
2008 'ਚ ਗਿਆ ਸੀ ਬਣਾਇਆ
ਸ਼ਾਹਜਹਾਂਪੁਰ— ਉੱਤਰ ਪ੍ਰਦੇਸ਼ 'ਚ ਰਾਮਗੰਗਾ ਨਦੀ 'ਤੇ ਬਣਿਆ ਪੁਲ ਅੱਜ ਅਚਾਨਕ ਡਿੱਗ ਗਿਆ। ਇਹ ਹਾਦਸਾ ਸਵੇਰੇ ਵਾਪਰਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਜਹਾਂਪੁਰ 'ਚ ਰਾਮਗੰਗਾ ਨਦੀ 'ਤੇ ਬਣਿਆ ਇਹ ਪੁਲ ਅੱਜ ਅਚਾਨਕ ਡਿੱਗ ਗਿਆ। ਇਹ ਪੁਲ ਕਈ ਇਲਾਕਿਆਂ ਨੂੰ ਸ਼ਾਹਜਹਾਂਪੁਰ ਨਾਲ ਜੋੜਦਾ ਸੀ।
उत्तर प्रदेश: शाहजहांपुर में राम गंगा नदी पर बना पुल ढह गया। जिसके कारण यातायात प्रभावित हुआ। pic.twitter.com/cPMj4qgjHd
— ANI_HindiNews (@AHindinews) November 29, 2021
ਇਸ ਦੇ ਡਿੱਗਣ ਕਾਰਨ ਕਈ ਥਾਵਾਂ ਤੋਂ ਸੰਪਰਕ ਟੁੱਟ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਹਾਦਸੇ ਸਮੇਂ ਇੱਕ ਕਾਰ ਵੀ ਇਸ ਪੁਲ ਤੋਂ ਲੰਘ ਰਹੀ ਸੀ।
A bridge on the river Ramganga in UP suddenly collapsed
ਇਹ ਪੁਲ ਰਾਮਗੰਗਾ ਅਤੇ ਬਹਿਗੁਲ ਨਦੀ 'ਤੇ ਬਣਾਇਆ ਗਿਆ ਸੀ ਅਤੇ ਇਹ ਲਗਭਗ 13 ਸਾਲ ਪੁਰਾਣਾ ਸੀ। ਇਸ ਪੁਲ ਦਾ ਨਿਰਮਾਣ ਸਾਲ 2008 ਵਿੱਚ ਹੋਇਆ ਸੀ। ਇਸ ਪੁਲ ਦੀ ਹਾਲਤ ਬਹੁਤ ਮਾੜੀ ਸੀ। ਪੁਲ ਵਿੱਚ ਕਾਫੀ ਟੋਏ ਪਏ ਹੋਏ ਸਨ। ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਵੀ ਝੱਲਣੀ ਪਈ।
A bridge on the river Ramganga in UP suddenly collapsed
ਇਸ ਦੇ ਨਾਲ ਹੀ ਅੱਜ ਇਹ ਪੁਲ ਢਹਿ ਗਿਆ ਹੈ। ਜਿਸ ਕਾਰਨ ਸ਼ਾਹਜਹਾਨਪੁਰ ਤੋਂ ਕਲਾਂ ਤਹਿਸੀਲ ਦਾ ਸੰਪਰਕ ਟੁੱਟ ਗਿਆ ਹੈ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
A bridge on the river Ramganga in UP suddenly collapsed
ਹਾਦਸੇ ਦੇ ਸਮੇਂ ਪੁਲ 'ਤੇ ਇਕ ਕਾਰ ਮੌਜੂਦ ਸੀ। ਇਸ ਹਾਦਸੇ ਕਾਰਨ ਕਾਰ ਅਤੇ ਉਸ ਵਿੱਚ ਸਵਾਰ ਕਿਸੇ ਵੀ ਤਰ੍ਹਾਂ ਦੇ ਜ਼ਖਮੀ ਨਹੀਂ ਹੋਏ। ਕਾਰ ਵਿਚ ਸਵਾਰ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।
A bridge on the river Ramganga in UP suddenly collapsed