਼ੀ ਸਦੀ ਪੁਰਸ਼ ਔਰਤਾਂ ਦੇ ਮਾਮਲੇ ਪ੍ਰਤੀ ਸਚੇਤ ਹੋਏ 
Published : Nov 29, 2018, 7:58 pm IST
Updated : Nov 29, 2018, 8:05 pm IST
SHARE ARTICLE
The #MeToo movement
The #MeToo movement

ਵੇਲੋਸਿਟੀ ਐਮਆਰ ਰਿਸਰਚ ਕੰਪਨੀ ਨੇ ਮੁੰਬਈ, ਦਿੱਲੀ, ਬੇਂਗਲੁਰੂ ਸਮੇਤ ਦੇਸ਼ ਦੇ 6 ਵੱਡੇ ਸ਼ਹਿਰਾਂ ਦੇ 2500 ਲੋਕਾਂ ਨਾਲ ਮੀ ਟੂ ਮੁਹਿੰਮ ਦੇ ਅਸਰ ਬਾਰੇ ਗੱਲਬਾਤ ਕੀਤੀ।

ਮੁੰਬਈ, ( ਭਾਸ਼ਾ  ) : ਇਕ ਸਰਵੇਖਣ ਵਿਚ ਇਹ ਪਤਾ ਲਗਾ ਹੈ ਕਿ ਮੀ ਟੂ ਮੁਹਿੰਮ ਤੋਂ ਬਾਅਦ ਦਫਤਰਾਂ ਵਿਚ ਕੰਮ ਕਰਨ ਵਾਲੇ ਪੁਰਸ਼ਾਂ ਦੇ ਔਰਤਾਂ ਪ੍ਰਤੀ ਰੱਵਈਏ ਵਿਚ ਬਦਲਾਅ ਆਇਆ ਹੈ ਅਤੇ ਉਹ ਹੁਣ ਇਸ ਮਾਮਲੇ ਵਿਚ ਸਾਵਧਾਨੀ ਵਰਤ ਰਹੇ ਹਨ। ਸਰਵੇਖਣ ਦੌਰਾਨ 10 ਵਿਚੋਂ 8 ਪੁਰਸ਼ਾਂ ਨੇ ਕਿਹਾ ਕਿ ਇਸ ਮੁਹਿੰਮ ਤੋਂ ਬਾਅਦ ਦਫਤਰਾਂ ਵਿਚ ਔਰਤਾਂ ਦੇ ਨਾਲ ਵਤੀਰੇ 'ਤੇ ਬਹੁਤ ਜਿਆਦਾ ਅਸਰ ਪਿਆ ਹੈ। ਵੇਲੋਸਿਟੀ ਐਮਆਰ ਰਿਸਰਚ ਕੰਪਨੀ ਨੇ ਮੁੰਬਈ, ਦਿੱਲੀ, ਬੇਂਗਲੁਰੂ ਸਮੇਤ ਦੇਸ਼ ਦੇ 6 ਵੱਡੇ ਸ਼ਹਿਰਾਂ ਦੇ 2500 ਲੋਕਾਂ ਨਾਲ ਮੀ ਟੂ ਮੁਹਿੰਮ ਦੇ ਅਸਰ ਬਾਰੇ ਗੱਲਬਾਤ ਕੀਤੀ।​

Men and women at WorkMen and women Working in office

ਲਗਭਗ 80 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਪੀੜਤ ਔਰਤਾਂ ਘਟਨਾ ਬਾਰੇ ਪਹਿਲਾਂ ਸ਼ਿਕਾਇਤ ਨਹੀਂ ਕਰਦੀਆਂ। ਕਰੀਅਰ, ਫੈਮਿਲੀ ਸਟੇਟਸ ਅਤੇ ਸਮਾਜਿਕ ਕਲੰਕ ਜਿਹੇ ਕਾਰਨਾਂ ਨਾਲ ਉਨ੍ਹਾਂ ਅੰਦਰ ਡਰ ਬਣਿਆ ਰਹਿੰਦਾ ਹੈ। 70 ਫ਼ੀ ਸਦੀ ਲੋਕਾਂ ਨੇ ਮੰਨਿਆ ਕਿ ਮਾਮਲੇ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੀੜਤਾਂ ਨੂੰ ਖ਼ਤਰਿਆਂ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 50 ਫ਼ੀ ਸਦੀ ਲੋਕਾਂ ਨੇ ਪੀੜਤਾਂ ਵੱਲੋਂ ਘਟਨਾ ਤੋਂ ਬਹੁਤ ਸਮਾਂ ਬਾਅਦ ਸ਼ਿਕਾਇਤ ਕਰਨ ਦਾ ਵਿਰੋਧ ਕੀਤਾ, ਜਦਕਿ 5 ਵਿਚੋਂ ਸਿਰਫ 2 ਪੁਰਸ਼ਾਂ ਨੇ ਕਿਹਾ ਕਿ ਅਜਿਹੀ ਕਰਨਾ ਸਹੀ ਹੈ।

Me Too campaignMe Too campaign

ਸਰਵੇਖਣ ਵਿਚ 10 ਵਿਚੋਂ 7 ਪੁਰਸ਼ਾਂ ਨੇ ਕਿਹਾ ਕਿ ਪੀੜਤ ਔਰਤਾਂ ਨੂੰ ਸੁਤੰਤਰਤਾ ਦੇ ਲਈ ਪ੍ਰੇਰਿਤ ਕਰਨ ਨਾਲ ਉਨ੍ਹਾਂ ਨੂੰ ਅਪਣੇ ਨਾਲ ਹੋਏ ਸ਼ੋਸ਼ਣ ਬਾਰੇ ਗੱਲ ਕਰਨ ਵਿਚ ਮਦਦ ਮਿਲ ਸਕਦੀ ਹੈ। ਮੀ ਟੂ ਦੇ ਵਧ ਮਾਮਲੇ ਫਿਲਮੀ ਦੁਨੀਆਂ ਤੋਂ ਆਉਣ ਦੇ ਬਾਵਜੂਦ 77 ਫ਼ੀ ਸਦੀ ਦਾ ਮੰਨਣਾ ਹੈ ਕਿ ਦੂਜੇ ਖੇਤਰ ਵੀ ਔਰਤਾਂ ਲਈ ਸੁਰੱਖਿਅਤ ਨਹੀਂ ਮੰਨੇ ਜਾ ਸਕਦੇ। 83 ਫ਼ੀ ਸਦੀ ਲੋਕਾਂ ਦਾ ਮੰਨਣਾ ਹੈ ਕਿ ਮੀ ਟੂ ਅਧੀਨ ਕੁਝ ਮਾਮਲੇ ਝੂਠੇ ਦੋਸ਼ਾਂ ਦੇ ਵੀ ਹਨ। ਹਾਲਾਂਕਿ 5 ਵਿਚੋਂ ਸਿਰਫ 4 ਲੋਕਾਂ ਦਾ ਇਹ ਮੱਤ ਸੀ ਕਿ ਇਹ ਮੁਹਿੰਮ ਚੰਗਾ ਬਦਲਾਅ ਲਿਆਏਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement