
ਬਾਕੀ ਗੱਲਾਂ ਦੁਖਾਂਤ ਨੂੰ ਸਿਆਸੀ ਦੂਸ਼ਣਬਾਜ਼ੀ ਵਿਚ ਰੋਲਣ ਵਾਲੀਆਂ........
ਪਿਛਲੇ ਤਿੰਨ ਸਾਲਾਂ ਵਿਚ ਹੀ ਰੇਲ ਪਟੜੀਆਂ ਉਤੇ 49,780 ਮੌਤਾਂ ਹੋ ਚੁਕੀਆਂ ਹਨ। ਇਸ ਅੰਕੜੇ ਤੋਂ ਬਾਅਦ ਵੀ ਰੇਲ ਮੰਤਰਾਲੇ ਵਲੋਂ ਪਟੜੀਆਂ ਦੀ ਸੁਰੱਖਿਆ ਵਾਸਤੇ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ? ਭਾਰਤ ਵਿਚ ਥਾਂ ਘੱਟ ਹੋਣ ਕਰ ਕੇ ਰੇਲ ਪਟੜੀਆਂ ਦੇ ਆਸਪਾਸ ਲੋਕ ਰਹਿੰਦੇ ਵੀ ਹਨ ਅਤੇ ਖੁੱਲ੍ਹੇ ਮੈਦਾਨਾਂ ਵਿਚ ਪ੍ਰੋਗਰਾਮ ਵੀ ਰੱਖੇ ਜਾਂਦੇ ਹਨ। ਇਹ ਸੱਭ ਜਾਣ ਕੇ ਵੀ ਰੇਲਵੇ ਪੁਲਿਸ ਪਟੜੀਆਂ ਦੇ ਨੇੜੇ, ਖ਼ਾਸ ਤੌਰ ਤੇ ਵੱਡੇ ਇਕੱਠਾਂ ਸਮੇਂ, ਅਪਣੇ ਆਪ ਸੁਚੇਤ ਕਿਉਂ ਨਹੀਂ ਰਹਿੰਦੀ?
ਜਦੋਂ ਉਹ ਇਹ ਕਹਿੰਦੇ ਹਨ ਕਿ 'ਸਾਨੂੰ ਦੁਸਹਿਰਾ ਪ੍ਰੋਗਰਾਮ' ਬਾਰੇ ਦਸਿਆ ਨਹੀਂ ਸੀ ਗਿਆ ਤਾਂ ਲਗਦਾ ਹੈ ਕਿ ਇਹ ਦੇਸ਼ ਦੇ ਨਾਗਰਿਕਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਲਈ ਅੱਖਾਂ ਖੋਲ੍ਹ ਕੇ ਨਹੀਂ ਚਲਦੇ ਤੇ ਸਾਹਮਣੇ ਦਿਸ ਰਹੀ ਭੀੜ ਵੀ ਉਨ੍ਹਾਂ ਨੂੰ ਉਦੋਂ ਤਕ ਨਜ਼ਰ ਨਹੀਂ ਆਉਂਦੀ ਜਦ ਤਕ ਚਾਰ ਅਫ਼ਸਰਾਂ ਦੇ ਦਤਸਖ਼ਤਾਂ ਵਾਲੀ ਲਿਖਤੀ ਸੂਚਨਾ ਉਨ੍ਹਾਂ ਦੇ ਹੱਥ ਵਿਚ ਨਹੀਂ ਫੜਾਈ ਜਾਂਦੀ। ਇਹ ਕਿਸੇ ਜਾਬਰ ਵਿਦੇਸ਼ੀ ਹਮਲਾਵਰ ਦੀ ਪੁਲੀਸ ਹੈ ਜਾਂ ਸਦਾ ਸੁਚੇਤ ਰਹਿ ਕੇ ਲੋਕਾਂ ਦੀ ਸੇਵਾ ਕਰਨ ਵਾਲੀ ਪੁਲਿਸ?
ਅੰਮ੍ਰਿਤਸਰ ਰੇਲ ਹਾਦਸਾ 59 ਜਾਨਾਂ ਲੈ ਗਿਆ, ਕਈਆਂ ਨੂੰ ਜ਼ਖ਼ਮੀ ਕਰ ਗਿਆ ਅਤੇ ਕਈ ਪ੍ਰਵਾਰਾਂ ਨੂੰ ਤਬਾਹ ਕਰ ਗਿਆ। ਪਰ ਇਸ ਹਾਦਸੇ ਵਿਚ ਸੱਭ ਤੋਂ ਬੁਰਾ ਕਿਰਦਾਰ ਸਿਆਸਤਦਾਨ ਅਤੇ ਮੀਡੀਆ ਨਿਭਾ ਰਿਹਾ ਹੈ ਜੋ ਕਿ ਅਪਣੇ ਨਿਜੀ ਫ਼ਾਇਦੇ ਲਈ ਲਾਸ਼ਾਂ ਉਤੇ ਇੱਲਾਂ ਵਾਂਗ ਮੰਡਰਾ ਰਹੇ ਹਨ। ਇਹ ਹਾਦਸਾ ਭਾਰਤ ਦੀ ਗ਼ਰੀਬ ਜਨਤਾ ਦੀ ਮਜਬੂਰੀ ਕਰ ਕੇ ਵਾਪਰਿਆ ਹੈ ਅਤੇ ਉਸੇ ਬੇਵੱਸੀ ਦਾ ਫ਼ਾਇਦਾ ਉਠਾ ਕੇ ਸਰਕਾਰ ਹੁਣ ਅਪਣਾ ਪੱਲਾ ਝਾੜਨ ਲੱਗੀ ਹੋਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਰੇਲ ਪਟੜੀਆਂ ਉਤੇ ਬੈਠਣਾ ਅਪਰਾਧ ਹੈ ਅਤੇ ਇਸ ਲਈ ਜੁਰਮਾਨਾ ਲੱਗ ਸਕਦਾ ਹੈ ਯਾਨੀ ਇਹ ਤਾਂ ਰੇਲ ਮੰਤਰਾਲੇ ਦੀ ਚੰਗਿਆਈ ਹੈ
ਕਿ ਉਹ ਪੀੜਤਾਂ ਉਤੇ ਪਰਚਾ ਦਰਜ ਨਹੀਂ ਕਰ ਰਿਹਾ। ਪੰਜਾਬ ਦੀ ਸਿਆਸਤ ਇਸ ਵੇਲੇ ਬਰਗਾੜੀ ਗੋਲੀਕਾਂਡ ਦੇ ਮਾਮਲੇ ਵਿਚ ਉਲਝੀ ਹੋਈ ਹੈ ਅਤੇ ਕੇਂਦਰ ਸਰਕਾਰ 'ਚ ਭਾਈਵਾਲ ਅਕਾਲੀ ਦਲ ਨੇ ਜਨਤਾ ਦਾ ਰੋਸ ਅਪਣੇ ਆਪ ਵਲੋਂ ਹਟਾਉਣ ਦਾ ਮੌਕਾ ਲਭਦੇ ਹੋਏ, ਮੌਜੂਦਾ ਸਰਕਾਰ ਅਤੇ ਖ਼ਾਸ ਕਰ ਕੇ ਅਪਣੇ ਸੱਭ ਤੋਂ ਵੱਡੇ ਅਤੇ ਤੇਜ਼ ਆਲੋਚਕ ਨਵਜੋਤ ਸਿੰਘ ਸਿੱਧੂ ਵਲ ਲੋਕਾਂ ਦਾ ਧਿਆਨ ਮੋੜਨ ਦਾ ਯਤਨ ਸ਼ੁਰੂ ਕਰ ਦਿਤਾ। ਇਸੇ ਕਰ ਕੇ ਹੁਣ ਕੇਂਦਰ ਸਰਕਾਰ ਨੇ ਸ਼ਾਇਦ ਪਹਿਲੀ ਵਾਰ, ਬਗ਼ੈਰ ਕਿਸੇ ਛਾਣਬੀਣ ਤੋਂ ਅਪਣਾ ਪੱਲਾ ਝਾੜ ਲਿਆ ਹੈ।
ਇਹੀ ਨਹੀਂ ਭਾਜਪਾ ਦੀ ਦੂਜੀ ਭਾਈਵਾਲ ਸ਼ਿਵ ਸੈਨਾ ਨੇ ਵੀ ਇਸ ਹਾਦਸੇ ਨੂੰ ਜਲਿਆਂ ਵਾਲਾ ਬਾਗ਼ ਵਰਗਾ ਹਮਲਾ ਆਖ ਕੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਜਲਿਆਂ ਵਾਲਾ ਬਾਗ਼ ਦੀ ਘਟਨਾ ਨੂੰ ਦੁਸਹਿਰਾ ਘਟਨਾ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਹ ਬੜੀ ਅਜੀਬ ਗੱਲ ਹੈ ਕਿ ਇਸ ਰੇਲ ਹਾਦਸੇ ਵਿਚ ਇਸ ਉਦਾਹਰਣ ਨੂੰ ਵਰਤਿਆ ਗਿਆ ਹੈ। ਜੇ ਇਹ ਉਸ ਤਰ੍ਹਾਂ ਦਾ ਹਾਦਸਾ ਹੁੰਦਾ ਤਾਂ ਨਿਸ਼ਾਨਾ ਰੇਲ ਮੰਤਰਾਲੇ ਤੇ ਲਗਦਾ ਜਿਸ ਦੀ ਰੇਲਗੱਡੀ ਨੇ ਪਲਾਂ ਵਿਚ ਜਿਊਂਦੇ ਲੋਕਾਂ ਨੂੰ ਲਾਸ਼ਾਂ ਦਾ ਢੇਰ ਬਣਾ ਦਿਤਾ।
Rail
ਅਕਾਲੀ ਦਲ, ਜੋ ਕਿ ਅਪਣੀ ਭਾਈਵਾਲ ਪਾਰਟੀ ਭਾਜਪਾ ਉਤੇ ਰੇਲ ਦੀ ਜ਼ਿੰਮੇਵਾਰੀ ਦਾ ਦਬਾਅ ਪਾ ਸਕਦਾ ਸੀ, ਅਪਣੀਆਂ ਸਿਆਸੀ ਰੋਟੀਆਂ ਸੇਕਣ ਲੱਗਾ ਹੋਇਆ ਹੈ ਤਾਂ ਪੰਜਾਬ ਨੂੰ ਨਿਆਂ ਕਿਸ ਤਰ੍ਹਾਂ ਮਿਲ ਸਕਦਾ ਹੈ? ਇਹ ਮੰਨਦੇ ਹੋਏ ਵੀ ਕਿ ਦੁਸਹਿਰੇ ਦਾ ਪ੍ਰੋਗਰਾਮ ਕਰਨ ਵਾਲੇ ਕਾਂਗਰਸੀ ਪ੍ਰਬੰਧਕਾਂ ਨੂੰ ਇਸ ਹਾਦਸੇ ਪਿੱਛੇ ਦੀ ਤਿਆਰੀ ਕਰਨ ਵਿਚ ਕਮੀਆਂ ਦੀ ਪੂਰੀ ਜ਼ਿੰਮੇਵਾਰੀ ਲੈਣੀ ਪਵੇਗੀ, ਰੇਲ ਮੰਤਰਾਲੇ ਨੂੰ ਅਪਣਾ ਪੱਲਾ ਝਾੜਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਪਿਛਲੇ ਤਿੰਨ ਸਾਲਾਂ ਵਿਚ ਹੀ ਰੇਲ ਪਟੜੀਆਂ ਉਤੇ 49,780 ਮੌਤਾਂ ਹੋ ਚੁਕੀਆਂ ਹਨ।
ਇਸ ਅੰਕੜੇ ਤੋਂ ਬਾਅਦ ਵੀ ਰੇਲ ਮੰਤਰਾਲੇ ਵਲੋਂ ਪਟੜੀਆਂ ਦੀ ਸੁਰੱਖਿਆ ਵਾਸਤੇ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ? ਭਾਰਤ ਵਿਚ ਥਾਂ ਘੱਟ ਹੋਣ ਕਰ ਕੇ ਰੇਲ ਪਟੜੀਆਂ ਦੇ ਆਸਪਾਸ ਲੋਕ ਰਹਿੰਦੇ ਵੀ ਹਨ ਅਤੇ ਖੁੱਲ੍ਹੇ ਮੈਦਾਨਾਂ ਵਿਚ ਪ੍ਰੋਗਰਾਮ ਵੀ ਰੱਖੇ ਜਾਂਦੇ ਹਨ। ਇਹ ਸੱਭ ਜਾਣ ਕੇ ਵੀ ਰੇਲਵੇ ਪੁਲਿਸ ਪਟੜੀਆਂ ਦੇ ਨੇੜੇ, ਖ਼ਾਸ ਤੌਰ ਤੇ ਵੱਡੇ ਇਕੱਠਾਂ ਸਮੇਂ, ਸੁਚੇਤ ਕਿਉਂ ਨਹੀਂ ਰਹਿੰਦੀ?
ਜਦੋਂ ਉਹ ਇਹ ਕਹਿੰਦੇ ਹਨ ਕਿ 'ਸਾਨੂੰ ਦੁਸਹਿਰਾ ਪ੍ਰੋਗਰਾਮ' ਬਾਰੇ ਦਸਿਆ ਨਹੀਂ ਸੀ ਗਿਆ ਤਾਂ ਲਗਦਾ ਹੈ ਕਿ ਇਹ ਦੇਸ਼ ਦੇ ਨਾਗਰਿਕਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਲਈ ਅੱਖਾਂ ਖੋਲ੍ਹ ਕੇ ਨਹੀਂ ਚਲਦੇ ਤੇ ਸਾਹਮਣੇ ਦਿਸ ਰਹੀ ਭੀੜ ਵੀ ਉਨ੍ਹਾਂ ਨੂੰ ਉਦੋਂ ਤਕ ਨਜ਼ਰ ਨਹੀਂ ਆਉਂਦੀ ਜਦ ਤਕ ਚਾਰ ਅਫ਼ਸਰਾਂ ਦੇ ਦਤਸਖ਼ਤਾਂ ਵਾਲੀ ਲਿਖਤੀ ਸੂਚਨਾ ਉਨ੍ਹਾਂ ਦੇ ਹੱਥ ਵਿਚ ਨਹੀਂ ਫੜਾਈ ਜਾਂਦੀ। ਇਹ ਕਿਸੇ ਜਾਬਰ ਵਿਦੇਸ਼ੀ ਹਮਲਾਵਰ ਦੀ ਪੁਲੀਸ ਹੈ ਜਾਂ ਅੱਖਾਂ ਖੋਲ੍ਹ ਕੇ ਲੋਕਾਂ ਦੀ ਸੇਵਾ ਕਰਨ ਵਾਲੀ ਪੁਲਿਸ? ਸੀ.ਆਈ.ਡੀ. ਕੇਵਲ ਰੂਲਿੰਗ ਪਾਰਟੀ ਦੇ ਵਿਰੋਧੀਆਂ ਦਾ ਹਿਸਾਬ ਰਖਦੀ ਹੈ ਤੇ ਬਾਕੀ ਕਿਸੇ ਗੱਲ ਦਾ ਉਸ ਨੂੰ ਪਤਾ ਨਹੀਂ ਹੁੰਦਾ?
ਸਿਰਫ਼ ਇਸ ਹਾਦਸੇ ਬਾਰੇ ਗੱਲ ਕਰੀਏ ਤਾਂ ਕੁੱਝ ਜ਼ਰੂਰੀ ਸਵਾਲ ਹਨ ਜਿਨ੍ਹਾਂ ਦੇ ਜਵਾਬ ਸਾਹਮਣੇ ਆਉਣੇ ਜ਼ਰੂਰੀ ਹਨ:
1. 20 ਸਾਲਾਂ ਤੋਂ ਉਸੇ ਮੈਦਾਨ ਵਿਚ ਦੁਸਹਿਰਾ ਮਨਾਇਆ ਜਾ ਰਿਹਾ ਸੀ। ਕੀ ਇਸ ਕਮੇਟੀ ਜਾਂ ਰੇਲ ਵਿਭਾਗ ਵਿਚ ਕੋਈ ਤਾਲਮੇਲ ਨਹੀਂ ਸੀ?
2. ਕੀ ਰੇਲ ਵਿਭਾਗ ਨੂੰ ਪਤਾ ਨਹੀਂ ਸੀ ਕਿ ਇਥੇ ਦੁਸਹਿਰਾ ਮਨਾਇਆ ਜਾ ਰਿਹਾ ਹੈ?
3. ਕੀ ਫਾਟਕ ਤੇ ਖੜੇ ਗਾਰਡ ਨੂੰ ਦੁਸਹਿਰੇ ਦਾ ਰੌਲਾ ਸੁਣਾਈ ਨਹੀਂ ਦੇ ਰਿਹਾ ਸੀ?
4. ਜੇ ਰੇਲ ਗੱਡੀ ਨੂੰ ਰੋਕਣ ਵਾਸਤੇ ਸਮਾਂ ਲਗਦਾ ਹੈ ਤਾਂ ਰੇਲ ਗੱਡੀ ਸਟੇਸ਼ਨ ਤੋਂ ਸਿਰਫ਼ ਢਾਈ ਕਿਲੋਮੀਟਰ ਦੀ ਦੂਰੀ ਤੇ 100 ਕਿਲੋਮੀਟਰ ਪ੍ਰਤੀ ਘੰਟੀ ਦੀ ਰਫ਼ਤਾਰ ਨਾਲ ਕਿਉਂ ਚਲ ਰਹੀ ਸੀ?
5. ਜਿਸ ਰਫ਼ਤਾਰ ਨਾਲ ਰੇਲ ਗੱਡੀ ਲੋਕਾਂ ਨੂੰ ਪੁਰਜ਼ਾ-ਪੁਰਜ਼ਾ ਕਟਦੀ ਨਿਕਲੀ ਹੈ, ਉਸ ਵਿਚ 150 ਬੰਦਿਆਂ ਨੂੰ ਦਰੜਨ/ਮਾਰਨ ਲਈ ਵੱਧ ਤੋਂ ਵੱਧ 30 ਸਕਿੰਟ ਦਾ ਸਮਾਂ ਲੱਗਾ ਹੋਵੇਗਾ। ਇਸ ਸਮੇਂ ਵਿਚ ਤਾਂ ਲੋਕ ਅਪਣੇ ਆਪ ਨੂੰ ਸੰਭਾਲ ਵੀ ਨਹੀਂ ਸਕੇ ਹੋਣਗੇ, ਪੱਥਰ ਚੁੱਕਣ ਦਾ ਤਾਂ ਸਵਾਲ ਹੀ ਨਹੀਂ ਉਠਦਾ। ਕੀ ਡਰਾਈਵਰ ਝੂਠ ਬੋਲ ਰਿਹਾ ਹੈ?
6. ਰੇਲ ਪਟੜੀ ਵਲ ਜਾਂਦਾ ਗੇਟ ਖੁਲ੍ਹਾ ਕਿਉਂ ਛੱਡ ਦਿਤਾ ਗਿਆ ਸੀ?
ਸਾਡੇ ਸਿਆਸਤਦਾਨਾਂ ਨੂੰ ਅਪਣੇ ਨਿਜੀ ਸਵਾਰਥ ਤੋਂ ਉਪਰ ਉਠ ਕੇ ਸੱਚ ਕਬੂਲਣ ਲਈ ਉਨ੍ਹਾਂ ਲਾਸ਼ਾਂ ਦਾ ਹਿਸਾਬ ਰੇਲ ਮੰਤਰਾਲੇ ਤੋਂ ਲੈਣਾ ਚਾਹੀਦਾ ਹੈ।
-ਨਿਮਰਤ ਕੌਰ