ਸਾਨੂੰ ਰਾਜਨੀਤੀ ਦੀ ਏਬੀਸੀ ਵੀ ਨਹੀਂ ਆਉਂਦੀ: ਧਰਮਿੰਦਰ
Published : Apr 30, 2019, 5:24 pm IST
Updated : Apr 30, 2019, 5:48 pm IST
SHARE ARTICLE
Dharmendra on sunny Deol joining BJP dont know abc of politics but...
Dharmendra on sunny Deol joining BJP dont know abc of politics but...

ਧਰਮਿੰਦਰ ਨੇ 2004 ਦੀਆਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਸੀਟ ਦੀ ਬੀਕਾਨੇਰ ਸੀਟ ਤੋਂ ਜਿੱਤ ਹਾਸਲ ਕੀਤੀ ਸੀ।

ਮੁੰਬਈ: ਅਦਾਕਾਰ ਸੰਨੀ ਦਿਓਲ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੇ ਧਰਮਿੰਦਰ ਨੇ ਕਿਹਾ ਕਿ ਸਾਡੇ ਪਰਵਾਰ ਨੂੰ ਰਾਜਨੀਤੀ ਨਹੀਂ ਆਉਂਦੀ ਪਰ ਉਹਨਾਂ ਦੇ ਖ਼ੂਨ ਵਿਚ ਦੇਸ਼ ਭਗਤੀ ਦੀ ਲਹਿਰ ਹੈ। ਅਸੀਂ ਰਾਜਨੀਤੀ ਦੀ ਏਬੀਸੀ ਵੀ ਨਹੀਂ ਜਾਣਦੇ। ਅਸੀਂ ਦੇਸ਼ ਦੀ ਸੇਵਾ ਕਰਾਂਗੇ। ਧਰਮਿੰਦਰ ਨੇ ਅੱਗੇ ਕਿਹਾ ਕਿ ਮੈਂ ਬੀਕਾਨੇਰ ਵਿਚ ਕੀ ਕੰਮ ਕੀਤਾ ਸੀ। ਦਸ ਦਈਏ ਧਰਮਿੰਦਰ ਨੇ ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਟਿਕਟ ਤੇ ਬੀਕਾਨੇਰ ਤੋਂ ਚੋਣਾਂ ਲੜੀਆਂ ਸਨ ਅਤੇ ਜਿੱਤ ਵੀ ਹਾਸਲ ਕੀਤੀ ਸੀ।

Sunny DeolSunny Deol

ਗੁਰਦਾਸਪੁਰ ਵਿਚ ਨਾਮਜ਼ਦਗੀ ਭਰਨ ਤੋਂ ਬਾਅਦ ਸੰਨੀ ਨੇ ਕਿਹਾ ਸੀ ਮੈਂ ਰਾਜਨੀਤੀ ਬਾਰੇ ਜ਼ਿਆਦਾ ਨਹੀਂ ਜਾਣਦਾ ਪਰ ਦੇਸ਼ ਭਗਤ ਜ਼ਰੂਰ ਹਾਂ। ਸੰਨੀ ਅਪਣੇ ਪਰਿਵਾਰ ਦੇ ਤੀਜੇ ਮੈਂਬਰ ਹਨ ਜੋ ਰਾਜਨੀਤੀ ਵਿਚ ਸ਼ਾਮਲ ਹੋਏ ਹਨ। ਹੇਮਾ ਮਾਲਿਨੀ ਵੀ ਮਥੂਰਾ ਤੋਂ ਭਾਜਪਾ ਮੈਂਬਰ ਹਨ ਅਤੇ ਮਥੂਰਾ ਤੋਂ ਹੀ ਦੁਬਾਰਾ ਲੋਕ ਸਭਾ ਚੋਣਾਂ ਲੜ ਰਹੀ ਹੈ। ਸੰਨੀ ਦਿਓਲ ਜਦੋਂ ਭਾਜਪਾ ਸ਼ਾਮਲ ਹੋਏ ਸਨ ਤਾਂ ਉਹਨਾਂ ਨੇ ਅਪਣੇ ਪਿਤਾ ਧਰਮਿੰਦਰ ਦਾ ਜ਼ਿਕਰ ਵੀ ਕੀਤਾ ਸੀ।

Dharminder Singh and Sunny Deol Dharmendra Singh and Sunny Deol

ਉਹਨਾਂ ਨੇ ਮੀਡੀਆ ਨਾਲ ਗਲਬਾਤ ਦੌਰਾਨ ਦਸਿਆ ਕਿ ਜਿਵੇਂ ਮੇਰੇ ਪਿਤਾ ਜੀ ਅਟਲ ਬਿਹਾਰੀ ਵਾਜਪਾਈ ਨਾਲ ਜੁੜੇ ਹੋਏ ਸਨ, ਮੈਂ ਪ੍ਰਧਾਨ ਮੰਤਰੀ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਅਗਲੇ ਪੰਜ ਸਾਲ ਵੀ ਮੋਦੀ ਦੀ ਹੀ ਸਰਕਾਰ ਰਹੇ। ਗੁਰਦਾਸਪੁਰ ਵਿਚ ਸੰਨੀ ਦਿਓਲ ਦਾ ਮੁਕਾਬਲਾ  ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੈ।

VotingVoting

ਦਸ ਦਈਏ ਕਿ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਕਾਂਗਰਸ ਦੇ ਮਨੀਸ਼ ਤਿਵਾਰੀ ਸ਼ਿਅਦ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਉਮੀਦਵਾਰਾਂ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਅਪਣੇ ਨਾਮ ਦਾਖਲ ਕੀਤੇ ਸਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੂਣ ਰਾਜੂ ਨੇ ਇਕ ਰਿਲੀਜ਼ਿੰਗ ਵਿਚ ਕਿਹਾ ਸੀ ਕਿ ਸੋਮਵਾਰ ਨੂੰ 188 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ..

...ਜਿਸ ਨਾਲ ਪੰਜਾਬ ਵਿਚ 13 ਲੋਕ ਸਭਾ ਸੀਟਾਂ ਲਈ ਦਾਖਲ ਨਾਮਜ਼ਦਗੀ ਪੱਤਰਾਂ ਦੀ ਕੁੱਲ ਗਿਣਤੀ 385 ਹੋ ਗਈ ਹੈ। ਅਦਾਕਾਰ ਤੋਂ ਰਾਜਨੀਤੀ ਵਿਚ ਆਏ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਤੋਂ ਨਾਮਜ਼ਦਗੀ ਦਾਖਲਾ ਪੱਤਰ ਭਰਿਆ ਹੈ ਜਦਕਿ ਸਾਬਕਾ ਕੇਂਦਰੀ ਮੰਤਰੀ ਤਿਵਾਰੀ ਅਤੇ ਮੌਜੂਦਾ ਸਾਂਸਦ ਚੰਦੂਮਾਜਰਾ ਨੇ ਅਨੰਦਪੁਰ ਸਾਹਿਬ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement