ਭਾਰਤੀ ਰੇਲਵੇ ਨੇ 5 ਸਾਲਾਂ 'ਚ ਤਸਕਰੀ ਤੋਂ ਬਚਾਏ 43 ਹਜ਼ਾਰ ਬੱਚੇ
Published : Nov 17, 2018, 3:38 pm IST
Updated : Nov 17, 2018, 3:38 pm IST
SHARE ARTICLE
Indian Railways
Indian Railways

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਸਹਾਇਤਾ ਤੋਂ ਪਿਛਲੇ ਪੰਜ ਸਾਲਾਂ ਵਿਚ ਰੇਲਵੇ ਸੁਰੱਖਿਆ ਬਲ ਨੇ ਪੁਰੇ ਦੇਸ਼ ਵਿਚ 88 ਪ੍ਰਮੁੱਖ ਰੇਲਵੇ ਸਟੇਸ਼ਨਾਂ..

ਨਵੀਂ ਦਿੱਲੀ (ਭਾਸ਼ਾ): ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਸਹਾਇਤਾ ਤੋਂ ਪਿਛਲੇ ਪੰਜ ਸਾਲਾਂ ਵਿਚ ਰੇਲਵੇ ਸੁਰੱਖਿਆ ਬਲ ਨੇ ਪੁਰੇ ਦੇਸ਼ ਵਿਚ 88 ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ 43000 ਲਾਪਤਾ ਹੋਏ ਬੱਚਿਆਂ ਨੂੰ ਬਚਾਇਆ ਹੈ। ਰੇਲਵੇ ਸੁਰੱਖਿਆ ਬਲ ਦੇ ਪ੍ਰਬੰਧ ਨਿਦੇਸ਼ਕ ਅਰੁਣ ਕੁਮਾਰ ਦੇ ਮੁਤਾਬਕ ਭਾਰਤੀ ਰੇਲਵੇ ਲਈ ਇਹ ਸਾਲ ਨੂੰ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਦਾ ਸਾਲ ਐਲਨ ਕੀਤਾ ਗਿਆ ਹੈ।

Indian Railways Indian Railways

ਜਿਸ ਦੇ ਤਹਿਤ ਬੱਚਿਆਂ ਦੀ ਮਦਦ ਲਈ ਇਕ ਵਿਸ਼ੇਸ਼ ਹੈਲਪਲਾਇਨ ਨੰਬਰ ਦੀ ਸ਼ੁਰੁਆਤ ਕੀਤੀ ਹੈ। ਇਸ ਦੇ ਨਾਲ ਹੀ ਰੇਲਵੇ ਕਰਮੀਆਂ ਨੂੰ ਅਜਿਹੇ ਬੱਚਿਆਂ ਦੀ ਪਹਿਛਾਣ ਅਤੇ ਸ਼ਕ ਦੇ ਘੇਰੇ ਵਿਚ ਆਏ ਲੋਕ ਜੋ ਬੱਚਿਆਂ ਦੀ ਸਪਲਾਈ ਕਰਦੇ ਹਨ ਦੀ ਜਾਂਚ ਪੜਤਾਲ ਦੇ ਨਾਲ ਖਾਸ ਟ੍ਰੇਨਿੰਗ ਵੀ ਦਿਤੀ ਜਾ ਰਹੀ ਹੈ।ਐਨਸੀਪੀਸੀਆਰ ਨੇ ਰੇਲਵੇ ਸਟੇਸ਼ਨਾਂ 'ਤੇ ਬੱਚਿਆਂ ਦੀ ਮਦਦ ਲਈ ਕਾਫ਼ੀ ਸਹਿਯੋਗ ਕੀਤਾ ਹੈ।

Indian Railways Indian Railways

ਨਾਲ ਹੀ ਆਂਕੜੀਆਂ ਦੇ ਮੁਤਾਬਕ ਇਹ ਵੀ ਪਾਇਆ ਗਿਆ ਹੈ ਕਿ ਰੇਲਵੇ ਸਟੇਸ਼ਨ ਬੱਚਿਆਂ ਨੂੰ ਵਿਸਥਾਪਿਤ ਕਰਨ ਦਾ ਪ੍ਰਮੁੱਖ ਸਾਧਨ ਹੈ ਅਤੇ  ਬਾਲ ਮਿਹਨਤ ,ਮਨੁੱਖੀ ਤਸਕਰੀ, ਅੰਗ ਵਿਰੂਪਣ ਆਦਿ ਜਿਵੇਂ ਵੱਖਰੇ ਉਦੇਸ਼ਾਂ ਲਈ ਵਰਤੋਂ ਕੀਤੀ ਜਾਂਦੀ ਹੈ। ਦੱਸ ਦਈਏ ਕਿ ਪਹਿਲਾਂ 2014 ਵਿਚ 5,294 ਬੱਚਿਆਂ ਨੂੰ ਰੇਲਵੇ ਸਟੇਸ਼ਨਾਂ ਤੋਂ ਬਚਾਇਆ ਗਿਆ ਸੀ।

Indian Railways Indian Railways

ਇਹ ਆਂਕੜੇ ਵੱਧ ਕੇ 2015 ਵਿਚ 7,044 ਹੋ ਗਏ ਅਤੇ 2 ਵਿਚ 8,593 ਅਤੇ 2017 ਵਿੱਚ 11,178 ਹੋ ਗਿਆ। ਇਸ ਸਾਲ ਅਕਤੂਬਰ ਤੱਕ 11,158ਬੱਚੀਆਂ ਨੂੰ ਬਚਾਇਆ ਹੈ। ਦੱਸ ਦਈਏ ਕਿ ਜਨਹਿਤ ਫਾਉਂਡੇਸ਼ਨ ਦੀ ਨਿਰਦੇਸ਼ਕ ਅਨੀਤਾ ਰਾਣਾ ਦੇ ਮੁਤਾਬਕ, ਬੱਚਿਆਂ ਨੂੰ ਸੱਭ ਤੋਂ ਪਹਿਲਾਂ ਆਰਪੀਐਫ ਕਰਮੀਆਂ ਦੇ ਕੋਲ ਲੈ ਜਾਇਆ ਜਾਂਦਾ ਹੈ,  1098 ਬੱਚਿਆਂ ਦੀ ਸੁਰੱਖਿਆ ਹੈਲਪਲਾਇਨ 'ਤੇ ਇਕ ਕਾਲ ਕੀਤੀ ਜਾਂਦੀ ਹੈ, ਉਦੋਂ ਬੱਚੇ ਦੀ ਮਦਦ ਲਈ ਟੀਮ ਆ ਕੇ ਬੱਚੇ ਨੂੰ ਲੈ ਜਾਂਦੀ ਹੈ।

Indian Railways Indian Railways

ਜਿਸ ਤੋਂ ਬਾਅਦ 24 ਘੰਟੇ ਦੇ ਅੰਦਰ ਬਾਲ ਕਲਿਆਣ ਕਮੇਟੀ ਦੇ ਸਾਹਮਣੇ ਬੱਚੇ ਨੂੰ ਪੇਸ਼ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਬੱਚੇ ਦੀ ਉਮਰ ਦਾ ਅੰਦਾਜਾ ਲਗਾਇਆ ਜਾਂਦਾ ਹੈ ਫਿਰ ਮੈਡੀਕਲ ਜਾਂਚ ਹੁੰਦੀ ਹੈ ਅਤੇ ਫਿਰ ਅਵਾਸ ਘਰ ਵਿਚ ਬੱਚੇ ਨੂੰ ਭਰਤੀ ਕਰ ਦਿਤਾ ਜਾਂਦਾ ਹੈ। ਜਿਸ ਤੋਂ ਬਾਅਦ ਬੱਚਿਆਂ ਦੇ ਮਾਤੇ - ਪਿਤਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਰਹਿੰਦੀ ਹੈ ਅਤੇ ਪਤਾ ਚਲਣ 'ਤੇ ਤਸਦੀਕ ਤੋਂ ਬਾਅਦ ਬੱਚੇ ਨੂੰ ਉਨ੍ਹਾਂ ਦੇ ਮਾਤਾ- ਪਿਤਾ ਕੋਲ ਸੌਂਪ ਦਿਤਾ ਜਾਂਦਾ ਹੈ। 

ਹੁਣ ਤੱਕ ਬਚਾਏ ਗਏ ਬੱਚੀਆਂ ਦੀ ਕੁਲ ਗਿਣਤੀ ਵਿੱਚੋਂ 22,343 ਰਨਵੇ ਵਿਚ ਪਾਏ ਗਏ ਸਨ। 1,766 ਬੱਚਿਆਂ ਦੀ ਤਸਕਰੀ ਕੀਤੀ ਜਾ ਰਹੀ ਸੀ ਅਤੇ 9,404  ਸੜਕ ਤੋਂ ਚੁੱਕੇ ਗਏ ਬੱਚੇ ਸਨ। ਆਂਕੜੀਆਂ ਦੇ ਮੁਤਾਬਕ ਕੁਲ ਮਿਲਾਕੇ 33,416 ਮੁੰਡੇ ਅਤੇ 9,844 ਲੜਕੀਆਂ ਸ਼ਾਮਿਲ ਸਨ । 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement