
ਕਰਨਾਟਕ ਵਿਚ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਪਟਰੌਲ-ਡੀਜ਼ਲ ਦੀਆਂ ਕੀਮਤਾਂ ਆਸਮਾਨੀਂ ਜਾ ਚੜ੍ਹੀਆਂ ਹਨ। ਪਿਛਲੇ ਕਰੀਬ 19 ਦਿਨਾਂ ਤਕ ...
ਨਵੀਂ ਦਿੱਲੀ: ਕਰਨਾਟਕ ਵਿਚ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਪਟਰੌਲ-ਡੀਜ਼ਲ ਦੀਆਂ ਕੀਮਤਾਂ ਆਸਮਾਨੀਂ ਜਾ ਚੜ੍ਹੀਆਂ ਹਨ। ਪਿਛਲੇ ਕਰੀਬ 19 ਦਿਨਾਂ ਤਕ ਪਟਰੌਲ-ਡੀਜ਼ਲ ਦੀਆਂ ਕੀਮਤਾਂ ਸਥਿਰ ਰਹਿਣ ਤੋਂ ਬਾਅਦ ਸੋਮਵਾਰ ਨੂੰ ਇਸ ਵਿਚ ਵਾਧਾ ਕਰ ਦਿਤਾ ਗਿਆ ਹੈ। ਇਸ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ ਵਿਚ ਪਟਰੌਲ ਦੀ ਕੀਮਤ 74.80 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿਚ ਪਟਰੌਲ ਦੀ ਕੀਮਤ 82.65 ਰੁਪਏ ਪ੍ਰਤੀ ਲੀਟਰ ਹੋ ਚੁੱਕੀ ਹੈ।
petrol-diesel prices hiked to record high after pre karnataka poll hiatus
ਚੇਨਈ ਵਿਚ ਪਟਰੌਲ ਦੀ ਕੀਮਤ 77.61 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ 69.79 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ ਪਟਰੌਲ 77.50 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ 68.68 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕਰੂਡ ਆਇਲ ਵਿਚ ਆ ਰਹੇ ਉਬਾਲ ਦੇ ਕਾਰਨ ਵਧਦੀਆਂ ਕੀਮਤਾਂ ਤੋਂ ਆਮ ਆਦਮੀ ਨੂੰ ਰਾਹਤ ਦੇਣ ਅਤੇ ਕਰਨਾਟਕ ਚੋਣ ਦੇ ਮੱਦੇਨਜ਼ਰ ਸਰਕਾਰੀ ਤੇਲ ਵੰਡ ਕੰਪਨੀਆਂ ਨੇ ਪਟਰੌਲ-ਡੀਜ਼ਲ ਦੀਆਂ ਕੀਮਤਾਂ ਨੂੰ 20 ਦਿਨ ਤਕ ਵਧਣ ਨਹੀਂ ਦਿਤਾ।
petrol-diesel prices hiked to record high after pre karnataka poll hiatus
ਜ਼ਿਕਰਯੋਗ ਹੈ ਕਿ 16 ਜੂਨ 2017 ਤੋਂ ਹੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰੋਜ਼ਾਨਾ ਸੋਧ ਹੋ ਰਹੀ ਹੈ। ਇਸ ਤੋਂ ਪਹਿਲਾਂ ਸਰਕਾਰੀ ਤੇਲ ਕੰਪਨੀਆਂ ਈਂਧਣ ਦੀਆਂ ਕੀਮਤਾਂ ਦੀ ਮਹੀਨੇ ਵਿਚ ਦੋ ਵਾਰ ਸਮੀਖਿਆ ਕਰਦੀਆਂ ਸਨ। ਪਿਛਲੇ ਕੁੱਝ ਦਿਨਾਂ ਵਿਚ ਜੇਕਰ ਦੇਖੀਏ ਤਾਂ ਕਰੀਬ 20 ਦਿਨ ਪਟਰੌਲ ਦੀਆਂ ਕੀਮਤਾਂ ਦੇਸ਼ ਭਰ ਵਿਚ ਨਹੀਂ ਵਧੀਆਂ।
petrol-diesel prices hiked to record high after pre karnataka poll hiatus
24 ਅਪ੍ਰੈਲ 2018 ਨੂੰ ਦਿੱਲੀ ਵਿਚ ਪਟਰੌਲ ਦੀ ਕੀਮਤ 74 ਰੁਪਏ 63 ਪੈਸੇ ਪ੍ਰਤੀ ਲੀਟਰ ਸੀ। ਇਹ ਭਾਅ 13 ਮਈ 2018 ਤਕ ਬਰਕਰਾਰ ਰਹੇ। ਪਟਰੌਲ ਦੀਆਂ ਕੀਮਤਾਂ ਵਿਚ 21ਵੇਂ ਦਿਨ ਭਾਵ ਤਿੰਨ ਹਫ਼ਤੇ ਬਾਅਦ ਤਬਦੀਲੀ ਹੋਈ ਹੈ।