ਕੀ ਕੋਰੋਨਾ ਦਾ Omicron Variant ਵੀ ਲੋਕਾਂ ਨੂੰ ਪਹੁੰਚਾਏਗਾ ਹਸਪਤਾਲ? ਡਾਕਟਰ ਨੇ ਕੀਤਾ ਵੱਡਾ ਦਾਅਵਾ
Published : Nov 29, 2021, 2:26 pm IST
Updated : Nov 29, 2021, 2:26 pm IST
SHARE ARTICLE
Omicron variant
Omicron variant

ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆਂ ਦਾ ਲਗਭਗ ਹਰ ਦੇਸ਼ ਚਿੰਤਤ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆਂ ਦਾ ਲਗਭਗ ਹਰ ਦੇਸ਼ ਚਿੰਤਤ ਹੈ। ਕੁਝ ਦੇਸ਼ਾਂ ਨੇ ਸਾਵਧਾਨੀ ਵਰਤਦੇ ਹੋਏ ਪਾਬੰਦੀਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਹੋਈ ਤਬਾਹੀ ਵਰਗੇ ਖ਼ਤਰੇ ਦਾ ਡਰ ਲੋਕਾਂ ਨੂੰ ਮੁੜ ਸਤਾ ਰਿਹਾ ਹੈ। ਓਮੀਕ੍ਰੋਨ ਦੀ ਪਛਾਣ ਦੱਖਣੀ ਅਫਰੀਕਾ ਵਿਚ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਓਮੀਕ੍ਰੋਨ ਵੇਰੀਐਂਟ ਅਸਲ ਵਿਚ ਪੂਰੀ ਤਰ੍ਹਾਂ ‘ਬੁਰੀ ਖ਼ਬਰ’ ਨਹੀਂ ਹੋ ਸਕਦਾ। ਇਸ ਵੇਰੀਐਂਟ ਦੀ ਪਛਾਣ ਕਰਕੇ ਦੁਨੀਆ ਦੇ ਸਾਹਮਣੇ ਲਿਆਉਣ ਵਾਲੀ ਦੱਖਣੀ ਅਫਰੀਕੀ ਮਹਿਲਾ ਡਾਕਟਰ ਐਂਜਲਿਕ ਕੋਏਟਜ਼ੀ ਨੇ ਖੁਦ ਇਸ ਦੇ ਲੱਛਣਾਂ ਅਤੇ ਪ੍ਰਭਾਵ ਬਾਰੇ ਦੱਸਿਆ ਹੈ।

Omicron variant Omicron variant

ਹੋਰ ਪੜ੍ਹੋ: ਕਿਸਾਨੀ ਮੁੱਦੇ 'ਤੇ ਸੰਸਦ ਦੇ ਬਾਹਰ ਕਾਂਗਰਸ ਦਾ ਪ੍ਰਦਰਸ਼ਨ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਏ ਸ਼ਾਮਲ

ਡਾ: ਐਂਜਲਿਕ ਕੋਟਜੀ ਦੱਖਣੀ ਅਫ਼ਰੀਕੀ ਮੈਡੀਕਲ ਐਸੋਸੀਏਸ਼ਨ ਦੀ ਪ੍ਰਧਾਨ ਵੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਡਾਕਟਰ ਐਂਜਲਿਕ ਨੇ ਓਮੀਕ੍ਰੋਨ ਨਾਲ ਸੰਕਰਮਿਤ ਮਰੀਜ਼ਾਂ ਨੂੰ ਹਸਪਤਾਲ ਵਿਚ ਭਰਤੀ ਕਰਨ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਕੁਝ ਮਰੀਜ਼ਾਂ ਨੂੰ ਪਹਿਲਾਂ ਬੁਖਾਰ ਅਤੇ ਨਬਜ਼ ਤੇਜ਼ ਸੀ ਪਰ ਦੋ ਦਿਨਾਂ ਬਾਅਦ ਉਹਨਾਂ ਦੀ ਹਾਲਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੋ ਗਈ ਸੀ। ਉਹਨਾਂ ਦਾ ਦਾਅਵਾ ਹੈ ਕਿ ਓਮੀਕ੍ਰੋਨ ਨਾਲ ਸੰਕਰਮਿਤ ਵਿਅਕਤੀ ਨੂੰ ਘਰ ਵਿਚ ਵੀ ਠੀਕ ਕੀਤਾ ਜਾ ਸਕਦਾ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਾਉਣ ਦੀ ਲੋੜ ਨਹੀਂ ਪਵੇਗੀ।

Omicron variant Omicron variant

ਹੋਰ ਪੜ੍ਹੋ: ਯੂਪੀ 'ਚ ਰਾਮਗੰਗਾ ਨਦੀ 'ਤੇ ਬਣਿਆ ਪੁਲ ਅਚਾਨਕ ਹੋਇਆ ਢਹਿ-ਢੇਰੀ, ਆਵਾਜਾਈ ਪ੍ਰਭਾਵਿਤ

ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਪ੍ਰਿਟੋਰੀਆ ਵਿਚ ਨਿੱਜੀ ਅਭਿਆਸ ਕਰ ਰਹੇ ਸਨ ਤਾਂ ਉਹਨਾਂ ਕੋਲ ਅਜਿਹੇ ਕਈ ਮਰੀਜ਼ ਆਏ, ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਪਹਿਲਾਂ ਨਾਲੋਂ ਕੁਝ ਵੱਖਰੇ ਸਨ ਪਰ ਉਹ ਹਲਕੇ ਸਨ। ਉਸ ਦਾ ਕਹਿਣਾ ਹੈ ਕਿ ਇਹਨਾਂ ਮਰੀਜ਼ਾਂ ਵਿਚ ਨਬਜ਼ ਦੀ ਦਰ ਤੇਜ਼ ਸੀ ਪਰ ਇਹਨਾਂ ਵਿਚੋਂ ਕਿਸੇ ਵਿਚ ਵੀ ਸੁਆਦ ਅਤੇ ਗੰਧ ਦੀ ਕਮੀ ਵਰਗੇ ਲੱਛਣ ਨਹੀਂ ਸਨ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਦੋ ਦਰਜਨ ਦੇ ਕਰੀਬ ਮਰੀਜ਼ਾਂ ਵਿਚ ਨਵੇਂ ਰੂਪ ਦੇ ਲੱਛਣ ਪਾਏ ਗਏ ਹਨ। ਉਹ ਸਾਰੇ ਸਿਹਤਮੰਦ ਆਦਮੀ ਸਨ ਪਰ ਉਹਨਾਂ ਵਿਚੋਂ ਬਹੁਤੇ ਬਹੁਤ ਸੁਸਤ ਹੋ ਗਏ ਸਨ ਅਤੇ ਅੱਧਿਆਂ ਨੂੰ ਟੀਕਾ ਵੀ ਨਹੀਂ ਸੀ ਲੱਗਿਆ।

Covid sampleCovid 19

ਹੋਰ ਪੜ੍ਹੋ: ਫਿਰੋਜ਼ਪੁਰ 'ਚ ਵਿਆਹ ਦੀਆਂ ਖੁਸ਼ੀਆਂ ਗ਼ਮ 'ਚ ਬਦਲੀਆਂ, ਜਾਗੋ 'ਚ ਚੱਲੀ ਗੋਲੀ, ਇਕ ਦੀ ਮੌਤ

ਡਾਕਟਰ ਐਂਜਲਿਕ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕੋਰੋਨਾ ਵਾਇਰਸ ਦਾ ਇਹ ਨਵਾਂ ਰੂਪ ਬਜ਼ੁਰਗਾਂ ਅਤੇ ਹੋਰ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ। ਜੇਕਰ ਟੀਕਾ ਨਾ ਲਗਵਾਉਣ ਵਾਲੇ ਲੋਕ ਕੋਰੋਨਾ ਦੇ ਨਵੇਂ ਰੂਪਾਂ ਨਾਲ ਸੰਕਰਮਿਤ ਹੁੰਦੇ ਹਨ ਤਾਂ ਇਹ ਖ਼ਤਰੇ ਦੀ ਗੱਲ ਹੋ ਸਕਦੀ ਹੈ। ਇਸ ਦੇ ਨਾਲ ਹੀ ਹੋਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਵਾਇਰਸ ਦਾ ਇਹ ਰੂਪ ਪਹਿਲਾਂ ਦੇ ਰੂਪਾਂ ਨਾਲੋਂ ਜ਼ਿਆਦਾ ਖਤਰਨਾਕ ਹੈ। ਨਵੇਂ ਰੂਪ ਦੀ ਪਛਾਣ ਕੁਝ ਦਿਨ ਪਹਿਲਾਂ ਦੱਖਣੀ ਅਫ਼ਰੀਕਾ ਦੇ ਖੋਜਕਰਤਾਵਾਂ ਦੁਆਰਾ ਕੀਤੀ ਗਈ ਸੀ ਅਤੇ ਹੁਣ ਤੱਕ ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਕਿ ਇਹ ਮਰੀਜ਼ ਨੂੰ ਜ਼ਿਆਦਾ ਗੰਭੀਰ ਰੂਪ ਵਿਚ ਬਿਮਾਰ ਕਰਦਾ ਹੈ ਜਾਂ ਨਹੀਂ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement