
ਉੱਤਰਾਖੰਡ ਦੇ ਕਈ ਕਿਸਾਨ ਦਿੱਲੀ ’ਚ ਅੰਦੋਲਨ ’ਤੇ ਬੈਠੇ ਹਨ, ਜੋ ਆਪਣੇ ਹੱਕਾਂ ਲਈ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
ਕਾਸ਼ੀਪੁਰ - ਆਮ ਆਦਮੀ ਪਾਰਟੀ ਵਰਕਰਾਂ ’ਚ ਜੋਸ਼ ਭਰਨ ਲਈ ਪੰਜਾਬ ਦੇ ਸੰਗਰੂਰ ਤੋਂ ਪਾਰਟੀ ਸੰਸਦ ਮੈਂਬਰ ਅੱਜ ਉੱਤਰਾਖੰਡ ਦੌਰੇ ’ਤੇ ਹਨ। ਭਗਵੰਤ ਮਾਨ ਨੇ ਇੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਲਈ ਨਿਆਂ ਯਾਤਰਾ ਕੱਢੀ। ਇਸ ਦੌਰਾਨ ਥਾਂ-ਥਾਂ ’ਤੇ ‘ਆਪ’ ਪਾਰਟੀ ਦੇ ਵਰਕਰ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਨਜ਼ਰ ਆਏ।
Bhagwant Mann Road Show In Uttrakhand
ਭਗਵੰਤ ਨੇ ਕਾਸ਼ੀਪੁਰ, ਬਾਜਪੁਰ, ਰੁਦਰਪੁਰ ’ਚ ਰੋਡ ਸ਼ੋਅ ਕੱਢਿਆ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਪੂਰ-ਜ਼ੋਰ ਤਰੀਕੇ ਨਾਲ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀ ਹੈ ਅਤੇ ਇਸ ਅੰਦੋਲਨ ਵਿਚ ਕਿਸਾਨਾਂ ਨਾਲ ਖੜ੍ਹੀ ਹੈ। ਉੱਤਰਾਖੰਡ ਦੇ ਕਈ ਕਿਸਾਨ ਦਿੱਲੀ ’ਚ ਅੰਦੋਲਨ ’ਤੇ ਬੈਠੇ ਹਨ, ਜੋ ਆਪਣੇ ਹੱਕਾਂ ਲਈ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
Bhagwant Mann Road Show In Uttrakhand
ਭਗਵੰਤ ਮਾਨ ਕਿਸਾਨ ਨਿਆਂ ਯਾਤਰਾ ਅਤੇ ਜਨ ਸਭਾ ਨੂੰ ਸੰਬੋਧਿਤ ਕਰ ਕੇ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਤਾਨਾਸ਼ਾਹੀ ਦਾ ਵਿਰੋਧ ਕੀਤਾ। ਦੱਸ ਦਈਏ ਕਿ ਮਾਨ ਜਸਪੁਰ ਖੇਤਰ ਨੇੜੇ ਪਿੰਡ ਰਾਏਪੁਰ ’ਚ ਹੁੰਦੇ ਹੋਏ ਯੂ.ਪੀ-ਉਤਰਾਖੰਡ ਸਰਹੱਦ ’ਤੇ ਪੁੱਜੇ ਹਨ। ਭਗਵੰਤ ਮਾਨ ਇੱਥੇ ਨਵੀਂ ਅਨਾਜ ਮੰਡੀ ’ਚ ਭਗਵੰਤ ਮਾਨ ਸੰਬੋਧਿਤ ਕੀਤਾ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਕੜਾਕੇ ਦੀ ਠੰਡ ਦਰਮਿਆਨ ਵੀ ਡਟੇ ਹੋਏ ਹਨ। ਅੱਜ ਕਿਸਾਨ ਅੰਦੋਲਨ ਦਾ 34ਵਾਂ ਦਿਨ ਹੈ। ਹੁਣ ਸਰਕਾਰ ਨੇ ਕਿਸਾਨਾਂ ਨੂੰ 30 ਦਸੰਬਰ ਯਾਨੀ ਕਿ ਭਲਕੇ ਗੱਲਬਾਤ ਕਰਨ ਦਾ ਰਸਮੀ ਸੱਦਾ ਭੇਜਿਆ ਹੈ। ਕਿਸਾਨਾਂ ਨੇ ਇਸ ਪ੍ਰਸਤਾਵ ਨੂੰ ਮੰਨ ਲਿਆ ਹੈ ਪਰ ਨਾਲ ਹੀ ਅੰਦੋਲਨ ਨੂੰ ਹੋਰ ਵੱਡਾ ਕਰਨ ਦੀ ਤਿਆਰੀ ਵੀ ਕਿਸਾਨ ਕਰ ਰਹੇ ਹਨ।