
ਕੀ ਤੁਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਮਣੇ -ਸਾਹਮਣੇ ਮਿਲਣਾ ਚਾਹੁੰਦੇ ਹੋ? ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਫਿਰ ਅਜਿਹਾ ਸੰਭਵ ਹੈ। ਪਰ ਇਸ ਮੁਲਾਕਾਤ ਲਈ ...
ਨਵੀਂ ਦਿੱਲੀ (ਭਾਸ਼ਾ): ਕੀ ਤੁਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਮਣੇ -ਸਾਹਮਣੇ ਮਿਲਣਾ ਚਾਹੁੰਦੇ ਹੋ? ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਫਿਰ ਅਜਿਹਾ ਸੰਭਵ ਹੈ। ਪਰ ਇਸ ਮੁਲਾਕਾਤ ਲਈ ਤੁਹਾਨੂੰ ਸਿਰਫ 5 ਰੁਪਏ ਖਰਚ ਕਰਨੇ ਪੈਣਗੇਂ। ਇਸ ਡੋਨੇਸ਼ਨ ਤੋਂ ਬਾਅਦ ਤੁਹਾਨੂੰ ਨਮੋ ਟੀਸ਼ਰਟ ਅਤੇ ਕਾਫ਼ੀ ਮੱਗ ਵੀ ਦਿਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਨਮੋ) ਐਪ 'ਤੇ ਜਾਕੇ ਲੋਕਾਂ ਨੂੰ ਭਾਜਪਾ ਨੂੰ ਡੋਨੇਸ਼ਨ ਦੇਣਾ ਹੋਵੇਗਾ।
Narendra Modi
ਇਹ ਡੋਨੇਸ਼ਨ ਦੀ ਰਾਸ਼ੀ 5 ਰੁਪਏ ਤੋਂ ਸ਼ੁਰੂ ਹੋਵੇਗੀ ਅਤੇ ਵੱਧ ਤੋਂ ਵੱਧ 1000 ਰੁਪਏ ਦੇਣੇ ਪੈਣਗੇਂ।ਇਸ ਦੇ ਲਈ ਐਪ ਵਿਚ ਡੋਨੇਸ਼ਨ ਕਰਨ ਦਾ ਫੀਚਰ ਵੱਖ ਜੋੜਿਆ ਗਿਆ ਹੈ। ਇਸ ਐਪ 'ਤੇ ਪਾਰਟੀ ਫੰਡ ਦੇ ਡੋਨੇਸ਼ਨ ਦੇਣ ਤੋਂ ਬਾਅਦ ਇਕ ਰੈਫਰਲ ਕੋਡ ਜੈਨਰੇਟ ਹੋਵੇਗਾ। ਇਸ ਕੋਡ ਨੂੰ ਵਹਾਟਸਐਪ, ਈ-ਮੇਲ ਜਾਂ ਫਿਰ ਐਸਐਮਏਸ ਨਾਲ 100 ਲੋਕਾਂ ਨੂੰ ਭੇਜਣਾ ਹੋਵੇਗਾ। ਜੇਕਰ ਇਨ੍ਹਾਂ 100 ਲੋਕਾਂ ਨੇ ਰੈਫਰਲ ਕੋਡ ਦੀ ਵਰਤੋਂ ਕਰਦੇ ਹੋਏ ਸਬੰਧਤ ਐਪ ਦੀ ਮਦਦ ਨਾਲ ਡੋਨੇਸ਼ਨ ਕੀਤਾ ਤਾਂ ਤੁਹਾਨੂੰ ਪੀਐਮ ਮੋਦੀ ਨੂੰ ਮਿਲਣ ਦਾ ਮੌਕਾ ਮਿਲ ਸਕਦਾ ਹੈ।
Donating 5 rupees only
ਦੱਸ ਦਈਏ ਕਿ ਭਾਜਪਾ ਵਲੋਂ ਕਿਹਾ ਗਿਆ ਕਿ ਜੇਕਰ ਡੋਨੇਸ਼ਨ ਤੋਂ ਬਾਅਦ ਰੈਫਰਲ ਕੋਡ ਦੀ 10 ਲੋਕ ਵੀ ਵਰਤੋਂ ਕਰਦੇ ਹਨ, ਤਾਂ ਉਦੋਂ ਤੁਹਾਨੂੰ ਮੁਫਤ ਵਿਚ ਨਮੋ ਟੀ-ਸ਼ਰਟ ਅਤੇ ਕਾਫ਼ੀ ਮੱਗ ਮਿਲ ਸਕੇਗੀ। ਪਾਰਟੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਾਲ ਬਹੁਤ ਘੱਟ ਲੋਕ ਮਿਲ ਪਾਂਦੇ ਹਨ।ਇਸ ਨਵੇਂ ਪ੍ਰਯੋਗ ਦਾ ਮਕਸਦ ਆਮ ਲੋਕਾਂ ਦੀ ਪ੍ਰਧਾਨ ਮੰਤਰੀ ਨਾਲ ਗੱਲ ਬਾਅਤ ਵਧਾਉਣ ਦਾ ਹੈ। ਪੀਐਮ ਜ਼ਿਆਦਾ ਤੋਂ ਜ਼ਿਆਦਾ ਆਮ ਲੋਕਾਂ ਨੂੰ ਮਿਲ ਸਕਣ, ਇਸ ਲਈ ਅਜਿਹਾ ਕੀਤਾ ਜਾ ਰਿਹਾ ਹੈ।
Namo App
ਜੇਕਰ ਤੁਹਾਡੇ ਮੋਬਾਇਲ ਫੋਨ 'ਚ ਨਮੋ ਐਪ ਨਹੀਂ ਹੈ ਤਾਂ ਫਿਰ ਉਸ ਨੂੰ ਗੂਗਲ ਪਲੇ ਸਟੋਰ ਜਾਂ ਫਿਰ ਆਈਓਐਸ ਪਲੇ ਸਟੋਰ ਤੋਂ ਅਸਾਨੀ ਨਾਲ ਡਾਉਨਲੋਡ ਕੀਤਾ ਜਾ ਸਕਦਾ ਹੈ। ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਅਪਣਾ ਰਜਿਸਟ੍ਰੇਸ਼ਨ ਕਰਨਾ ਹੋਵੇਗਾ, ਜਿਸ ਤੋਂ ਬਾਅਦ ਇਕ ਯੂਜ਼ਰ ਆਈਡੀ ਅਤੇ ਪਾਸਵਰਡ ਦੇ ਜ਼ਰਿਏ ਬੜੀ ਅਸਾਨੀ ਨਾਲ ਲਾਗਿਨ ਕਰਕੇ ਤੁਸੀ ਡੋਨੇਸ਼ਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੂੰ ਸਿੱਧੇ ਅਪਣੀ ਪਰੇਸ਼ਾਨੀਆਂ ਤੋਂ ਰੂਬਰੂ ਕਰਾ ਸੱਕਦੇ ਹੋ ।