
Goa Airport : ਲਾਈਟਾਂ ਖ਼ਰਾਬ ਹੋਣ ਕਾਰਨ 6 ਫ਼ਲਾਈਟਾਂ ਨੂੰ ਕੀਤਾ ਸੀ ਡਾਇਵਰਟ
Goa Airport: ਗੋਆ ਦੇ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ (MIA) 'ਤੇ ਬਿਜਲੀ ਡਿੱਗਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਮੀਂਹ ਅਤੇ ਗਰਜ ਦੇ ਵਿਚਕਾਰ, ਇੱਕ ਚਮਕਦਾਰ ਰੌਸ਼ਨੀ ਏਅਰਪੋਰਟ 'ਤੇ ਡਿੱਗਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 22 ਮਈ ਦੀ ਹੈ। ਦਰਅਸਲ, ਉਸ ਦਿਨ ਸ਼ਾਮ ਕਰੀਬ 5.15 ਵਜੇ ਬਿਜਲੀ ਡਿੱਗਣ ਨਾਲ ਰਨਵੇ ਦੇ ਨਾਲ ਲੱਗਦੀਆਂ ਲਾਈਟਾਂ ਖ਼ਰਾਬ ਹੋ ਗਈਆਂ ਸਨ। ਇਸ ਤੋਂ ਬਾਅਦ 6 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਹਾਲਾਂਕਿ, ਖ਼ਰਾਬ ਲਾਈਟਾਂ ਦੀ ਮੁਰੰਮਤ ਤੋਂ ਬਾਅਦ ਦੋ ਘੰਟਿਆਂ ਦੇ ਅੰਦਰ ਹਵਾਈ ਅੱਡੇ 'ਤੇ ਕੰਮਕਾਜ ਆਮ ਵਾਂਗ ਹੋ ਗਿਆ ਸੀ।
(For more news apart from Goa airport has surfaced A video of lightning strike News in Punjabi, stay tuned to Rozana Spokesman)