
ਇਕ ਦਿਨ ਵਿਚ ਇਕ ਹਜ਼ਾਰ ਕੋਰੋਨਾ ਮਰੀਜ ਆਉਣ ਤੋਂ ਬਾਅਦ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।
ਨਵੀਂ ਦਿੱਲੀ: ਇਕ ਦਿਨ ਵਿਚ ਇਕ ਹਜ਼ਾਰ ਕੋਰੋਨਾ ਮਰੀਜ ਆਉਣ ਤੋਂ ਬਾਅਦ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਵਿਚ ਪ੍ਰਾਈਵੇਟ ਹਸਪਤਾਲਾਂ ਵਿਚ ਬੈੱਡ ਦੀ ਗਿਣਤੀ ਵਧਾਉਣ ਲਈ ਦਿੱਲੀ ਸਰਕਾਰ ਨੇ ਪੰਜ ਹੋਟਲਾਂ ਨੂੰ ਪੰਜ ਪ੍ਰਾਈਵੇਟ ਹਸਪਤਾਲਾਂ ਨਾਲ ਅਟੈਚ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
Corona Virus
ਸਰਕਾਰ ਵੱਲੋਂ ਜਾਰੀ ਨਿਰਦੇਸ਼ ਅਨੁਸਾਰ, ਜਿਸ ਹਸਪਤਾਲ ਨਾਲ ਇਹ ਪੰਜ ਹੋਟਲ ਜੋੜੇ ਜਾਣਗੇ, ਇਕ ਤਰ੍ਹਾਂ ਨਾਲ ਹੁਣ ਇਹ ਉਸ ਦਾ ਹਿੱਸਾ ਬਣ ਜਾਣਗੇ। ਹੋਟਲ ਕ੍ਰਾਊਨ ਪਲਾਜ਼ਾ, ਓਖਲਾ ਫੇਜ਼ 1- ਬੱਤਰਾ ਹਸਪਤਾਲ ਅਤੇ ਰਿਸਰਚ ਸੈਂਟਰ ਨਾਲ ਜੋੜਿਆ ਗਿਆ ਹੈ। ਹੋਟਲ ਸੂਰਿਆ, ਨਿਊ ਫਰੈਂਡਜ਼ ਕਲੋਨੀ ਇੰਦਰਪ੍ਰਸਥ ਅਪੋਲੋ ਹਸਪਤਾਲ ਨਾਲ ਜੋੜਿਆ ਗਿਆ ਹੈ।
Corona Virus
ਹੋਟਲ ਸਿਧਾਰਥ, ਰਾਜਿੰਦਰ ਪਲੇਸ ਨੂੰ ਡਾ ਬੀ ਐਲ ਕਪੂਰ ਮੈਮੋਰੀਅਲ ਹਸਪਤਾਲ ਨਾਲ ਜੋੜਿਆ ਗਿਆ ਹੈ। ਹੋਟਲ ਜੀਵੀਤੇਸ਼, ਪੂਸਾ ਰੋਡ ਸਰ ਗੰਗਾ ਰਾਮ ਸਿਟੀ ਹਸਪਤਾਲ ਨਾਲ ਜੋੜਿਆ ਹੋਇਆ ਹੈ, ਅਤੇ ਹੋਟਲ ਸ਼ੈਰਟਨ, ਸਾਕੇਤ ਜ਼ਿਲ੍ਹਾ ਕੇਂਦਰ ਮੈਕਸ ਸਮਾਰਟ ਸੁਪਰ ਸਪੈਸ਼ਲਿਟੀ ਹਸਪਤਾਲ ਨਾਲ ਜੋੜਿਆ ਗਿਆ ਹੈ।
Hospital
ਆਦੇਸ਼ ਵਿਚ ਲਿਖਿਆ ਗਿਆ ਹੈ ਕਿ ਜਿਸ ਹਸਪਤਾਲ ਦੇ ਨਾਲ ਇਹ ਹੋਟਲ ਜੁੜੇ ਗਏ ਹਨ, ਉਹ ਹਸਪਤਾਲ ਕੋਰੋਨਾ ਦੇ ਸਧਾਰਣ ਮਰੀਜ਼ਾਂ ਨੂੰ ਇਹਨਾਂ ਹੋਟਲਾਂ ਵਿਚ ਦਾਖਲ ਕਰਵਾ ਸਕਦੇ ਹਨ, ਪਰ ਜੇਕਰ ਮਰੀਜ਼ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਤਾਂ ਹਸਪਤਾਲ ਨੂੰ ਉਹਨਾਂ ਨੂੰ ਆਪਣੇ ਮੁੱਖ ਹਸਪਤਾਲ ਲੈ ਕੇ ਆਉਣਾ ਪਵੇਗਾ।
Corona Virus
ਪੰਜ ਤਾਰਾ ਹੋਟਲ ਲਈ 5000 / ਵਿਅਕਤੀ / ਦਿਨ ਲਈ ਵੱਧ ਤੋਂ ਵੱਧ ਕਿਰਾਇਆ ਹੋਵੇਗਾ ਅਤੇ ਚਾਰ ਅਤੇ ਤਿੰਨ ਸਟਾਰ ਹੋਟਲ ਲਈ 4000 / ਵਿਅਕਤੀ / ਦਿਨ ਦਾ ਵੱਧ ਤੋਂ ਵੱਧ ਕਿਰਾਇਆ ਹੋਵੇਗਾ। ਇਹ ਪੈਸਾ ਹੋਟਲ ਨੂੰ ਜਾਵੇਗਾ, ਬਦਲੇ ਵਿਚ ਹੋਟਲ ਉਹ ਸਾਰੀਆਂ ਸੇਵਾਵਾਂ ਅਤੇ ਸਹੂਲਤਾਂ ਮਰੀਜ਼ ਨੂੰ ਦੇਵੇਗਾ ਜੋ ਉਹ ਨੂੰ ਆਮ ਮਰੀਜ ਨੂੰ ਪੇਸ਼ ਕਰਦੇ ਹਨ।
Corona Virus
ਇਸ ਦੇ ਨਾਲ ਹੀ ਜਿਹੜੇ ਹਸਪਤਾਲ ਇਹਨਾਂ ਹੋਟਲਾਂ ਵਿਚ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ ਉਹ ਵੱਧ ਤੋਂ ਵੱਧ 5000 / ਪ੍ਰਤੀ ਵਿਅਕਤੀ / ਦਿਨ ਲੈ ਸਕਦੇ ਹਨ, ਜਿਸ ਵਿਚ ਪੀਪੀਈ, ਮਾਸਕ, ਡਾਕਟਰ, ਨਰਸ ਦੀ ਕੀਮਤ ਸ਼ਾਮਿਲ ਹੈ। ਜੇ ਆਕਸੀਜਨ ਸਹਾਇਤਾ ਦਿੱਤੀ ਜਾਂਦੀ ਹੈ, ਤਾਂ ਪ੍ਰਤੀ ਬੈੱਡ ₹ 2000 ਰੋਜ਼ਾਨਾ ਦੀ ਕੀਮਤ ਵੱਖਰੀ ਹੋਵੇਗੀ। ਜੇ ਮਰੀਜ਼ ਨੂੰ ਇਕ ਹੋਟਲ ਦੀ ਬਜਾਏ ਇਕ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ, ਤਾਂ ਹਸਪਤਾਲ ਦੇ ਆਪਣੇ ਰੇਟ ਲਾਗੂ ਹੋਣਗੇ।