
ਅੱਜ ਦਾਖ਼ਲ ਕਰਨਗੇ ਨਾਮਜ਼ਦਗੀ ਪੱਤਰ
ਅੰਮ੍ਰਿਤਸਰ: ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਸਨੀ ਦਿਓਲ ਅੱਜ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਇਸ ਤੋਂ ਇਲਾਵਾ ਉਹ ਦੁਰਗਿਆਣਾ ਮੰਦਰ ਤੇ ਭਗਵਾਨ ਵਾਲਮੀਕ ਦੇ ਮੰਦਰ ਵੀ ਨਤਮਸਤਕ ਹੋਏ। ਪਰ ਇਸ ਦੌਰਾਨ ਉਨ੍ਹਾਂ ਮੀਡੀਆ ਤੋਂ ਦੂਰੀ ਹੀ ਬਣਾ ਕੇ ਰੱਖੀ। ਉਨ੍ਹਾਂ ਸੱਚਖੰਡ ਦੇ ਅੰਦਰ ਬੈਠ ਕੇ ਗੁਰਬਾਣੀ ਵੀ ਸਰਵਣ ਕੀਤੀ। ਸ੍ਰੀ ਹਰਮੰਦਿਰ ਸਾਹਿਬ ਆਉਣ ਸਮੇਂ ਉਨ੍ਹਾਂ ਨੀਲੀ ਪੱਗ ਬੰਨ੍ਹੀ ਹੋਈ ਸੀ।
Sunny Deol reached Sri Harmandar Sahib
ਅੱਜ ਉਹ ਆਪਣਾ ਨਾਮਜ਼ਦਗੀ ਪੱਤਰ ਵੀ ਦਾਖ਼ਲ ਕਰਵਾਉਣਗੇ। ਉਹ ਕੱਲ੍ਹ ਦੁਪਹਿਰ ਨੂੰ ਹੀ ਮੁੰਬਈ ਤੋਂ ਅੰਮ੍ਰਿਤਸਰ ਪਹੁੰਚ ਗਏ ਸਨ ਜਿੱਥੇ ਉਨ੍ਹਾਂ ਇੱਕ ਹੋਟਲ ਵਿਚ ਕੈਪਟਨ ਅਭਿਮਨਿਊ ਤੇ ਹੋਰ ਬੀਜੇਪੀ ਲੀਡਰਾਂ ਨਾਲ ਮੀਟਿੰਗ ਕੀਤੀ। ਕੁਝ ਦਿਨ ਪਹਿਲਾਂ ਹੀ ਉਹ ਬੀਜੇਪੀ ਪਾਰਟੀ ਵਿਚ ਸ਼ਾਮਲ ਹੋਏ ਹਨ। ਪਾਰਟੀ ਨੇ ਉਨ੍ਹਾਂ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਹੋ ਰਿਹਾ ਹੈ।
Sunny Deol With Narender Modi
ਸੁਨੀਲ ਜਾਖੜ ਪਹਿਲਾਂ ਹੀ ਸਾਂਸਦ ਵਿਚ ਹਨ ਤੇ ਦੁਬਾਰਾ ਚੋਣ ਲੜ ਰਹੇ ਹਨ ਕੱਲ੍ਹ ਸਨੀ ਦਿਓਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। ਮੋਦੀ ਨੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਟਵੀਟ ਵੀ ਕੀਤਾ ਸੀ। ਦੱਸ ਦਈਏ ਗੁਰਦਾਸਪੁਰ ਵਿਚ ਸਨੀ ਦਿਓਲ ਤੇ ਸੁਨੀਲ ਜਾਖੜ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਟਰ ਮਸੀਹ ਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਲਾਲਚੰਦ ਵੀ ਚੋਣ ਮੈਦਾਨ ਵਿਚ ਹਨ।