ਦਿੱਲੀ: ਬੈਂਕਾਕ ਤੋਂ ਕੱਢੇ ਜਾਣ ਤੋਂ ਬਾਅਦ ਲੋੜੀਂਦਾ ਗੈਂਗਸਟਰ ਗ੍ਰਿਫ਼ਤਾਰ
Published : Nov 29, 2025, 3:08 pm IST
Updated : Nov 29, 2025, 3:08 pm IST
SHARE ARTICLE
Delhi: Wanted gangster arrested after being extradited from Bangkok
Delhi: Wanted gangster arrested after being extradited from Bangkok

ਹਰਸਿਮਰਨ ਦਿੱਲੀ ਦੇ ਪੂਰਬੀ ਸ਼ਾਲੀਮਾਰ ਬਾਗ ਦਾ ਵਾਸੀ ਹੈ।

ਨਵੀਂ ਦਿੱਲੀ: ਫਰਜ਼ੀ ਪਾਸਪੋਰਟ ਦੀ ਮਦਦ ਨਾਲ ਦੇਸ਼ ਛੱਡ ਕੇ ਭੱਜੇ ਇੱਕ ਲੋੜੀਂਦੇ ਗੈਂਗਸਟਰ ਨੂੰ ਬੈਂਕਾਕ ਤੋਂ ਕੱਢੇ ਜਾਣ (ਡਿਪੋਰਟ) ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਬਦਨਾਮ ਅਪਰਾਧੀ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਦੀ ਮਦਦ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਅਪਰਾਧਿਕ ਨੈਟਵਰਕ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।ਪੁਲਿਸ ਨੇ ਦੱਸਿਆ ਕਿ ਮੁਲਜ਼ਮ ਹਰਸਿਮਰਨ ਉਰਫ਼ ਬਾਦਲ ਉਰਫ਼ ਸਿਮਰਨ (38) ਨੂੰ ਭਾਰਤੀ ਕੇਂਦਰੀ ਏਜੰਸੀਆਂ ਅਤੇ ਥਾਈਲੈਂਡ ਦੇ ਅਧਿਕਾਰੀਆਂ ਵਿਚਾਲੇ ਤਾਲਮੇਲ ਵਾਲੀਆਂ ਕੋਸ਼ਿਸ਼ਾਂ ਤੋਂ ਬਾਅਦ 26 ਨਵੰਬਰ ਨੂੰ ਬੈਂਕਾਕ ਤੋਂ ਦਿੱਲੀ ਭੇਜਿਆ ਗਿਆ ਸੀ। ਹਰਸਿਮਰਨ ਦਿੱਲੀ ਦੇ ਪੂਰਬੀ ਸ਼ਾਲੀਮਾਰ ਬਾਗ ਦਾ ਵਾਸੀ ਹੈ।

ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਜਾਂਚਕਰਤਾਵਾਂ ਨੇ ਦੱਸਿਆ ਕਿ ਹਰਸਿਮਰਨ ਨੇ ਗੋਰਖਪੁਰ ਤੋਂ ਰਾਜੇਸ਼ ਸਿੰਘ ਦੇ ਨਕਲੀ ਨਾਂਅ ਨਾਲ ਪਾਸਪੋਰਟ ਹਾਸਲ ਕੀਤਾ ਸੀ ਅਤੇ ਯੂਰੋਪ ਵਿੱਚ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਦੀ ਮਦਦ ਨਾਲ ਇਸ ਸਾਲ ਜਨਵਰੀ ਵਿੱਚ ਬੈਂਕਾਕ ਚਲਾ ਗਿਆ ਸੀ।ਇਸ ਤੋਂ ਬਾਅਦ ਹਰਸਿਮਰਨ ਦੁਬਈ ਗਿਆ ਅਤੇ ਮਨੁੱਖ ਤਸਕਰਾਂ ਤੇ ਢਿੱਲੋਂ ਦੇ ਸਾਥੀਆਂ ਦੀ ਮਦਦ ਨਾਲ ਅਮਰੀਕਾ ਤੇ ਯੂਰੋਪ ਪਹੁੰਚਣ ਦੀ ਕੋਸ਼ਿਸ਼ ਕੀਤੀ।ਪੁਲਿਸ ਨੇ ਦੱਸਿਆ ਕਿ ਅਜ਼ਰਬਾਈਜਾਨ ਅਤੇ ਬਾਅਦ ਵਿੱਚ ਬੇਲਾਰੂਸ-ਲਾਤਵੀਆ-ਪੋਲੈਂਡ ਰਾਹੀਂ ਯੂਰੋਪ ਵਿੱਚ ਦਾਖ਼ਲ ਹੋਣ ਦੀਆਂ ਹਰਸਿਮਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਨਿਕਾਲ ਦਿੱਤਾ ਗਿਆ।

ਪੁਲਿਸ ਮੁਤਾਬਕ ਹਰਸਿਮਰਨ ਵੀਜ਼ਾ ਵਧਾਉਣ ਲਈ ਬੈਂਕਾਕ ਵਾਪਸ ਪਰਤਿਆ ਅਤੇ ਭਾਰਤੀ ਏਜੰਸੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ’ਤੇ ਉਸ ਨੂੰ ਉੱਥੇ ਹਿਰਾਸਤ ਵਿੱਚ ਲੈ ਲਿਆ ਗਿਆ।ਉਸ ਨੇ ਦੱਸਿਆ ਕਿ ਨਕਲੀ ਪਛਾਣ ਦੇ ਅਧਾਰ ’ਤੇ ਲਿਆ ਗਿਆ ਉਸ ਦਾ ਪਾਸਪੋਰਟ ਵਿਦੇਸ਼ ਮੰਤਰਾਲੇ ਨੇ ਰੱਦ ਕਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਨਿਕਾਲਣ ਵਿੱਚ ਆਸਾਨੀ ਹੋਈ।ਪੁਲਿਸ ਨੇ ਦੱਸਿਆ ਕਿ ਹਰਸਿਮਰਨ ਨੂੰ ਦਿੱਲੀ ਹਵਾਈ ਅੱਡੇ ’ਤੇ ਪਹੁੰਚਦੇ ਸਾਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਭਾਰਤੀ ਨਿਆਂ ਸੰਹਿਤਾ ਅਤੇ ਹਥਿਆਰ ਐਕਟ ਦੇ ਪ੍ਰਾਵਧਾਨਾਂ ਅਧੀਨ ਦਰਜ ਐਫਆਈਆਰ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।ਹਰਸਿਮਰਨ ਦਾ ਕਾਫ਼ੀ ਪੁਰਾਣਾ ਅਪਰਾਧਿਕ ਇਤਿਹਾਸ ਹੈ ਅਤੇ ਉਸ ਦਾ ਨਾਂਅ ਜ਼ਬਰਦਸਤੀ ਵਸੂਲੀ, ਕਤਲ, ਕਤਲ ਦੀ ਕੋਸ਼ਿਸ਼ ਤੇ ਹਥਿਆਰ ਐਕਟ ਅਧੀਨ ਅਪਰਾਧਾਂ ਸਮੇਤ 23 ਮਾਮਲਿਆਂ ਵਿੱਚ ਦਰਜ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM
Advertisement