
ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਜਵਾਬ ਵਿਚ ਟਵੀਟ ਕੀਤਾ ਕਿ...
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੇ ਦੁਨੀਆਭਰ ਵਿਚ ਕਹਿਰ ਮਚਾਇਆ ਹੋਇਆ ਹੈ। ਜਿੱਥੇ ਵੱਡੀ ਤੋਂ ਵੱਡੀ ਮਹਾਂਸ਼ਕਤੀ ਨੇ ਇਸ ਵਾਇਰਸ ਦੇ ਅੱਗੇ ਗੋਡੇ ਟੇਕ ਦਿੱਤੇ ਹਨ ਤਾਂ ਉੱਥੇ ਹੀ ਭਾਰਤ ਦੁਨੀਆ ਵਿਚ ਇਕ ਅਜਿਹਾ ਦੇਸ਼ ਬਣ ਕੇ ਉਭਰਿਆ ਹੈ ਜੋ ਹਰ ਕਿਸੇ ਦੀ ਮਦਦ ਕਰ ਰਿਹਾ ਹੈ। ਇਸ ਸੰਕਟ ਦੌਰਾਨ ਮਦਦ ਮੁਹੱਈਆ ਕਰਵਾਏ ਜਾਣ ਤੇ ਹੁਣ ਅਫ਼ਗਾਨਿਸਤਾਨ ਨੇ ਵੀ ਭਾਰਤ ਦਾ ਧੰਨਵਾਦ ਕੀਤਾ ਹੈ।
PM Narendra Modi
ਅਫਗਾਨਿਸਤਾਨ ਦੇ ਰਾਸ਼ਟਰਪਤੀ ਡਾ. ਅਸ਼ਰਫ ਗਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਟਵੀਟ ਕੀਤਾ ਹੈ। ਉਹਨਾਂ ਨੇ ਅਪਣੇ ਟਵਿਟਰ ਪੋਸਟ ਵਿਚ ਲਿਖਿਆ ਕਿ ਧੰਨਵਾਦ ਮੇਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਤੇ ਹਾਈਡ੍ਰੋਕਸਾਈਕਲੋਰੋਕਿਨ ਦੀਆਂ 5 ਲੱਖ ਅਤੇ ਪੈਰਾਸੀਟਮੋਲ ਦੀਆਂ ਇਕ ਲੱਖ ਗੋਲੀਆਂ ਤੇ 75000 ਮੀਟ੍ਰਿਕ ਟਨ ਕਣਕ ਲਈ ਧੰਨਵਾਦ ਭਾਰਤ ਜਿਸ ਦੀ ਪਹਿਲੀ ਖੇਪ ਅਫ਼ਗਾਨਿਸਤਾਨ ਦੇ ਲੋਕਾਂ ਲਈ ਇਕ ਦੋ ਦਿਨਾਂ ਵਿਚ ਪਹੁੰਚ ਜਾਵੇਗੀ।
Wheat
ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਜਵਾਬ ਵਿਚ ਟਵੀਟ ਕੀਤਾ ਕਿ ਲੰਬੇ ਸਮੇਂ ਤਕ ਉਹਨਾਂ ਨੇ ਅੱਤਵਾਦ ਦੇ ਖਤਰ ਖਿਲਾਫ ਸੰਯੁਕਤ ਰੂਪ ਨਾਲ ਲੜੀ ਹੈ। ਉਸੇ ਤਰ੍ਹਾਂ ਉਹ ਇਕੱਠੇ ਅਤੇ ਸਾਂਝੇ ਸੰਕਲਪ ਨਾਲ ਕੋਵਿਡ-19 ਖਿਲਾਫ ਲੜਾਈ ਲੜਨਗੇ। ਪੀਐਮ ਨੇ ਕਿਹਾ ਕਿ ਭਾਰਤ ਅਤੇ ਅਫ਼ਗਾਨਿਸਤਾਨ ਇਤਿਹਾਸ, ਭੂਗੋਲ ਅਤੇ ਸੱਭਿਆਚਾਰ ਸੰਬੰਧਾਂ ਦੇ ਆਧਾਰ ਤੇ ਇਕ ਵਿਸ਼ੇਸ਼ ਦੋਸਤੀ ਸਾਂਝੀ ਕਰਦੇ ਹਨ।
Hydroxychloroquine
ਦਸ ਦਈਏ ਕਿ ਖੁਦ ਕੋਰੋਨਾ ਸੰਕਟ ਨਾਲ ਜੂਝ ਰਿਹਾ ਭਾਰਤ ਅਪਣੇ ਦੋਸਤ ਦੇਸ਼ਾਂ ਦੀ ਮਦਦ ਕਰ ਰਿਹਾ ਹੈ। ਭਾਰਤ ਨੇ 55 ਦੇਸ਼ਾਂ ਦੀ ਸੂਚੀ ਬਣਾਈ ਹੈ ਜਿਹਨਾਂ ਨੂੰ ਦਵਾਈ ਭੇਜੀ ਜਾ ਰਹੀ ਹੈ। ਇਸ ਸੂਚੀ ਵਿਚ ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ ਹਨ ਤੇ ਯੁਗਾਂੜਾ ਵਰਗੇ ਛੋਟੇ ਦੇਸ਼ ਦਾ ਨਾਮ ਵੀ ਸ਼ਾਮਲ ਹੈ। ਭਾਰਤ ਨੇ ਹਾਈਡ੍ਰੋਕਸਾਈਕਲੋਰੋਕਿਨ ਅਤੇ ਪੈਰਾਸਿਟਾਮੋਲ ਦੀ ਸਪਲਾਈ ਤੋਂ ਪਾਬੰਦੀ ਹਟਾ ਕੇ ਮਦਦ ਦੀ ਪਹਿਲ ਕੀਤੀ ਹੈ।
Hydroxychloroquine
ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਸੰਖਿਆ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1336 ਨਵੇਂ ਕੇਸ ਸਾਹਮਣੇ ਆਏ ਹਨ ਅਤੇ 47 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਤੋਂ ਬਾਅਦ ਦੇਸ਼ ਭਰ ਵਿਚ ਕੋਂਰੋਨਾ-ਪਾਜ਼ੀਟਿਵ ਕੇਸਾਂ ਦੀ ਕੁੱਲ ਸੰਖਿਆ 18601 ਹੋ ਗਈ ਹੈ, ਜਿਨ੍ਹਾਂ ਵਿਚੋਂ 14,759 ਸਰਗਰਮ ਹਨ, 3252 ਵਿਅਕਤੀ ਠੀਕ ਹੋਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਡਿਸਚਾਰਜ ਕੀਤਾ ਗਿਆ ਹੈ ਅਤੇ 590 ਦੀ ਮੌਤ ਹੋ ਗਈ ਹੈ। ਅੱਜ ਮਹਾਰਾਸ਼ਟਰ ਵਿਚ 472, ਗੁਜਰਾਤ ਵਿਚ 127, ਰਾਜਸਥਾਨ ਵਿਚ 52 ਅਤੇ ਪੰਜਾਬ ਵਿਚ ਪਟਿਆਲੇ ਵਿਚ 5 ਮਾਮਲੇ ਸਾਹਮਣੇ ਆਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।