ਅਯੁੱਧਿਆ ਰਾਮ ਮੰਦਰ ’ਚ ਸਥਾਪਨਾ ਸਮਾਰੋਹ ’ਚ ਸ਼ਾਮਲ ਹੋਣ ’ਤੇ ਇਮਾਮ ਵਿਰੁਧ ਫਤਵਾ ਜਾਰੀ 
Published : Jan 30, 2024, 4:44 pm IST
Updated : Jan 30, 2024, 4:44 pm IST
SHARE ARTICLE
Imam at center.
Imam at center.

ਇਮਾਮ ਨੇ ਕਿਹਾ ਕਿ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਸੀ ਇਸ ਲਈ ਮੁਆਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ

ਨਵੀਂ ਦਿੱਲੀ: ਆਲ ਇੰਡੀਆ ਇਮਾਮ ਆਰਗੇਨਾਈਜ਼ੇਸ਼ਨ ਦੇ ਮੁਖੀ ਇਮਾਮ ਉਮਰ ਅਹਿਮਦ ਇਲਿਆਸੀ ਨੇ ਸੋਮਵਾਰ ਨੂੰ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ’ਚ ਰਾਮ ਮੰਦਰ ’ਚ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਚ ਸ਼ਾਮਲ ਹੋਣ ਲਈ ਉਨ੍ਹਾਂ ਵਿਰੁਧ ਫਤਵਾ ਜਾਰੀ ਕੀਤਾ ਗਿਆ ਹੈ।

ਇਮਾਮ ਉਮਰ ਅਹਿਮਦ ਇਲਿਆਸੀ ਨੇ ਇਹ ਵੀ ਕਿਹਾ ਕਿ ਘਟਨਾ ਵਾਲੇ ਦਿਨ ਤੋਂ ਹੀ ਉਨ੍ਹਾਂ ਨੂੰ ਲੋਕਾਂ ਦੇ ਇਕ ਵਰਗ ਵਲੋਂ ਗਾਲ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਫੋਨ ’ਤੇ ਧਮਕੀਆਂ ਵੀ ਮਿਲ ਰਹੀਆਂ ਹਨ। ਇਹ ਪ੍ਰੋਗਰਾਮ 22 ਜਨਵਰੀ ਨੂੰ ਕੀਤਾ ਗਿਆ ਸੀ ਅਤੇ ਇਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੱਸਾ ਲਿਆ ਸੀ। ਇਸ ਸਮਾਰੋਹ ’ਚ ਵੱਖ-ਵੱਖ ਵਰਗਾਂ ਅਤੇ ਖੇਤਰਾਂ ਤੋਂ 7,000 ਤੋਂ ਵੱਧ ਸੱਦੇ ਗਏ ਮਹਿਮਾਨਾਂ ਨੇ ਹਿੱਸਾ ਲਿਆ। ਇਲਿਆਸੀ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਕ ਵਿਅਕਤੀ ਨੇ ਉਸ ਦੇ ਮੋਬਾਈਲ ਨੰਬਰ ਦਾ ਜ਼ਿਕਰ ਕਰਦਿਆਂ ਉਸ ਨੂੰ ਫਤਵਾ ਜਾਰੀ ਕੀਤਾ ਸੀ ਅਤੇ ਇਹ ਸਾਰੇ ਇਮਾਮਾਂ ਅਤੇ ਮਸਜਿਦ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ ਅਤੇ ਉਨ੍ਹਾਂ ਨੂੰ ਉਸ ਦਾ ਬਾਈਕਾਟ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ, ‘‘ਫਤਵੇ ਵਿਚ ਮੈਨੂੰ ਮੁਆਫੀ ਮੰਗਣ ਅਤੇ ਅਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਵੀ ਕਿਹਾ ਗਿਆ ਹੈ।’’

ਉਨ੍ਹਾਂ ਕਿਹਾ ਕਿ ਸਿਰਫ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਫਤਵਾ ਜਾਰੀ ਕਰਨ ਲਈ ਕਿਸ ਚੀਜ਼ ਨੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, ‘‘ਰਾਮ ਜਨਮ ਭੂਮੀ ਟਰੱਸਟ ਨੇ ਮੈਨੂੰ ਸੱਦਾ ਭੇਜਿਆ ਸੀ, ਜਿਸ ਨੂੰ ਮੈਂ ਮਨਜ਼ੂਰ ਕਰ ਲਿਆ। ਉਸ ਤੋਂ ਬਾਅਦ, ਦੋ ਦਿਨਾਂ ਤਕ, ਮੈਂ ਸੋਚ ਰਿਹਾ ਸੀ ਕਿ ਮੈਨੂੰ ਕੀ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਮੇਰੀ ਜ਼ਿੰਦਗੀ ਦਾ ਸੱਭ ਤੋਂ ਵੱਡਾ ਫੈਸਲਾ ਸੀ। ਪਰ ਫਿਰ ਮੈਂ ਦੇਸ਼ ਅਤੇ ਕੌਮੀ ਹਿੱਤ ’ਚ ਫਿਰਕੂ ਸਦਭਾਵਨਾ ਲਈ ਸੋਚਿਆ ਅਤੇ ਇਹ ਫੈਸਲਾ ਲਿਆ ਅਤੇ ਅਯੁੱਧਿਆ ਚਲਾ ਗਿਆ।’’ ਇਮਾਮ ਨੇ ਕਿਹਾ ਕਿ ਅਯੁੱਧਿਆ ਦੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ, ‘‘ਮੇਰਾ ਉਦੇਸ਼ ਪਿਆਰ ਦਾ ਸੰਦੇਸ਼ ਦੇਣਾ ਸੀ ਜੋ ਮੈਂ ਉੱਥੇ ਦਿਤਾ ਸੀ।’’ ਇਮਾਮ ਨੇ ਕਿਹਾ ਕਿ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਸੀ ਇਸ ਲਈ ਮੁਆਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Location: India, Delhi, Delhi

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement