ਅਭਿਲਾਸ਼ ਟੌਮੀ ਨੇ ਜਿੱਤੀ ਗੋਲਡਨ ਗਲੋਬ ਰੇਸ, ਦੂਜਾ ਸਥਾਨ ਕੀਤਾ ਹਾਸਲ   
Published : Apr 30, 2023, 12:45 pm IST
Updated : Apr 30, 2023, 2:54 pm IST
SHARE ARTICLE
Abhilash Tomy
Abhilash Tomy

236 ਦਿਨਾਂ ਤੱਕ ਸਮੁੰਦਰੀ ਸਫ਼ਰ ਕਰਨ ਤੋਂ ਬਾਅਦ ਰੱਖਣਗੇ ਜ਼ਮੀਨ 'ਤੇ ਪੈਰ

ਨਵੀਂ ਦਿੱਲੀ - ਭਾਰਤੀ ਮਲਾਹ ਕਮਾਂਡਰ ਅਭਿਲਾਸ਼ ਟੌਮੀ (ਸੇਵਾਮੁਕਤ) ਗੋਲਡਨ ਗਲੋਬ ਰੇਸ (ਜੀਜੀਆਰ) ਵਿਚ 236 ਦਿਨਾਂ ਤੱਕ ਸਮੁੰਦਰੀ ਸਫ਼ਰ ਕਰਨ ਤੋਂ ਬਾਅਦ ਆਖਰਕਾਰ ਧਰਤੀ ਉੱਤੇ ਪੈਰ ਰੱਖਣਗੇ, ਜੋ ਕਿ ਵਿਸ਼ਵ ਭਰ ਵਿੱਚ ਇੱਕੋ ਇੱਕ ਨਾਨ-ਸਟਾਪ ਕਿਸ਼ਤੀ ਦੌੜ ਹੈ। ਕਮਾਂਡਰ ਟੌਮੀ ਸ਼ਨੀਵਾਰ ਨੂੰ ਦੁਪਹਿਰ 1:30 ਵਜੇ ਫਰਾਂਸ ਦੇ ਲੇਸ ਸੇਬਲਸ ਡੀ 'ਓਲੋਨੇ ਵਿਚ ਦੂਜੇ ਸਥਾਨ 'ਤੇ ਰਹਿਣ ਲਈ ਪੂਰੀ ਤਰ੍ਹਾਂ ਤਿਆਰ ਹਨ, ਦੱਖਣੀ ਅਫ਼ਰੀਕਾ ਦੇ ਮਲਾਹ ਕਰਸਟਨ ਨਿਊਸ਼ੈਫਰ, ਜਿਹਨਾਂ ਨੂੰ ਪੰਜ ਸਾਲ ਪਹਿਲਾਂ ਇਸੇ ਈਵੈਂਟ ਵਿਚ ਪਿੱਠ ਵਿਚ ਗੰਭੀਰ ਸੱਟ ਲੱਗੀ ਸੀ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਅਤੇ ਸ਼ਾਨਦਾਰ ਵਾਪਸੀ ਕੀਤੀ।

ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਭਾਰਤੀ ਜਲ ਸੈਨਾ ਦੇ ਸਾਰੇ ਕਰਮਚਾਰੀਆਂ ਨੇ ਕਮਾਂਡਰ ਟੌਮੀ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਦੌੜ ਵਿਚ ਦੂਜੇ ਸਥਾਨ 'ਤੇ ਰਹਿਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਸੇਵਾਮੁਕਤ ਨੇਵੀ ਕਮਾਂਡਰ ਅਤੇ ਤੇਨਜਿੰਗ ਨੌਰਗੇ ਨੈਸ਼ਨਲ ਐਡਵੈਂਚਰ ਅਵਾਰਡ ਦੇ ਜੇਤੂ, ਅਭਿਲਾਸ਼ ਟੌਮੀ ਨੇ 22 ਮਾਰਚ, 2022 ਨੂੰ ਗੋਲਡਨ ਗਲੋਬ ਰੇਸ 2022 ਵਿਚ ਆਪਣੀ ਭਾਗੀਦਾਰੀ ਦਾ ਐਲਾਨ ਕੀਤਾ ਸੀ, ਜੋ ਕਿ ਸਭ ਤੋਂ ਖਤਰਨਾਕ ਕੋਸ਼ਿਸ਼ਾਂ ਵਿਚੋਂ ਇੱਕ ਹੈ। ਉਸ ਨੇ ਉਸ ਸਮੇਂ ਕਿਹਾ ਸੀ ਕਿ "ਮੈਂ ਬੇਅੰਤ 'ਤੇ ਗੋਲਡਨ ਗਲੋਬ ਰੇਸ 2022 'ਚ ਹਿੱਸਾ ਲਵਾਂਗਾ। ਇਹ ਮੇਰੇ ਲਈ ਵੱਡੀ ਗੱਲ ਹੈ।" 

 Abhilash TommyAbhilash Tommy

18 ਸਤੰਬਰ 2018 ਨੂੰ ਉਹ ਦੱਖਣੀ ਹਿੰਦ ਮਹਾਸਾਗਰ ਵਿਚ ਰੇਸ ਕਰ ਰਿਹਾ ਸੀ ਜਦੋਂ ਉਹ ਇੱਕ ਤੂਫ਼ਾਨ ਵਿਚ ਫਸ ਗਏ। ਤਿੰਨ ਕਿਸ਼ਤੀਆਂ ਵਿਚੋਂ ਦੋ ਕਿਸ਼ਤੀਆਂ ਉਸ ਤੂਫ਼ਾਨ ਦਾ ਸਾਹਮਣਾ ਨਹੀਂ ਕਰ ਸਕੀਆਂ ਅਤੇ ਇੱਕ ਕਿਸ਼ਤੀ ਬਚ ਗਈ। ਜਿਸ ਵਿਚ ਅਭਿਲਾਸ਼ ਟੌਮੀ ਸਵਾਰ ਸਨ ਪਰ ਇਸ ਦੌਰਾਨ ਉਸ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਸਨ।  

18 ਸਤੰਬਰ 2018 ਨੂੰ ਕਮਾਂਡਰ ਟੌਮੀ ਦੀ ਕਿਸ਼ਤੀ ਤੂਫਾਨ ਵਿਚ ਹਾਦਸਾਗ੍ਰਸਤ ਹੋ ਗਈ ਸੀ। ਜਿਸ ਕਾਰਨ ਉਸ ਦੀ ਪਿੱਠ 'ਤੇ ਸਮੁੰਦਰ 'ਚ ਸੱਟ ਲੱਗ ਗਈ ਸੀ। ਉਹ ਜੀਜੀਆਰ 2018 ਦੇ ਦੌਰਾਨ ਦੱਖਣੀ ਹਿੰਦ ਮਹਾਸਾਗਰ ਵਿਚ ਫਸ ਗਿਆ ਸੀ, ਇੱਕ ਨਾਨ-ਸਟਾਪ, ਦੁਨੀਆ ਭਰ ਦੀ ਨੇਵੀ ਰੇਸ ਸੀ। ਉਹ ਇੱਕ ਤੂਫ਼ਾਨ ਵਿਚ ਫਸ ਗਿਆ ਸੀ ਜਿਸ ਨੇ ਉਸ ਦੀ ਕਿਸ਼ਤੀ ਨੂੰ ਤਬਾਹ ਕਰ ਦਿੱਤਾ ਸੀ ਅਤੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ ਅੱਧੇ ਰਸਤੇ ਵਿੱਚ ਫਸ ਗਿਆ ਸੀ।

 Abhilash TommyAbhilash Tommy

ਇੱਕ ਗੁੰਝਲਦਾਰ ਅੰਤਰਰਾਸ਼ਟਰੀ ਕੋਸ਼ਿਸ਼ ਦੇ ਬਾਅਦ 83 ਦਿਨਾਂ ਤੱਕ ਸਮੁੰਦਰ ਵਿਚ ਰਹਿਣ ਤੋਂ ਬਾਅਦ ਉਸ ਨੂੰ ਬਚਾਇਆ ਗਿਆ ਸੀ। ਉਸ ਨੂੰ ਭਾਰਤੀ ਜਲ ਸੈਨਾ ਦੇ ਇੱਕ ਜਹਾਜ਼ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਉਸ ਦੇ ਭਾਰਤ ਵਿਚ ਆਉਣ ਤੋਂ ਦੋ ਦਿਨ ਬਾਅਦ, ਉਸ ਦੀ ਰੀੜ੍ਹ ਦੀ ਹੱਡੀ ਵਿੱਚ ਟਾਈਟੇਨੀਅਮ ਦੀਆਂ ਰਾਡਾਂ ਪਾਈਆਂ ਗਈਆਂ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement