
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਸ਼ਨੀਵਾਰ ਨੂੰ ਆਲ-ਪਾਰਟੀ ਮੀਟਿੰਗ ਹੋਈ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਸ਼ਨੀਵਾਰ ਨੂੰ ਆਲ-ਪਾਰਟੀ ਮੀਟਿੰਗ ਹੋਈ ਹੈ। ਇਸ ਬੈਠਕ ਵਿਚ ਪੀਐਮ ਨੇ ਕਿਸਾਨ ਮੁੱਦੇ ‘ਤੇ ਵੀ ਗੱਲ ਕੀਤੀ ਹਾਲਾਂਕਿ ਇਸ ਦੌਰਾਨ ਕਾਂਗਰਸ ਨੇ ਕਿਸਾਨਾਂ ਨੂੰ ਲੈ ਕੇ ਪੀਐਮ ਵੱਲੋਂ ਕੀਤੀਆਂ ਗਈਆਂ ਗੱਲਾਂ ਦੀ ਆਲੋਚਨਾ ਕੀਤੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਸਰਕਾਰ ‘ਤੇ ਹੰਕਾਰੀ ਅਤੇ ਅੜੀਅਲ ਹੋਣ ਦਾ ਆਰੋਪ ਲਗਾਇਆ ਹੈ।
Pm Modi
ਕਾਂਗਰਸ ਨੇਤਾ ਚੌਧਰੀ ਨੇ ਕਿਹਾ ਪ੍ਰਧਾਨ ਮੰਤਰੀ ਨੇ ਸਿਰਫ਼ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਹੋਈ ਗੱਲਬਾਤ ਨੂੰ ਸੁਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮ ਨੇ ਸਿਰਫ਼ ਇਹ ਹੀ ਕਿਹਾ ਕਿ ਖੇਤੀ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਿਰਫ਼ ਇਕ ਕਾਲ ਦੀ ਦੂਰੀ ਉਤੇ ਹਨ। ਬਸ਼ਰਤੇ ਉਹ ਸਰਕਾਰ ਦੇ ਪ੍ਰਸਤਾਵ ਨੂੰ ਮੰਨ ਲੈਣ, ਉਨ੍ਹਾਂ ਨੇ ਕਿਹਾ ਕਿ ਸਰਕਾਰ ਮੁੱਦੇ ਨੂੰ ਅੜੀਅਲ ਅਤੇ ਹੰਕਾਰੀ ਮਾਨਸਿਕਤਾ ਦੇ ਨਾਲ ਦੇਖ ਰਹੀ ਹੈ।
Kissan
ਹਾਲਾਂਕਿ, ਜੇਡੀਯੂ ਸੰਸਦ ਆਰਸੀਪੀ ਸਿੰਘ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਹੈ। ਪੀਐਮ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਕਾਂਗਰਸ ਦੇ ਗੁਲਾਮ ਨਬੀ ਆਜਾਦ, ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ, ਸ਼ਿਵਸੈਨਾ ਸੰਸਦ ਵਿਨੈ ਰਾਉਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਸੀ।
Adhir Ranjan Chowdhury
ਰਿਪੋਰਟ ਅਨੁਸਾਰ, ਪੀਐਮ ਨੇ ਕਿਹਾ ਕਿ ਜੋ ਨਰਿੰਦਰ ਸਿੰਘ ਤੋਮਰ ਨੇ ਕਿਹਾ ਮੈਂ ਉਸ ਗੱਲ ਨੂੰ ਦੁਹਰਾਨਾ ਚਾਹੁੰਦਾ ਹਾਂ, ਉਨ੍ਹਾਂ ਨੇ ਕਿਹਾ ਅਸੀਂ ਹੁਣ ਤੱਕ ਕਿਸੇ ਸਹਿਮਤੀ ‘ਤੇ ਨਹੀਂ ਪਹੁੰਚੇ ਪਰ ਅਸੀਂ ਤੁਹਾਡੇ ਸਾਹਮਣੇ ਪੇਸ਼ਕਸ਼ ਕਰ ਰਹੇ ਹਾਂ। ਤੁਸੀਂ ਜਾਓ ਤੇ ਵਿਚਾਰ ਕਰੋ। ਪੀਐਮ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਕੇਵਲ ਇਕ ਕਾਲ ਦੀ ਦੂਰੀ ‘ਤੇ ਹਨ।
Kissan
ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਵੀ ਇਸ ਗੱਲ ਦੀ ਜਾਣਕਾਰੀ ਟਵੀਟ ਦੇ ਜ਼ਰੀਏ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਆਲ-ਪਾਰਟੀ ਮੀਟਿੰਗ ਦੇ ਦੌਰਾਨ ਪੀਐਮ ਨਰਿੰਦਰ ਮੋਦੀ ਨੇ ਇਸ ਗੱਲ ‘ਤੇ ਭਰੋਸਾ ਦਿੱਤਾ ਹੈ ਕਿ ਸਰਕਾਰ ਖੁਲ੍ਹੇ ਮਨ ਦੇ ਨਾਲ ਕਿਸਾਨ ਮੁੱਦੇ ਨੂੰ ਸੰਭਾਲ ਰਹੀ ਹੈ।