
39 ਭਾਰਤੀ ਜੋ ਇਰਾਕ ਦੇ ਮੋਸੁਲ 'ਚ ਮਾਰੇ ਗਏ ਸਨ ਉਨ੍ਹਾਂ ਦੀਆਂ ਲਾਸ਼ਾਂ ਨੂੰ ਜਲਦੀ ਹੀ ਭਾਰਤ 'ਚ ਲਿਆਂਦਾ ਜਾਵੇਗਾ। ਉਨ੍ਹਾਂ ਦੀਆਂ ਲਾਸ਼ਾਂ ਇਕ ਅਪ੍ਰੈਲ ਨੂੰ ਭਾਰਤ...
ਨਵੀਂ ਦਿੱਲੀ : 39 ਭਾਰਤੀ ਜੋ ਇਰਾਕ ਦੇ ਮੋਸੁਲ 'ਚ ਮਾਰੇ ਗਏ ਸਨ ਉਨ੍ਹਾਂ ਦੀਆਂ ਲਾਸ਼ਾਂ ਨੂੰ ਜਲਦੀ ਹੀ ਭਾਰਤ 'ਚ ਲਿਆਂਦਾ ਜਾਵੇਗਾ। ਉਨ੍ਹਾਂ ਦੀਆਂ ਲਾਸ਼ਾਂ ਇਕ ਅਪ੍ਰੈਲ ਨੂੰ ਭਾਰਤ ਲੈ ਕੇ ਆਉਣ ਦਾ ਕੰਮ ਵਿਦੇਸ਼ ਸੂਬਾ ਮੰਤਰੀ ਵੀ.ਕੇ ਸਿੰਘ ਕਰਨਗੇ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਖ਼ੁਦ ਦਿਤੀ ਹੈ। ਦਸ ਦੇਈਏ ਕਿ 2 ਅਪ੍ਰੈਲ ਨੂੰ ਲਾਸ਼ਾਂ ਨੂੰ ਵਿਸ਼ੇਸ਼ ਜਹਾਜ ਰਾਹੀਂ ਭਾਰਤ 'ਚ ਵਾਪਿਸ ਲਿਆਂਦਾ ਜਾਵੇਗਾ। ਦਸ ਦੇਈਏ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਦੋਂ ਸੰਸਦ 'ਚ 39 ਭਾਰਤੀਆਂ ਦੀ ਮੌਤ ਦੀ ਸੂਚਨਾ ਦਿਤੀ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਵੀ.ਕੇ. ਸਿੰਘ ਇਰਾਕ ਤੋਂ ਲਾਸ਼ਾਂ ਨੂੰ ਭਾਰਤ ਲੈ ਕੇ ਆਉਣਗੇ।
vk singh
ਜਹਾਜ਼ ਪਹਿਲਾਂ ਅੰਮ੍ਰਿਤਸਰ ਜਾਏਗਾ, ਫਿਰ ਪਟਨਾ ਅਤੇ ਇਸ ਤੋਂ ਬਾਅਦ ਕਲਕਤਾ। 39 ਭਾਰਤੀ ਨਾਗਰਿਕਾਂ 'ਚ 27 ਨਾਗਰਿਕ ਪੰਜਾਬ ਦੇ ਹਨ, ਚਾਰ ਹਿਮਾਚਲ ਪ੍ਰਦੇਸ਼ ਦੇ, 6 ਬਿਹਾਰ ਅਤੇ 2 ਪੱਛਮੀ ਬੰਗਾਲ ਦੇ ਨਾਗਰਿਕ ਹਨ। ਸੁਸ਼ਮਾ ਨੇ ਦਸਿਆ ਸੀ ਕਿ ਲਾਸ਼ਾਂ ਨੂੰ ਪਹਾੜ ਦੀ ਖ਼ੁਦਾਈ ਕਰ ਕੇ ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਬਾਹਰ ਕਢਿਆ ਗਿਆ ਸੀ। ਉਸ ਸਮੇਂ ਵੀ.ਕੇ. ਸਿੰਘ ਹੀ ਲਾਸ਼ਾਂ ਦੀ ਪਛਾਣ ਲਈ ਇਰਾਕ ਗਏ ਸਨ। ਉਨ੍ਹਾਂ ਨੇ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਡੀ.ਐੈਨ.ਏ. ਸੈਂਪਲ ਨਾਲ ਮੈਚ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੰਸਦ 'ਚ ਸੁਸ਼ਮਾ ਵਲੋਂ ਭਾਰਤੀਆਂ ਦੀ ਮੌਤ ਦੀ ਜਾਣਕਾਰੀ ਦੇਣ ਤੋਂ ਬਾਅਦ ਕਾਫ਼ੀ ਵਿਵਾਦ ਹੋਇਆ ਸੀ। ਵਿਰੋਧੀ ਧਿਰ ਨੇ ਸ਼ੁਸ਼ਮਾ 'ਤੇ ਝੂਠ ਬੋਲਨ ਅਤੇ ਸੱਚ ਲੁਕਾਉਣ ਦਾ ਦੋਸ਼ ਲਗਾਇਆ ਸੀ।