
ਪਹਾੜੀ ਇਲਾਕਿਆਂ ਵਿਚ ਦੇਖਣ ਨੂੰ ਮਿਲੇਗੀ ਬਰਫ਼ਬਾਰੀ
ਨਵੀਂ ਦਿੱਲੀ: ਚੱਕਰਵਾਤ ਨਿਵਾਰ ਦੇ ਗੁਜ਼ਰਨ ਤੋਂ ਬਾਅਦ ਹੁਣ ਉਸ ਦਾ ਭਾਰਤ ਦੇ ਕਈ ਸੂਬਿਆਂ 'ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਈ ਸੂਬਿਆਂ ਵਿਚ ਬਾਰਿਸ਼ ਦੀ ਸ਼ੁਰੂਆਤ ਹੋ ਚੁੱਕੀ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਹਫ਼ਤੇ ਵਿਚ ਬਾਰਿਸ਼ ਦੇ ਨਾਲ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਵੀ ਦੇਖਣ ਨੂੰ ਮਿਲੇਗੀ।
Winter
ਦੱਖਣੀ ਸੂਬਿਆਂ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਇੱਥੇ ਇਕ ਦਸੰਬਰ ਤੋਂ ਭਾਰੀ ਬਾਰਿਸ਼ ਸ਼ੁਰੂ ਹੋ ਜਾਵੇਗੀ। ਮੈਦਾਨੀ ਇਲਾਕਿਆਂ ਵਿਚ ਲੋਕਾਂ ਨੂੰ ਭਿਆਨਕ ਸਰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਤਰ੍ਹਾਂ ਅਕਤੂਬਰ ਤੇ ਨਵੰਬਰ ਦੀ ਸ਼ੁਰੂਆਤ ਠੰਢ ਨਾਲ ਹੋਈ।
Winter
ਉਸੇ ਤਰ੍ਹਾਂ ਦਸੰਬਰ ਦੀ ਸ਼ੁਰੂਆਤ ਵੀ ਕੜਾਕੇ ਦੀ ਠੰਢ ਨਾਲ ਹੋਣ ਵਾਲੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿਚ ਹੋਣ ਵਾਲੀ ਬਾਰਿਸ਼ ਨਾਲ ਮੈਦਾਨੀ ਇਲਾਕਿਆਂ ਵਿਚ ਭਿਆਨਕ ਸਰਦੀ ਪੈਣ ਵਾਲੀ ਹੈ।
Winter
ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕਈ ਇਲਾਕਿਆਂ ਵਿਚ ਵੀਰਵਾਰ ਤੋਂ ਐਤਵਾਰ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਇਹਨਾਂ ਖੇਤਰਾਂ ਵਿਚ ਕੜਾਕੇ ਦੀ ਠੰਢ ਦਾ ਆਗਮਨ ਹੋਣ ਵਾਲਾ ਹੈ। ਬੰਗਾਲ ਦੀ ਖਾੜੀ ਵਿਚ ਇਕ ਹੋਰ ਚੱਕਰਵਾਤੀ ਤੂਫਾਨ ਦੇ ਦਸਤਕ ਦੇਣ ਦੀ ਸੰਭਾਵਨਾ ਹੈ।
Winter
ਮੌਸਮ ਵਿਭਾਗ ਵਲੋਂ ਜਾਰੀ ਅਲਰਟ ਮੁਤਾਬਕ ਤਮਿਲਨਾਡੂ ਤੇ ਪੁਡੂਚੇਰੀ ਦੇ ਕਈ ਇਲਾਕਿਆਂ ਵਿਚ ਦੋ ਤੇ ਤਿੰਨ ਦਸੰਬਰ ਨੂੰ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਕਸ਼ਮੀਰ ਦੇ ਕਈ ਇਲਾਕਿਆਂ ਵਿਚ ਹੋਣ ਵਾਲੀ ਬਰਫ਼ਬਾਰੀ ਅਗਲੇ ਹਫ਼ਤੇ ਰੁਕਣ ਦੀ ਸੰਭਾਵਨਾ ਹੈ।