ED ਨੇ ਚੀਨੀ ਕੰਪਨੀ Xiaomi 'ਤੇ ਕਾਰਵਾਈ ਕਰਦਿਆਂ 5,551 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
Published : Apr 30, 2022, 6:28 pm IST
Updated : Apr 30, 2022, 6:28 pm IST
SHARE ARTICLE
Photo
Photo

ਕੰਪਨੀ 'ਤੇ ਫੇਮਾ ਦੀ ਉਲੰਘਣਾ ਕਰਨ ਤੋਂ ਇਲਾਵਾ ਮਨੀ ਲਾਂਡਰਿੰਗ ਦਾ ਦੋਸ਼ ਹੈ।

 

 ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਚੀਨੀ ਕੰਪਨੀ Xiaomi ਦੀ ਕਰੋੜਾਂ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ, ਜੋ Redmi ਅਤੇ Mi ਵਰਗੇ ਮਸ਼ਹੂਰ ਮੋਬਾਈਲ ਫੋਨ ਬ੍ਰਾਂਡ ਬਣਾਉਂਦੀ ਹੈ। ਡਾਇਰੈਕਟੋਰੇਟ ਕੰਪਨੀ ਵਿਰੁੱਧ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ED ਨੇ Xiaomi India ਦੀ 5,551 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ। ਕੰਪਨੀ ਦਾ ਇਹ ਪੈਸਾ ਕਈ ਵੱਖ-ਵੱਖ ਬੈਂਕਾਂ ਵਿੱਚ ਜਮ੍ਹਾ ਸੀ। ਕੰਪਨੀ 'ਤੇ ਫੇਮਾ ਦੀ ਉਲੰਘਣਾ ਕਰਨ ਤੋਂ ਇਲਾਵਾ ਮਨੀ ਲਾਂਡਰਿੰਗ ਦਾ ਦੋਸ਼ ਹੈ।

 

 Xiaomi Xiaomi

Xiaomi ਇੰਡੀਆ ਨੇ 2014 ਵਿੱਚ ਭਾਰਤ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਹ ਚੀਨ ਦੀ ਪ੍ਰਮੁੱਖ ਮੋਬਾਈਲ ਕੰਪਨੀ Xiaomi ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। Xiaomi ਇੰਡੀਆ ਨੇ 2015 ਤੋਂ ਆਪਣੀ ਮੂਲ ਕੰਪਨੀ ਨੂੰ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਕੰਪਨੀ ਨੇ ਕੁੱਲ 5,551.27 ਕਰੋੜ ਰੁਪਏ ਵਿਦੇਸ਼ੀ ਕੰਪਨੀਆਂ ਨੂੰ ਭੇਜੇ।

ED ਦਾ ਕਹਿਣਾ ਹੈ ਕਿ Xiaomi ਇੰਡੀਆ ਨੇ ਰਾਇਲਟੀ ਅਦਾ ਕਰਨ ਦੀ ਆੜ ਵਿੱਚ ਇੰਨੀ ਵੱਡੀ ਰਕਮ ਭੇਜੀ ਹੈ। ਇਸ ਵਿੱਚ ਇੱਕ ਵਿਦੇਸ਼ੀ ਕੰਪਨੀ Xiaomi ਗਰੁੱਪ ਦੀ ਹੈ। ਜਦਕਿ ਦੋ ਹੋਰ ਕੰਪਨੀਆਂ ਅਮਰੀਕਾ ਦੀਆਂ ਹਨ, ਪਰ ਇਨ੍ਹਾਂ ਦਾ ਫਾਇਦਾ ਸਿਰਫ Xiaomi ਦੀਆਂ ਕੰਪਨੀਆਂ ਨੂੰ ਮਿਲਿਆ। ਗਰੁੱਪ ਦੀ ਭਾਰਤੀ ਸ਼ਾਖਾ ਨੇ ਚੀਨੀ ਮੂਲ ਕੰਪਨੀ ਦੇ ਕਹਿਣ 'ਤੇ ਇਹ ਰਕਮ ਇਨ੍ਹਾਂ ਕੰਪਨੀਆਂ ਨੂੰ ਟਰਾਂਸਫਰ ਕੀਤੀ।

ਈਡੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ Xiaomi ਇੰਡੀਆ ਭਾਰਤ ਵਿੱਚ ਮੋਬਾਈਲ ਫੋਨ ਬਣਾਉਣ ਵਾਲੀਆਂ ਕੰਪਨੀਆਂ ਤੋਂ ਪੂਰੀ ਤਰ੍ਹਾਂ ਬਣੇ ਹੈਂਡਸੈੱਟ ਖਰੀਦਦਾ ਹੈ। ਉਸ ਨੇ ਵਿਦੇਸ਼ਾਂ ਵਿਚ ਕੰਮ ਕਰ ਰਹੀਆਂ ਇਨ੍ਹਾਂ ਤਿੰਨ ਕੰਪਨੀਆਂ ਦੀ ਕੋਈ ਸੇਵਾ ਨਹੀਂ ਲਈ, ਜਿਨ੍ਹਾਂ ਦੇ ਨਾਂ 'ਤੇ ਉਸ ਨੇ ਪੈਸੇ ਟਰਾਂਸਫਰ ਕੀਤੇ। ਕੰਪਨੀ ਨੇ ਕਈ ਫਰਜ਼ੀ ਦਸਤਾਵੇਜ਼ ਬਣਾ ਕੇ ਰਾਇਲਟੀ ਦੇ ਨਾਂ 'ਤੇ ਇਹ ਰਕਮ ਭੇਜੀ, ਜੋ ਕਿ ਫੇਮਾ ਦੀ ਧਾਰਾ 4 ਦੀ ਉਲੰਘਣਾ ਹੈ।
FEMA ਦਾ ਸੈਕਸ਼ਨ 4 ਵਿਦੇਸ਼ੀ ਮੁਦਰਾ ਰੱਖਣ ਨਾਲ ਸੰਬੰਧਿਤ ਹੈ। ਈਡੀ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਕੰਪਨੀ ਨੇ ਵਿਦੇਸ਼ਾਂ 'ਚ ਪੈਸਾ ਭੇਜਣ ਸਮੇਂ ਬੈਂਕਾਂ ਨੂੰ ਕਈ 'ਗੁੰਮਰਾਹਕੁੰਨ ਜਾਣਕਾਰੀਆਂ' ਦਿੱਤੀਆਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement