
ਸੈਲਾਨੀ ਨੇ ਗ਼ਲਤ ਦਿੱਤੇ ਸੀ ਸੰਪਰਕ ਨੰਬਰ ਅਤੇ ਹੋਰ ਵੇਰਵੇ
ਆਗਰਾ - 26 ਦਸੰਬਰ ਨੂੰ ਆਗਰਾ ਵਿੱਚ ਤਾਜ ਮਹਿਲ ਦੇਖਣ ਗਿਆ ਇੱਕ ਵਿਦੇਸ਼ੀ ਸੈਲਾਨੀ, ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਲਾਪਤਾ ਹੋ ਗਿਆ ਹੈ। ਇੱਕ ਸੀਨੀਅਰ ਸਿਹਤ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਆਗਰਾ ਦੇ ਮੁੱਖ ਮੈਡੀਕਲ ਅਫਸਰ ਡਾ. ਅਰੁਣ ਸ਼੍ਰੀਵਾਸਤਵ ਨੇ ਕਿਹਾ ਕਿ ਉਹ ਸੈਲਾਨੀ ਦਾ ਪਤਾ ਨਹੀਂ ਲਗਾ ਸਕੇ ਹਨ ਕਿਉਂਕਿ ਉਸ ਵੱਲੋਂ ਦਿੱਤੇ ਗਏ ਸੰਪਰਕ ਵੇਰਵੇ ਗ਼ਲਤ ਸਨ।
ਸ਼੍ਰੀਵਾਸਤਵ ਨੇ ਦੱਸਿਆ, "ਇੱਕ ਸੈਲਾਨੀ 26 ਦਸੰਬਰ ਨੂੰ ਤਾਜ ਮਹਿਲ ਦੇਖਣ ਗਿਆ ਸੀ ਅਤੇ ਸਮਾਰਕ ਦੇ ਪ੍ਰਵੇਸ਼ ਦੁਆਰ 'ਤੇ ਉਸ ਦਾ ਕੋਵਿਡ -19 ਟੈਸਟ ਲਈ ਨਮੂਨਾ ਲਿਆ ਗਿਆ। ਆਰ.ਟੀ. - ਪੀ.ਸੀ.ਆਰ. ਟੈਸਟ ਵਿੱਚ ਉਸ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਸੈਲਾਨੀ ਦੁਆਰਾ ਦਿੱਤਾ ਗਿਆ ਸੰਪਰਕ ਨੰਬਰ ਅਤੇ ਹੋਰ ਵੇਰਵੇ ਗ਼ਲਤ ਨਿੱਕਲੇ, ਜਿਸ ਤੋਂ ਬਾਅਦ ਅਸੀਂ ਉਸ ਨੂੰ ਲਾਭ ਨਹੀਂ ਸਕੇ।"
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਹੁਣ ਲੋਕਲ ਇੰਟੈਲੀਜੈਂਸ ਯੂਨਿਟ (ਐੱਲ.ਆਈ.ਯੂ.), ਹੋਟਲ ਐਸੋਸੀਏਸ਼ਨਾਂ ਅਤੇ ਹੋਰ ਸਰੋਤਾਂ ਦੀ ਮਦਦ ਨਾਲ ਯਾਤਰੀ ਦਾ ਪਤਾ ਲਗਾ ਰਿਹਾ ਹੈ।
"ਆਗਰਾ ਵਿੱਚ ਸਿਹਤ ਵਿਭਾਗ ਸੈਲਾਨੀ ਦੇ ਠਿਕਾਣੇ ਦਾ ਪਤਾ ਲਗਾਉਣ ਲਈ ਕਦਮ ਚੁੱਕ ਰਿਹਾ ਹੈ ਤਾਂ ਜੋ ਉਸ ਦਾ ਸਹੀ ਇਲਾਜ ਕੀਤਾ ਜਾ ਸਕੇ ਅਤੇ ਹੋਰ ਲੋਕਾਂ ਨੂੰ ਲਾਗ ਤੋਂ ਬਚਾਇਆ ਜਾ ਸਕੇ" ਉਨ੍ਹਾਂ ਕਿਹਾ।
ਸ਼੍ਰੀਵਾਸਤਵ ਨੇ ਕਿਹਾ, "ਅਸੀਂ ਹੋਟਲ ਐਸੋਸੀਏਸ਼ਨਾਂ ਨੂੰ ਹੋਟਲਾਂ ਵਿੱਚ ਠਹਿਰੇ ਵਿਦੇਸ਼ੀ ਸੈਲਾਨੀਆਂ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਹੈ। ਪੁਲਿਸ ਅਤੇ ਐੱਲ.ਆਈ.ਯੂ. ਤੋਂ ਵੀ ਮਦਦ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਭਵਿੱਖ ਦੇ ਰਿਕਾਰਡ ਲਈ ਨਮੂਨਾ ਲੈਣ ਸਮੇਂ ਹਰੇਕ ਵਿਦੇਸ਼ੀ ਸੈਲਾਨੀ ਦਾ ਪਛਾਣ ਪੱਤਰ ਲਿਆ ਜਾਵੇਗਾ।