ਸੋਹਰਾਬੂਦੀਨ ਮਾਮਲੇ 'ਚ ਨੇਤਾਵਾਂ ਨੂੰ ਫਸਾਉਣਾ ਚਾਹੁੰਦੀ ਸੀ ਸੀਬੀਆਈ : ਅਦਾਲਤ
Published : Dec 29, 2018, 4:29 pm IST
Updated : Dec 29, 2018, 4:29 pm IST
SHARE ARTICLE
Central Bureau of Investigation
Central Bureau of Investigation

ਸੀਬੀਆਈ ਜਿਹੀ ਪ੍ਰਮੁੱਖ ਜਾਂਚ ਏਜੰਸੀ ਦੇ ਕੋਲ ਰਾਜਨੀਤਕ ਨੇਤਾਵਾਂ ਨੂੰ ਫਸਾਉਣ ਦੀ ਨੀਅਤ ਵਾਲੀ ਇਕ ਪਹਿਲਾਂ ਤੋਂ ਨਿਰਧਾਰਤ ਯੋਜਨਾ ਸੀ।

ਮੁੰਬਈ : ਗੈਂਗਸਟਰ ਸੋਹਰਾਬੂਦੀਨ, ਉਸ ਦੀ ਪਤਨੀ ਕੌਸਰ ਬੀ ਅਤੇ ਉਸ ਦੇ ਸਹਿਯੋਗੀ ਤੁਲਸੀ ਪ੍ਰਜਾਪਤੀ ਦੀ ਕਥਿਤ ਝੂਠੇ ਮੁਠਭੇੜਾਂ ਵਿਚ ਕਤਲ ਵਿਚ ਸੀਬੀਆਈ ਦੀ ਜਾਂਚ ਰਾਜਨੀਤਕ ਨੇਤਾਵਾਂ ਨੂੰ ਫਸਾਉਣ ਲਈ ਪਹਿਲਾਂ ਤੋਂ ਹੀ ਨਿਰਧਾਰਤ ਕੀਤੀ ਗਈ ਯੋਜਨਾ 'ਤੇ ਆਧਾਰਤ ਸੀ। ਇਹ ਟਿੱਪਣੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਐਸਜੇ ਸ਼ਰਮਾ ਨੇ ਇਸ ਮਾਮਲੇ ਵਿਚ ਅਪਣੇ 350 ਪੇਜਾਂ ਦੇ ਫ਼ੈਸਲੇ ਵਿਚ ਕੀਤੀ। ਜੱਜ ਸ਼ਰਮਾ ਨੇ ਤਿੰਨ ਜਿੰਦਗੀਆਂ ਦੇ ਖਤਮ ਹੋਣ ਤੇ ਦੁਖ ਪ੍ਰਗਟ ਕੀਤਾ ਸੀ ਪਰ ਸਬੂਤ ਨਾ ਹੋਣ ਕਾਰਨ ਗੁਜਰਾਤ ਅਤੇ ਰਾਜਸਥਾਨ ਪੁਲਿਸ ਦੇ

Sohrabuddin Sheikh & wifeSohrabuddin Sheikh & wife

ਪੁਲਿਸ ਕਰਮਚਾਰੀਆਂ ਸਮੇਤ ਸਾਰੇ 22 ਦੋਸ਼ੀਆਂ ਨੂੰ ਇਸ ਮਾਮਲੇ ਵਿਚ ਬਰੀ ਕਰ ਦਿਤਾ ਸੀ। ਹਾਲਾਂਕਿ ਇਸ ਫ਼ੈਸਲੇ ਦੀ ਕਾਪੀ ਉਪਲਬਧ ਨਹੀਂ ਸੀ। ਅਪਣੇ ਫ਼ੈਸਲੇ ਵਿਚ ਜੱਜ ਸ਼ਰਮਾ ਨੇ ਕਿਹਾ ਕਿ ਉਹਨਾਂ ਦੇ ਸਾਬਕਾ ਜੱਜ ਐਸਬੀ ਗੋਸਾਵੀ ਨੇ ਦੋਸ਼ੀ ਨਬੰਰ-16 ਨੂੰ ਬਰੀ ਕਰਨ ਦੀ ਬੈਨਤੀ 'ਤੇ ਫ਼ੈਸਲਾ ਜ਼ਾਰੀ ਕਰਦੇ ਹੋਏ ਟਿੱਪਣੀ ਕੀਤੀ ਸੀ ਕਿ ਇਹ ਜਾਂਚ ਰਾਜਨੀਤੀ ਤੋਂ ਪ੍ਰੇਰਿਤ ਸੀ। ਫ਼ੈਸਲੇ ਵਿਚ ਜੱਜ ਸ਼ਰਮਾ ਨੇ ਕਿਹਾ ਕਿ ਮੇਰੇ ਸਾਹਮਣੇ ਰੱਖੀ ਗਈ ਪੂਰੀ ਸਮੱਗਰੀ 'ਤੇ ਨਿਰਪੱਖ ਵਿਚਾਰ ਕਰਨ ਅਤੇ ਗਵਾਹਾਂ ਅਤੇ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਹੈ,

CBICBI

ਕਿ ਸੀਬੀਆਈ ਜਿਹੀ ਪ੍ਰਮੁੱਖ ਜਾਂਚ ਏਜੰਸੀ ਦੇ ਕੋਲ ਰਾਜਨੀਤਕ ਨੇਤਾਵਾਂ ਨੂੰ ਫਸਾਉਣ ਦੀ ਨੀਅਤ ਵਾਲੀ ਇਕ ਪਹਿਲਾਂ ਤੋਂ ਨਿਰਧਾਰਤ ਯੋਜਨਾ ਸੀ। ਫ਼ੈਸਲੇ ਵਿਚ ਅੱਗੇ ਕਿਹਾ ਗਿਆ ਹੈ ਕਿ ਸੀਬੀਆਈ ਇਸ ਮਾਮਲੇ ਦੀ ਜਾਂਚ ਦੌਰਾਨ ਸੱਚ ਤੱਕ ਪਹੁੰਚਣ ਦੀ ਬਜਾਏ ਕੁਝ ਹੋਰ ਕੰਮ ਕਰ ਰਹੀ ਸੀ। ਜੱਜ ਸ਼ਰਮਾ ਨੇ ਕਿਹਾ ਕਿ ਪੂਰੀ ਜਾਂਚ ਇਕ ਖਾਸ ਟੀਚੇ ਨੂੰ ਹਾਸਲ ਕਰਨ ਲਈ ਇਕ ਯੋਜਨਾ 'ਤੇ ਹੀ ਆਧਾਰਿਤ ਸੀ। ਇਸ ਪ੍ਰਕਿਰਿਆ ਅਧੀਨ ਰਾਜਨੀਤਕ ਨੇਤਾਵਾਂ ਨੂੰ ਫਸਾਉਣ ਲਈ ਸੀਬੀਆਈ ਦੇ ਦੋਸ਼ ਪੱਤਰ ਵਿਚ ਸਬੂਤ ਪੈਦਾ ਕੀਤੇ

CBICBI investigation

ਅਤੇ ਗਵਾਹਾਂ ਦੇ ਬਿਆਨ ਸ਼ਾਮਲ ਕੀਤੇ। ਉਹਨਾਂ ਕਿਹਾ ਕਿ ਇਹ ਬਿਆਨ ਅਦਾਲਤ ਦੀ ਨਿਆਇਕ ਸਮੀਖਿਆ ਦਾ ਸਾਹਮਣਾ ਨਹੀਂ ਕਰ ਸਕੇ ਅਤੇ ਗਵਾਹਾਂ ਨੇ ਅਦਾਲਤ ਦੇ ਸਾਹਮਣੇ ਨਿਡਰਤਾ ਨਾਲ ਇਸ਼ਾਰਾ ਕੀਤਾ ਕਿ ਰਾਜਨੀਤਕ ਨੇਤਾਵਾਂ ਨੂੰ ਫਸਾਉਣ ਦੇ ਉਦੇਸ਼ ਨਾਲ ਸੀਬੀਆਈ ਨੇ ਅਪਣੀ ਯੋਜਨਾ ਨੂੰ ਸਹੀ ਠਹਿਰਾਉਣ  ਲਈ ਉਹਨਾਂ ਦੇ ਬਿਆਨ ਗਲਤ ਦਰਜ ਕੀਤੇ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement