
ਇਸ ਤੋਂ ਇਲਾਵਾ ਬ੍ਰਾਜ਼ੀਲ ਨੇ ਵੀ ਭਾਰਤ ਦਾ ਧੰਨਵਾਦ ਕੀਤਾ ।
ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ। ਅਜਿਹੇ ਵਿਚ ਕਈ ਦੇਸ਼ ਆਪਣੇ ਦੇਸ਼ ਵਿਚ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਦੂਸਰੇ ਜਰੂਰਤਮੰਦ ਦੇਸ਼ਾਂ ਦੀ ਵੀ ਮਦਦ ਕਰ ਰਹੇ ਹਨ। ਇਸੇ ਕੜੀ ਵਿਚ ਹੁਣ ਭਾਰਤ ਨੇ ਵੀ ਆਪਣੇ ਗੁਆਂਢੀ ਦੇਸ਼ ਨੇਪਾਲ ਨੂੰ 23 ਟਨ ਜਰੂਰੀ ਦਵਾਈ ਭੇਜੀ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾਂ ਓਲੀ ਨੇ ਇਸ ਤੋਂ ਬਾਅਦ ਟਵਿਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
narinder modi
ਉਨ੍ਹਾਂ ਨੇ ਲਿਖਿਆ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਸਾਨੂੰ ਮਹਾਂਮਾਰੀ ਨਾਲ ਲੜਨ ਲਈ 23 ਟਨ ਜਰੂਰੀ ਦਵਾਈ ਭੇਜੀ ਹੈ। ਇਸ ਲਈ ਅੱਜ ਭਾਰਤੀ ਰਾਜਦੂਤ ਦੇ ਦੁਆਰਾ ਸਾਡੇ ਸਿਹਤ ਮੰਤਰੀ ਨੂੰ ਇਹ ਦਵਾਈਆਂ ਦੇ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਟਵਿਟ ਦਾ ਜਵਾਬ ਦਿੰਦਿਆਂ PM ਮੋਦੀ ਨੇ ਲਿਖਿਆ ਕਿ ਭਾਰਤ ਅਤੇ ਨੇਪਾਲ ਵਿਚ ਸਬੰਧ ਬੇਹੱਦ ਖਾਸ ਹਨ।
Medicine
ਇਹ ਸਬੰਧ ਨਾ ਕੇਵਲ ਮਜਬੂਤ ਹਨ ਬਲਿਕ ਇਨ੍ਹਾਂ ਦੀਆਂ ਜੜ੍ਹਾਂ ਕਾਫੀ ਮਜਬੂਤ ਹਨ। ਇਸ ਲਈ ਭਾਰਤ ਇਸ ਸੰਕਟ ਦੇ ਸਮੇਂ ਵਿਚ ਨੇਪਾਲ ਦੇ ਨਾਲ ਖੜਾ ਹੈ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਵੀ ਭਾਰਤ ਨੇ ਅਮਰੀਕਾ ਨੂੰ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੇ ਨਿਰਯਾਤ ਨੂੰ ਵੀ ਪ੍ਰਵਾਨਗੀ ਦਿੱਤੀ ਸੀ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਥੈਂਕਸ ਇੰਡੀਆ ਕਿਹਾ ਸੀ।
Coronavirus
ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, “ਮੁਸ਼ਕਲ ਹਾਲਤਾਂ ਵਿੱਚ ਦੋਸਤਾਂ ਦੇ ਵਿੱਚ ਵਧੇਰੇ ਸਹਿਯੋਗ ਦੀ ਲੋੜ ਹੈ ਹਾਈਡਰੋਕਸਾਈਕਲੋਰੋਕਿਨ ਬਾਰੇ ਫੈਸਲਾ ਲੈਣ ਲਈ ਭਾਰਤ ਅਤੇ ਇਸਦੇ ਲੋਕਾਂ ਦਾ ਧੰਨਵਾਦ. ਅਸੀਂ ਇਸ ਨੂੰ ਕਦੇ ਨਹੀਂ ਭੁੱਲ ਸਕਦੇ. ਇਸ ਸਹਿਯੋਗ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ। ਇਸ ਤੋਂ ਇਲਾਵਾ ਬ੍ਰਾਜ਼ੀਲ ਨੇ ਵੀ ਭਾਰਤ ਦਾ ਧੰਨਵਾਦ ਕੀਤਾ ।
Medicine
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਅਰ ਬੋਲਸੋਨਾਰੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਤ ਅਪ੍ਰੈਲ ਨੂੰ ਕਰੋਨਾ ਵਾਇਰਸ ਸਬੰਧ ਇਕ ਚਿੱਠੀ ਲਿਖੀ ਸੀ। ਜਿਸ ਵਿਚ ਉਨ੍ਹਾਂ ਨੇ ਇਸ ਦੀ ਤੁਲਨਾ ਹਨੂਮਾਨ ਦੁਆਰਾ ਲਿਆਂਦੀ ਸਜੀਵਨੀ ਬੂਟੀ ਨਾਲ ਕੀਤਾ ਸੀ। ਇਸ ਤੇ ਉਨ੍ਹਾਂ ਕਿਹਾ ਕਿ ਇਸ ਸੰਕਟ ਸਮੇਂ ਵਿਚ ਜਿਸ ਤਰ੍ਹਾਂ ਭਾਰਤ ਨੇ ਬ੍ਰਾਜ਼ੀਲ ਦੀ ਮਦਦ ਕੀਤੀ ਤਾਂ ਇਹ ਬਿਲਕੁਲ ਅਜਿਹਾ ਹੈ ਜਿਸ ਤਰ੍ਹਾਂ ਰਮਾਇਣ ਵਿਚ ਹਨੂਮਾਨ ਨੇ ਭਗਵਾਨ ਰਾਮ ਦੇ ਭਰਾ ਲੱਛਮਣ ਨੂੰ ਬਚਾਉਂਣ ਲਈ ਸਜੀਵਨੀ ਬੂਟੀ ਲਿਆ ਕੇ ਕੀਤੀ ਸੀ।
PM Narendra Modi and Donald Trump
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।