ਮੋਦੀ ਸਰਕਾਰ ਦੇ ਚਾਰ ਸਾਲਾਂ 'ਚ ਜ਼ਰੂਰੀ ਵਸਤਾਂ ਦੇ ਭਾਅ ਕਾਬੂ 'ਚ ਪਰ ਪਟਰੌਲ-ਡੀਜ਼ਲ ਨੇ ਕੱਢੇ ਵੱਟ
Published : May 26, 2018, 3:37 pm IST
Updated : May 26, 2018, 3:37 pm IST
SHARE ARTICLE
petrol price
petrol price

ਮੋਦੀ ਸਰਕਾਰ ਦੇ ਪਿਛਲੇ ਚਾਰ ਸਾਲ ਦੇ ਕਾਰਜਕਾਲ ਵਿਚ ਆਟਾ-ਚੌਲ ਵਰਗੀਆਂ ਜ਼ਰੂਰੀ ਖ਼ਪਤਕਾਰ ਵਸਤਾਂ ਦੇ ਭਾਅ ਇਨ੍ਹਾਂ ਦੇ ਘੱਟੋ ਘੱਟ ...

ਨਵੀਂ ਦਿੱਲੀ : ਮੋਦੀ ਸਰਕਾਰ ਦੇ ਪਿਛਲੇ ਚਾਰ ਸਾਲ ਦੇ ਕਾਰਜਕਾਲ ਵਿਚ ਆਟਾ-ਚੌਲ ਵਰਗੀਆਂ ਜ਼ਰੂਰੀ ਖ਼ਪਤਕਾਰ ਵਸਤਾਂ ਦੇ ਭਾਅ ਇਨ੍ਹਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਹੋਏ ਵਾਧੇ ਨੂੰ ਦੇਖਦੇ ਹੋਏ ਜ਼ਿਆਦਾ ਨਹੀਂ ਵਧੇ। ਸਰਕਾਰੀ ਯਤਨਾਂ ਨਾਲ ਦਾਲ ਉਤਾਅ ਚੜ੍ਹਾਅ ਤੋਂ ਬਾਅਦ ਪਹਿਲਾਂ ਦੇ ਪੱਧਰ 'ਤੇ ਆ ਗਈਆਂ। ਚੀਨੀ ਦੇ ਭਾਅ 10 ਫ਼ੀ ਸਦੀ ਹੇਠਾਂ ਹਨ ਪਰ ਬ੍ਰਾਂਡੇਡ ਤੇਲ, ਸਾਬਣ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵਿਚ ਇਸ ਦੌਰਾਨ ਅੱਠ ਤੋਂ 33 ਫ਼ੀ ਸਦ ਦਾ ਵਾਧਾ ਦੇ ਖਿਆ ਗਿਆ। 

oil seedsoil seeds

ਹਾਲਾਂਕਿ ਪਿਛਲੇ ਕੁੱਝ ਮਹੀਨੇ ਤੋਂ ਪਟਰੌਲ'-ਡੀਜ਼ਲ ਦੇ ਭਾਅ ਲਗਾਤਾਰ ਵਧਣ ਨਾਲ ਮਹਿੰਗਾਈ ਨੂੰ ਲੈ ਕੇ ਸਰਕਾਰ ਦੀ ਅੱਗੇ ਦੀ ਰਾਹ ਔਖੀ ਨਜ਼ਰ ਆਉਂਦੀ ਹੈ। ਦਿੱਲੀ ਵਿਚ ਪਟਰੌਲ 78.01 ਰੁਪਏ ਅਤੇ ਡੀਜ਼ਲ ਦਾ ਭਾਅ 68.94 ਰਪਏ ਦੇ ਆਸਪਾਸ ਪਹੁੰਚ ਗਿਆ ਹੈ। ਦੇਸ਼ ਦੇ ਕੁੱਝ ਸੂਬਿਆਂ ਵਿਚ ਪਟਰੌਲ ਦਾ ਭਾਅ 80 ਰੁਪਏ ਲੀਟਰ ਨੂੰ ਵੀ ਪਾਰ ਕਰ ਚੁੱਕਿਆ ਹੈ। ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਤੇਜ਼ੀ ਨਾਲ ਵਧਣ, ਅਮਰੀਕਾ ਦੁਆਰਾ ਇਸਪਾਤ ਅਤੇ ਐਲੂਮੀਨੀਅਮ ਵਰਗੇ ਉਤਪਾਦਾਂ 'ਤੇ ਆਯਾਤ ਫ਼ੀਸ ਵਧਾਉਣ ਅਤੇ ਬਦਲਦੇ ਜ਼ਮੀਨੀ ਰਾਜਨੀਤਕ ਹਾਲਾਤਾਂ ਦੇ ਚਲਦੇ ਆਉਣ ਵਾਲੇ ਦਿਲਾ ਵਿਚ ਮਹਿੰਗਾਈ ਨੂੰ ਲੈ ਕੇ ਸਰਕਾਰ ਦੀ ਰਾਹ ਔਖੀ ਹੋ ਸਕਦੀ ਹੈ। 

pulesespuleses

ਵਣਜ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਵਿਚ ਵੀ ਮਹਿੰਗਾਈ ਵਿਚ ਨਰਮੀ ਤੋਂ ਬਾਅਦ ਮਜ਼ਬੂਤੀ ਦਾ ਰੁਖ਼ ਦਿਸਿਆ ਹੈ। ਮਈ 2014 ਵਿਚ ਥੋਕ ਮੁਦਰਾਸਫਿਤੀ 6.01 ਫ਼ੀਸਦੀ ਅਤੇ ਖ਼ੁਦਰਾ ਮਹਿੰਗਾਈ 8.29 ਫ਼ੀਸਦੀ ਸੀ। ਇਸ ਤੋਂ ਬਾਅਦ ਕਈ 2017 ਵਿਚ ਥੋਕ ਮੁਦਰਾਸਫਿ਼ਤੀ 2.17 ਅਤੇ ਖ਼ੁਦਰਾ ਮੁਦਰਾਸਫਿਤੀ 2.18 ਫ਼ੀਸਦੀ ਰਹੀ। ਹੁਣ ਅਪ੍ਰੈਲ 2018 ਵਿਚ ਇਸ ਵਿਚ ਵਾਧੇ ਦਾ ਰੁਖ਼ ਦਿਖਾਈ ਦੇ ਰਿਹਾ ਹੈ ਅਤੇ ਥੋਕ ਮੁਦਰਾਸਫਿਤੀ 3.18 ਫ਼ੀਸਦੀ ਅਤੇ ਖ਼ੁਦਰਾ ਮੁਦਰਾਸਫਿਤੀ 4.58 ਫ਼ੀਸਦੀ ''ਤੇ ਪਹੁੰਚ ਗਈ। ਮੋਦੀ ਸਰਕਾਰ ਨੇ ਪਿਛਲੇ ਸਾਲ ਇਕ ਜੁਲਾਈ ਤੋਂ ਦੇਸ਼ ਵਿਚ ਮਾਲ ਅਤੇ ਸੇਵਾਕਰ (ਜੀਐਸਟੀ) ਲਾਗੂ ਕੀਤਾ। ਜੀਐਸਟੀ ਦੇ ਤਹਿਤ ਖੁੱਲ੍ਹੇ ਰੂਪ ਵਿਚ ਵਿਕੜ ਵਾਲੇ ਆਟਾ, ਚੌਲ, ਦਾਲ ਵਰਗੇ ਪਦਾਰਥਾਂ ਨੂੰ ਕਰ ਮੁਕਤ ਰੱਖਿਆ ਗਿਆ ਜਦਕਿ ਪੈਕਿੰਗ ਵਿਚ ਵਿਕਣ ਵਾਲੇ ਬ੍ਰਾਂਡੇਡ ਸਮਾਨ 'ਤੇ ਪੰਜ ਜਾਂ 12 ਫ਼ੀਸਦੀ ਦੀ ਦਰ ਨਾਲ ਜੀਐਸਟੀ ਲਗਾਇਆ ਗਿਆ।

gas pricegas price

ਇਕ ਆਮ ਦੁਕਾਨ ਤੋਂ ਕੀਤੀ ਗਈ ਖ਼ਰੀਦਦਾਰੀ ਦੇ ਆਧਾਰ 'ਤੇ ਤਿਆਰ ਅੰਕੜਿਆਂ ਮੁਤਾਬਕ ਮਈ 2014 ਦੇ ਮੁਕਾਬਲੇ ਮਈ 2018 ਵਿਚ ਬ੍ਰਾਂਡੇਡ ਆਟੇ ਦਾ ਭਾਅ 25 ਰੁਪਏ ਕਿਲੋ ਤੋਂ ਵਧ ਕੇ 28.60 ਰੁਪਏ ਕਿਲੋ ਹੋ ਗਿਆ। ਖੁੱਲ੍ਹਾ ਆਟਾ ਵੀ ਇਸੇ ਅਨੁਪਾਤ ਵਿਚ ਵਧ ਕੇ 22 ਰੁਪਏ 'ਤੇ ਪਹੁੰਚ ਗਿਆ। ਇਹ ਵਾਧਾ 14.40 ਫ਼ੀਸਦੀ ਦਾ ਰਿਹਾ। ਹਾਲਾਂਕਿ ਚਾਰ ਸਾਲ ਵਿਚ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 19.65 ਫ਼ੀਸਦੀ ਵਧ ਕੇ 1735 ਰੁਪਏ ਕੁਇੰਟਲ 'ਤੇ ਪਹੁੰਚ ਗਿਆ। ਚੌਲ ਦੇ ਭਾਅ ਵਿਚ ਕੁੱਝ ਤੇਜ਼ੀ ਦਿਸਦੀ ਹੈ। ਪਿਛਲੇ ਚਾਰ ਸਾਲ ਵਿਚ ਚੌਲ ਦੀਆਂ ਵੱਖ ਵੱਖ ਕਿਸਮਾਂ ਦਾ ਭਾਅ 15 ਤੋਂ 25 ਫੀਸਦੀ ਵਧਿਆ ਹੈ। ਜਦਕਿ ਆਮ ਕਿਸਮ ਦੇ ਚੌਲ ਦਾ ਐਮਐਸਪੀ ਇਸ ਦੌਰਾਨ 14 ਫ਼ੀਸਦੀ ਵਧ ਕੇ 1550 ਰੁਪਏ ਕੁਇੰਟਲ ਰਿਹਾ ਹੈ। 

vegetablesvegetables

ਖੁਲ੍ਹੀ ਵਿਕਣ ਵਾਲੀ ਅਰਹਰ ਦੀ ਦਾਲ ਇਨ੍ਹਾਂ ਚਾਰ ਸਾਲਾਂ ਦੌਰਾਨ 75 ਤੋਂ 140 ਰੁਪਏ ਤਕ ਚੜ੍ਹਨ ਤੋਂ ਬਾਅਦ ਵਾਪਸ 75 ਤੋਂ 80 ਰੁਪਏ ਕਿਲੋ 'ਤੇ ਆ ਗਈ। ਨੈਸ਼ਨਲ ਕੌਂਸਲ ਆਫ਼ ਅਪਲਾਈਡ ਇਕੋਨਾਮਿਕ ਰਿਸਰਚ ਦੀ ਫੈਲੋ ਬੋਰਨਾਲੀ ਭੰਡਾਰੀ ਨੇ ਮਹਿੰਗਾਈ ਦੇ ਮੁੱਦੇ ''ਤੇ ਕਿਹਾ ਕਿ 2017-18 ਇਸ ਮਾਮਲੇ ਵਿਚ ਨਰਮੀ ਦਾ ਸਾਲ ਰਿਹਾ। ਖ਼ੁਰਾਕੀ ਮੁਦਰਾਸਫਿਤੀ ਵਿਚ ਗਿਰਾਵਟ ਰਹੀ ਪਰ ਫ਼ਲ ਅਤੇ ਸਬਜ਼ੀਆਂ ਵਿਚ ਤੇਜ਼ ਉਤਾਰ ਚੜ੍ਹਾਅ ਦੇਖਿਆ ਗਿਆ। ਖ਼ੁਰਾਕੀ ਪਦਾਰਥਾਂ ਦੀ ਮਹਿੰਗਾਈ ਮਾਨਸੂਨ ਦੀ ਚਾਲ 'ਤੇ ਨਿਰਭਰ ਰਹਿੰਦੀ ਹੈ।

oil seedsoil seeds

ਐਨਸੀਏਈਆਰ ਦੀ ਤਾਜ਼ਾ ਰਿਪੋਰਟ ਅਨੁਸਾਰ 2017-18 ਵਿਚ ਖ਼ੁਰਾਕ ਮਹਿੰਗਾਈ ਦੋ ਫ਼ੀਸਦੀ ਰਹੀ ਜੋ ਕਿ 2016-17 ਵਿਚ ਚਾਰ ਫ਼ੀਸਦੀ ਸੀ। ਅਨਾਜ ਦੇ ਭਾਅ ਮਾਮੂਲੀ ਵਧੇ ਜਦਕਿ ਦਾਲਾਂ ਮਸਾਲਿਆਂ ਵਿਚ ਇਸ ਦੌਰਾਲ ਮਹਿੰਗਾਈ ਘੱਟ ਹੋਈ। ਸਿਰਫ਼ ਸਬਜ਼ੀਆਂ ਦੇ ਭਾਅ ਵਿਚ ਤੇਜ਼ੀ ਰਹੀ। ਇਸ ਸਮੇਂ ਹਲਦੀ, ਧਨੀਆ, ਮਿਰਚ ਵਿਚ ਬ੍ਰਾਂਡ ਦੇ ਅਨੁਸਾਰ ਭਾਅ ਉਚੇ ਨੀਚੇ ਰਹੇ ਪਰ ਇਸ ਵਿਚ ਉਤਾਰ ਚੜ੍ਹਾਅ ਜ਼ਿਆਦਾ ਨਹੀਂ ਰਿਹਾ। ਧਨੀਆ ਪਾਊਡਰ ਦਾ 200 ਗ੍ਰਾਮ ਪੈਕ ਇਨ੍ਹਾਂ ਚਾਰ ਸਾਲਾਂ ਦੌਰਾਨ 35 ਤੋਂ 40 ਰੁਪਏ ਦੇ ਵਿਚਕਾਰ ਰਿਹਾ। ਹਲਦੀ ਪਾਊਡਰ ਵੀ ਇਸੇ ਦਾਇਰੇ ਵਿਚ ਰਿਹਾ। ਦੇਸੀ ਘੀ ਦਾ ਭਾਅ ਜ਼ਰੂਰ ਇਸ ਦੌਰਾਨ 330 ਰੁਪਏ ਤੋਂ ਵਧ ਕੇ 460 ਰੁਪਏ ਕਿਲੋ ''ਤੇ ਪਹੁੰਚ ਗਿਆ। ਆਮ ਖ਼ੁਦਰਾ ਮੰਡੀ ਵਿਚ ਮਈ 2018 ਵਿਚ ਆਲੂ 20 ਰੁਪਏ ਕਿਲੋ, ਪਿਆਜ਼ 20 ਅਤੇ ਟਮਾਟਰ 10 ਰੁਪਏ ਕਿਲੋ ਵਿਕ ਰਿਹਾ ਹੈ। 

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement