
ਆਮ ਲੋਕਾਂ ਨੂੰ 16 ਦਿਨਾਂ ਬਾਅਦ ਪਟਰੌਲ-ਡੀਜ਼ਲ ਦੇ ਭਾਅ ਵਿਚ ਕੁੱਝ ਰਾਹਤ ਮਿਲਣ ਦੀ ਉਮੀਦ ਸੀ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ...
ਨਵੀਂ ਦਿੱਲੀ : ਆਮ ਲੋਕਾਂ ਨੂੰ 16 ਦਿਨਾਂ ਬਾਅਦ ਪਟਰੌਲ-ਡੀਜ਼ਲ ਦੇ ਭਾਅ ਵਿਚ ਕੁੱਝ ਰਾਹਤ ਮਿਲਣ ਦੀ ਉਮੀਦ ਸੀ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਬੁਧਵਾਰ ਸਵੇਰੇ ਮਹਾਨਗਰਾਂ ਦੇ ਅੰਕੜੇ ਜਾਰੀ ਕੀਤੇ। ਇਸ ਦੇ ਮੁਤਾਬਕ ਪਟਰੌਲ-ਡੀਜ਼ਲ ਜ਼ਿਆਦਾਤਰ 60 ਤੋਂ 63 ਪੈਸੇ ਤਕ ਸਸਤਾ ਹੋ ਸਕਦਾ ਸੀ ਪਰ ਕੰਪਨੀ ਦੇ ਹੀ ਅੰਕੜੇ ਗ਼ਲਤ ਸਨ। ਸਵੇਰੇ ਕਰੀਬ 11 ਵਜੇ ਕੰਪਨੀ ਨੇ ਅਪਣੇ ਬਿਆਨ ਵਿਚ ਕਿਹਾ ਕਿ ਪਟਰੌਲ ਅਤੇ ਡੀਜ਼ਲ ਮਹਿਜ਼ ਇਕ ਪੈਸੇ ਪ੍ਰਿਤੀ ਲੀਟਰ ਹੀ ਸਸਤਾ ਮਿਲੇਗਾ। ਦਸ ਦਈਏ ਕਿ ਇਸ ਤੋਂ ਪਹਿਲਾਂ ਲਗਾਤਾਰ 16 ਦਨਿ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾ ਵਧੀਆਂ ਸਨ।
petrolਪਟਰੌਲ 4 ਰੁਪਏ ਅਤੇ ਡੀਜ਼ਲ 3.62 ਰੁਪਏ ਪ੍ਰਤੀ ਲੀਟਰ ਤਕ ਮਹਿੰਗਾ ਹੋਇਆ ਸੀ। ਬੁਧਵਾਰ ਨੂੰ ਪਟਰੌਲ ਦੀ ਕੀਮਤ ਵਿਚ ਮਹਿਜ਼ ਇਕ ਪੈਸੇ ਪ੍ਰਤੀ ਲੀਟਰ ਜਦਕਿ ਡੀਜ਼ਲ ਦੀ ਕੀਮਤ ਵਿਚ ਵੀ ਮਹਿਜ਼ 1 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਬੁਧਵਾਰ ਨੂੰ ਦਿੱਲੀ ਵਿਚ ਪਟਰੌਲ 78 ਰੁਪਏ 42 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 69 ਰੁਪਏ 30 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਜਦਕਿ ਮੰਗਲਵਾਰ ਨੂੰ ਪਟਰੌਲ ਦੇ ਭਾਅ 78 ਰੁਪਏ 43 ਪੈਸੇ ਪ੍ਰਤੀ ਲੀਟਰ ਸੀ ਅਤੇ ਡੀਜ਼ਲ ਦੇ ਭਾਅ 69.31 ਰੁਪਏ ਪ੍ਰਤੀ ਲੀਟਰ ਸੀ।
petrol pumpਜ਼ਿਕਰਯੋਗ ਹੈ ਕਿ ਸਵੇਰੇ ਇਹ ਖ਼ਬਰ ਆ ਰਹੀ ਸੀ ਕਿ ਪਟਰੌਲ ਦੇ ਭਾਅ ਵਿਚ 60 ਪੈਸੇ ਪ੍ਰਤੀ ਲੀਟਰ ਜਦਕਿ ਡੀਜ਼ਲ ਦੀ ਕੀਮਤ ਵਿਚ 56 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਦਸ ਦਈਏ ਕਿ ਮੰਗਲਵਾਰ ਨੂੰ ਲਖਨਊ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਡਾਲਰ ਅਤੇ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੇ ਭਾਅ ਵਧਣ ਨਾਲ ਪਟਰੌਲ-ਡੀਜ਼ਲ ਦੇ ਭਾਅ ਚੜ੍ਹੇ ਹਨ ਪਰ ਕੇਂਦਰ ਸਰਕਾਰ ਪਟਰੌਲੀਅਮ ਉਤਪਾਦ ਦੀਆਂ ਕੀਮਤਾਂ ਨੂੰ ਘੱਟ ਕਰਨ ਵਿਚ ਲੱਗੀ ਹੋਈ ਹੈ।
ਇਸ ਤੋਂ ਪਹਿਲਾਂ ਪਟਰੌਲ-ਡੀਜ਼ਲ ਪਿਛਲੇ 15 ਦਿਨਾਂ ਤੋਂ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਸੀ ਪਰ ਸਰਕਾਰ ਪਟਰੌਲ-ਡੀਜ਼ਲ 'ਤੇ ਟੈਕਸ ਘਟਾਉਣ ਲਈ ਤਿਆਰ ਹੈ।
petrol and dieselਪਟਰੌਲ-ਡੀਜ਼ਲ 'ਤੇ ਸਬਸਿਡੀ ਖ਼ਤਮ ਕਰਨ ਦੀ ਸਿਫ਼ਾਰਸ਼ 8 ਸਾਲ ਪਹਿਲਾਂ ਮਸ਼ਹੂਰ ਅਰਥ ਸ਼ਾਸਤਰੀ ਕਿਰੀਟ ਪਾਰਿਖ਼ ਨੇ ਕੀਤੀ ਸੀ। ਪਾਰਿਖ਼ ਦੇ ਸੁਝਾਅ ਦਾ ਹੀ ਅਸਰ ਸੀ ਕਿ ਹੌਲੀ-ਹੌਲੀ ਇਹ ਸਬਸਿਡੀ ਖ਼ਤਮ ਹੋਈ। ਹੁਣ 2018 ਵਿਚ ਤੇਲ ਸੰਕਟ 'ਤੇ ਕਿਰੀਟ ਪਾਰਿਖ਼ ਨਵਾਂ ਫ਼ਾਰਮੂਲਾ ਲੈ ਕੇ ਆਏ ਹਨ। ਪਾਰਿਖ਼ ਨੇ ਕਿਹਾ ਕਿ ਭਾਰਤ ਸਰਕਾਰ ਤੇਲ 'ਤੇ ਐਕਸਸਾਈਜ਼ ਡਿਊਟੀ ਇਕ ਰੁਪਈਆ ਘਟਾਏ, ਦਿੱਲੀ ਸਰਕਾਰ 4 ਫ਼ੀਸਦੀ ਵੈਟ ਘੱਟ ਕਰੇ ਤਾਂ ਪਟਰੌਲ 4 ਰੁਪਏ ਤਕ ਸਸਤਾ ਹੋ ਸਕਦਾ ਹੈ।
petrol and diesel pumpਪਾਰਿਖ਼ ਦਾ ਇਹ ਵੀ ਸੁਝਾਅ ਹੈ ਕਿ ਐਲਪੀਜੀ ਸਿਲੰਡਰ 'ਤੇ ਅਮੀਰਾਂ ਨੂੰ ਸਬਸਿਡੀ ਬੰਦ ਕੀਤੀ ਜਾਵੇ। ਸਰਕਾਰ ਨੂੰ ਨੁਕਸਾਨ ਹੋਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਜੇਕਰ ਅਮੀਰਾਂ ਨੂੰ ਐਲਪੀਜੀ ਸਬਸਿਡੀ ਪੂਰੀ ਤਰ੍ਹਾਂ ਬੰਦ ਕਰ ਦੇਵੇ ਤਾਂ ਨੁਕਸਾਨ ਦੀ ਭਰਪਾਈ ਹੋ ਜਾਵੇਗੀ। ਉਨ੍ਹਾਂ ਮੁਤਾਬਕ 30 ਫ਼ੀਸਦੀ ਲੋਕ ਹੁਦ ਵੀ ਭਾਰਤ ਵਿਚ ਹਨ, ਜਿਨ੍ਹਾਂ ਵਿਚ ਐਲਪੀਜੀ ਸਬਸਿਡੀ ਦੀ ਲੋੜ ਨਹੀਂ ਹੈ ਪਰ ਉਹ ਇਸ ਦਾ ਲਾਭ ਲੈ ਰਹੇ ਹਨ।