ਸਰਵੇਖਣ ਅਨੁਸਾਰ 85.5 ਫ਼ੀ ਸਦੀ ਭਾਰਤੀ ਪਰਿਵਾਰਾਂ ਕੋਲ ਘੱਟੋ-ਘੱਟ ਇਕ ਸਮਾਰਟਫ਼ੋਨ

By : JUJHAR

Published : May 30, 2025, 11:40 am IST
Updated : May 30, 2025, 11:40 am IST
SHARE ARTICLE
According to the survey, 85.5 percent of Indian households have at least one smartphone.
According to the survey, 85.5 percent of Indian households have at least one smartphone.

ਅੰਕੜਾ ਮੰਤਰਾਲੇ ਨੇ ਤਾਜ਼ਾ ਸਰਵੇਖਣ ’ਚ ਸਾਂਝੀ ਕੀਤੀ ਜਾਣਕਾਰੀ

ਸਰਵੇਖਣ ਅਨੁਸਾਰ ਪਿੰਡਾਂ ’ਚ ਲੱਗਭਗ 15-29 ਸਾਲ ਦੀ ਉਮਰ ਦੇ  95.5 ਫ਼ੀ ਸਦੀ ਲੋਕਾਂ ਸਮਾਰਟਫ਼ੋਨ ਵਰਤ ਰਹੇ ਹਨ। ਇਸੇ ਤਰ੍ਹਾਂ ਸ਼ਹਿਰਾਂ ’ਚ ਵੀ 15-29 ਸਾਲ ਦੀ ਉਮਰ ਦੇ ਲੱਗਭਗ 97.6 ਫ਼ੀ ਸਦੀ ਲੋਕਾਂ ਕੋਲ ਸਮਾਰਟਫ਼ੋਨ ਹਨ। ਸਰਵੇਖਣ ਵਿਚ 15-29 ਸਾਲ ਦੀ ਉਮਰ ਦੇ 99.5 ਫ਼ੀ ਸਦੀ ਲੋਕਾਂ ਨੇ ਯੂਪੀਆਈ ਰਾਹੀਂ ਆਨਲਾਈਨ ਬੈਂਕਿੰਗ ਲੈਣ-ਦੇਣ ਕਰਨ ਦੀ ਸਮਰੱਥਾ ਹੋਣ ਦੀ ਜਾਣਕਾਰੀ ਦਿਤੀ ਹੈ।

ਸਰਵੇਖਣ ਵਿਚ ਇਹ ਸਾਹਮਣੇ ਆਇਆ ਹੈ ਕਿ ਦੇਸ਼ ਵਿਚ ਲੱਗਭਗ 86.3 ਫ਼ੀ ਸਦੀ ਘਰਾਂ ਵਿਚ ਘਰੇਲੂ ਇੰਟਰਨੈੱਟ ਦੀ ਸਹੂਲਤ ਮੌਜੂਦ ਹੈ। ਦੇਸ਼ ਵਿਚ 85.5 ਫ਼ੀ ਸਦੀ ਪਰਿਵਾਰਾਂ ਕੋਲ ਘੱਟੋ-ਘੱਟ ਇਕ ਸਮਾਰਟਫ਼ੋਨ ਮੌਜੂਦ ਹੈ। ਅੰਕੜਾ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਇਕ ਸਰਵੇਖਣ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਸਰਵੇਖਣ ਅਨੁਸਾਰ, ਪਿੰਡਾਂ ਵਿਚ 15-29 ਸਾਲ ਦੀ ਉਮਰ ਦੇ ਲਗਪਗ 96.8 ਫ਼ੀ ਸਦੀ ਲੋਕਾਂ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਨਿੱਜੀ ਕਾਲ ਕਰਨ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਲਈ ਘੱਟੋ-ਘੱਟ ਇਕ ਵਾਰੀ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਹੈ। ਸ਼ਹਿਰੀ ਖੇਤਰਾਂ ਵਿਚ ਮੋਬਾਈਲ ਫ਼ੋਨ ਦੀ ਵਰਤੋਂ 97.6 ਫ਼ੀ ਸਦੀ ਹੋਣ ਦਾ ਅਨੁਮਾਨ ਹੈ। ਸਰਵੇਖਣ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਦੇਸ਼ ਵਿਚ ਲੱਗਭਗ 86.3 ਫ਼ੀ ਸਦੀ ਘਰਾਂ ਵਿਚ ਘਰੇਲੂ ਇੰਟਰਨੈੱਟ ਦੀ ਸਹੂਲਤ ਮੌਜੂਦ ਹੈ।

ਕਰੀਬ 97.1 ਫ਼ੀ ਸਦੀ ਵਿਅਕਤੀਆਂ ਨੇ ਸਰਵੇਖਣ ਦੀ ਤਰੀਕ ਤੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਮੋਬਾਈਲ ਫ਼ੋਨ (ਸਮਾਰਟਫ਼ੋਨ ਸਮੇਤ) ਦੀ ਵਰਤੋਂ ਕਰਨ ਦੀ ਜਾਣਕਾਰੀ ਦਿਤੀ ਹੈ। ਇਸ ਦੌਰਾਨ, 85.1 ਫ਼ੀ ਸਦੀ ਵਿਅਕਤੀਆਂ ਨੇ ਮੋਬਾਈਲ ਜਾਂ ਕੰਪਿਊਟਰ ਵਰਗੇ ਉਪਕਰਨਾਂ ਦੀ ਵਰਤੋਂ ਕਰਕੇ ‘ਸੰਦੇਸ਼ (ਈ-ਮੇਲ, ਸੰਦੇਸ਼ ਸੇਵਾ, ਐਸਐਮਐਸ) ਭੇਜਣ ਦੀ ਜਾਣਕਾਰੀ ਦਿਤੀ।

ਇਹ ਸਰਵੇਖਣ ਅੰਡਮਾਨ ਤੇ ਨਿਕੋਬਾਰ ਦੇ ਕੁਝ ਪਿੰਡਾਂ ਨੂੰ ਛੱਡ ਕੇ ਪੂਰੇ ਦੇਸ਼ ਵਿਚ ਕੀਤਾ ਗਿਆ ਹੈ। ਸਰਵੇਖਣ ਵਿਚ ਕੁੱਲ 34,950 ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿਚ 19,071 ਪਿੰਡ ਅਤੇ 15,879 ਸ਼ਹਿਰੀ ਪਰਿਵਾਰ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement