
ਰਾਹੁਲ ਗਾਂਧੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਨਾਗਰਿਕਤਾ ਦੀ ਸ਼ਿਕਾਇਤ ਤੇ ਨੋਟਿਸ ਜਾਰੀ ਕੀਤਾ ਗਿਆ ਹੈ।
ਨਵੀਂ ਦਿੱਲੀ: ਵਿਦੇਸ਼ੀ ਨਾਗਰਿਕਤਾ ਦੇ ਮੁੱਦੇਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਦਿੱਤੇ ਨੋਟਿਸ ਨੂੰ ਖਾਰਜ ਕਰਦੇ ਹੋਏ ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਨੋਟਿਸ ਕੇਂਦਰ ਸਰਕਾਰ ਨੇ ਹਾਰ ਦੇ ਡਰ ਤੋਂ ਦਿੱਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਇਹ ਡਰ ਸੀ ਕਿ ਉਹ ਸ਼ਾਇਦ ਹਾਰਨ ਵਾਲੇ ਹਨ।
Priyanka Gandhi and Rahul Gandhi
ਉਹਨਾਂ ਨੇ ਅਮੇਠੀ ਲਈ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਹਾਰ ਦਾ ਕੋਈ ਡਰ ਨਹੀਂ ਹੈ ਬਲਕਿ ਅਜਿਹੇ ਵਾਅਦੇ ਕਰਨ ਤੋਂ ਡਰ ਲਗਦਾ ਹੈ ਜਿਹਨਾਂ ਨੂੰ ਪੂਰਾ ਨਾ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਵਿਰੁੱਧ ਚੋਣ ਨਾ ਲੜਨ ਬਾਰੇ ਪ੍ਰਿਅੰਕਾ ਨੇ ਕਿਹਾ ਮੈਂ ਪਿੱਛੇ ਨਹੀਂ ਹਟੀ ਬਲਕਿ ਪਾਰਟੀ ਦਾ ਫ਼ੈਸਲਾ ਮੰਨਿਆ ਹੈ। ਕਿਉਂਕਿ ਪਾਰਟੀ ਦਾ ਕਹਿਣਾ ਹੈ ਕਿ ਮੈਨੂੰ ਸਮੁੱਚੇ ਉਤਰ ਪ੍ਰਦੇਸ਼ ਵਿਚ ਪ੍ਰਚਾਰ ਕਰਨ ਦੀ ਜ਼ਰੂਰਤ ਹੈ। ਇਸ ਨਾਲ ਮੈਨੂੰ ਨਹੀਂ ਲਗਦਾ ਕਿ ਕੁਝ ਗਲਤ ਹੋਇਆ ਹੈ ਜਾਂ ਹੋਵੇਗਾ।
Rahul Gandhi
ਪ੍ਰਿਅੰਕਾ ਗਾਂਧੀ ਨੇ ਅਪਣੇ ਭਰਾ ਰਾਹੁਲ ਗਾਂਧੀ ਦੇ ਹੱਕ ਵਿਚ ਕਿਹਾ ਕਿ ਉਹ ਇਕ ਚੰਗੇ ਪ੍ਰਧਾਨ ਮੰਤਰੀ ਸਿੱਧ ਹੋਣਗੇ। ਉਹ ਪ੍ਰਧਾਨ ਮੰਤਰੀ ਬਣਨ ਜਾਂ ਨਾ ਇਸ ’ਤੇ ਉਹਨਾਂ ਨੇ ਕਿਹਾ ਕਿ ਇਹ ਵੀ ਫ਼ੈਸਲਾ ਜਨਤਾ ਨੇ ਕਰਨਾ ਹੈ। ਦਸ ਦਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਨਾਗਰਿਕਤਾ ਦੀ ਸ਼ਿਕਾਇਤ ’ਤੇ ਨੋਟਿਸ ਜਾਰੀ ਕੀਤਾ ਗਿਆ ਹੈ।
ਮੰਤਰਾਲੇ ਦੁਆਰਾ ਜਾਰੀ ਨੋਟਿਸ ਵਿਚ ਰਾਹੁਲ ਗਾਂਧੀ ਨੂੰ ਕਿਹਾ ਗਿਆ ਹੈ ਕਿ ਉਹ ਨਾਗਰਿਕਤਾ ਦੀ ਸ਼ਿਕਾਇਤ ਅਪਣੀ ਵਾਸਤਵਿਕ ਸਥਿਤੀ ਵਿਚ ਪੰਦਰਾਂ ਦਿਨਾਂ ਦੇ ਅੰਦਰ ਦਸਣ। ਇਹ ਸ਼ਿਕਾਇਤ ਬੀਜੇਪੀ ਸਾਂਸਦ ਸੁਬਰਾਮਣੀਅਮ ਨੇ ਕੀਤੀ ਹੈ ਜੋ ਕਿ ਕਈ ਸਾਲਾਂ ਤੋਂ ਇਲਜ਼ਾਮ ਲਗਾ ਰਹੇ ਹਨ ਕਿ ਕਾਂਗਰਸ ਪ੍ਰਧਾਨ ਕੋਲ ਬ੍ਰਿਟੇਨ ਦੀ ਨਾਗਰਿਕਤਾ ਹੈ।