
ਨਵੇਂ ਭਾਰਤ ਦੇ ਨਾਮ 'ਤੇ ਮੰਗੀਆਂ ਜਾ ਰਹੀਆਂ ਵੋਟਾਂ
ਨਵੀਂ ਦਿੱਲੀ- ਆਰਐਸਐਸ ਨਾਲ ਜੁੜੀ ਇਕ ਸਵਦੇਸ਼ੀ ਜਾਗਰਣ ਮੰਚ ਦੁਆਰਾ ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਪ੍ਰਚਾਰ ਕਰਨ ਲਈ ਨਵਾਂ ਤਰੀਕਾ ਲੱਭਿਆ ਗਿਆ ਹੈ, ਜੋ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ। ਇਸ ਸੰਸਥਾ ਵੱਲੋਂ ਇੱਕ ਨਵੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸਨੂੰ ਵੋਟਰ ਜਾਗਰੂਕਤਾ ਮੁਹਿੰਮ ਕਿਹਾ ਜਾ ਰਿਹਾ ਹੈ। ਇਸ ਸੰਸਥਾ ਵਲੋਂ ਲੋਕਾਂ ਤੋਂ ਨਯਾ ਭਾਰਤ ਦੇ ਬੈਨਰ ਅਧੀਨ ਵੋਟਾਂ ਮੰਗੀਆਂ ਜਾ ਰਹੀਆਂ ਹਨ। ਸੰਸਥਾ ਵੱਲੋਂ ਪੰਜਾਬ ਦੇ ਘਰਾਂ ਵਿਚ ਪਰਚੇ ਵੰਡੇ ਜਾ ਰਹੇ ਹਨ ਜਿਸ ਵਿਚ 'ਸਵੱਛ ਭਾਰਤ', ਭਾਰਤੀ ਸੈਨਾ ਦੇ ਸਨਮਾਨ ਦੀ ਗੱਲ ਕੀਤੀ ਗਈ ਹੈ।
RSS Activists March In Barnala
ਮਿਲੀ ਜਾਣਕਾਰੀ ਮੁਤਾਬਿਕ ਇਹ ਪਰਚੇ ਲੁਧਿਆਣਾ ਸਮੇਤ ਸੂਬੇ ਦੇ ਹੋਰ ਵੱਡੇ ਸ਼ਹਿਰਾਂ ਵਿਚ ਵੰਡੇ ਜਾ ਰਹੇ ਹਨ। ਪਰਚੇ ਵੰਡਣ ਦੀ ਇਹ ਪ੍ਰਕਿਰਿਆ ਭਾਜਪਾ ਸਰਕਾਰ ਵੱਲੋਂ ਚਲਾਈ ਗਈ ਸਵੱਛ ਭਾਰਤ ਦੇ ਅਭਿਆਨ ਨੂੰ ਚੁਣੌਤੀ ਵਰਗੀ ਲਗਦੀ ਹੈ, ਕਿਉਂਕਿ ਇਸ ਸੰਸਥਾ ਨੇ ਆਪਣੀ ਮੁਹਿੰਮ ਨੂੰ ਪੰਜਾਬ ਵਿਚ ਮਜ਼ਬੂਤ ਬਣਾਉਣ ਲਈ 17 ਮਈ ਤੱਕ 10000 ਪਰਚੇ ਵੰਡਣ ਦਾ ਟੀਚਾ ਮਿਥਿਆ ਹੈ। ਬੀਤੇ ਦਿਨ ਤੋਂ ਲੈ ਕੇ ਜੇਕਰ 17 ਮਈ ਤੱਕ ਦਾ ਅੰਦਾਜ਼ਾ ਲਗਾਈਏ ਤਾਂ ਇਸ ਸੰਸਥਾ ਵੱਲੋਂ ਸੂਬੇ ਭਰ ਵਿਚ ਕੁੱਲ 2 ਲੱਖ ਤੱਕ ਪਰਚੇ ਵੰਡੇ ਜਾਣਗੇ।
Rashtriya Swayamsevak Sangh
ਇਸ ਟੀਚੇ ਨੂੰ ਸਰ ਕਰਨ ਲਈ ਸਵਦੇਸ਼ੀ ਜਾਗਰਣ ਮੰਚ ਦੇ ਅਧੀਨ ਇੱਕ ਮਤਦਾਤਾ ਜਾਗਰਣ ਮੰਚ ਬਣਾਇਆ ਗਿਆ ਹੈ ਜੋ ਪੰਜਾਬ ਦੇ ਵੋਟਰਾਂ ਨਾਲ ਤਾਲਮੇਲ ਬਣਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਸੰਸਥਾ ਵੱਲੋਂ ਆਪਣੇ ਵਲੰਟੀਅਰਾਂ ਨੂੰ ਆਦੇਸ਼ ਦਿਤੇ ਗਏ ਹਨ ਕਿ ਚੋਣਾਂ ਦੌਰਾਨ ਵੋਟਰਾਂ ਨੋਟਾ ਨਾ ਦਬਾਉਣ ਲਈ ਮਨਾਉਣ, ਦੱਸ ਦਈਏ ਕਿ ਪੰਜਾਬੀ ਅਤੇ ਹਿੰਦੀ ਭਾਸ਼ਾ ਵਿਚ ਸੰਸਥਾ ਵੱਲੋਂ ਵੰਡੇ ਜਾਂਦੇ ਪਰਚੇ ਵਿਚ 12 ਪੁਆਇੰਟ ਲਿਖੇ ਗਏ ਹਨ ਜਿਸਨੂੰ ਵੋਟ ਪਾਉਣ ਸਮੇਂ ਯਾਦ ਰੱਖਣ ਲਈ ਕਿਹਾ ਗਿਆ ਹੈ। ਇਸ ਪਰਚੇ ਵਿਚ ਲਿਖਿਆ ਗਿਆ ਹੈ।
RSS Pamphlet
100 ਫ਼ੀਸਦੀ ਮਤਦਾਨ ਕਰੂਗਾ ਭਾਰਤ ਦਾ ਕਲਿਆਣ, ਇਸਦੇ ਅੱਗੇ ਲਿਖਿਆ ਹੈ ਮੇਰਾ ਕੀਮਤੀ ਵੋਟ ਸਵੱਛ ਭਾਰਤ ਦੇ ਲਈ, ਇੱਕ ਸਭ ਤੋਂ ਉਤਮ ਰਾਸ਼ਟਰ ਲਈ, ਸਵੈ ਨਿਰਭਰ ਅਤੇ ਸ਼ਕਤੀਸ਼ਾਲੀ ਦੇਸ਼ ਲਈ, ਆਪਣੀ ਸਭਿਅਤਾ ਸੰਸਕ੍ਰਿਤੀ ਨੂੰ ਬਚਾਉਣ ਲਈ, ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਲਈ, ਸੈਨਾ ਦੇ ਸਨਮਾਨ ਲਈ, ਕਿਸਾਨਾਂ ਦੇ ਆਰਥਿਕ ਲਾਭ ਲਈ, ਸਾਰੀਆਂ ਔਰਤਾਂ ਦੀ ਸੁਰੱਖਿਆ ਲਈ, ਭਾਰਤ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ, ਸਾਰਿਆਂ ਦੇ ਸਾਥ ਸਾਰਿਆਂ ਦੇ ਵਿਕਾਸ ਲਈ, ਧਰਮ-ਨਿਰਪੱਖਤਾ ਲਈ, ਇੱਕ ਨਵੇਂ ਭਾਰਤ ਦੇ ਨਿਰਮਾਣ ਲਈ।