Mamata Banerjee makes controversial remarks : ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ’ਤੇ ਕੀਤੀ ਵਿਵਾਦਤ ਟਿੱਪਣੀ
Published : May 30, 2025, 12:56 pm IST
Updated : May 30, 2025, 12:56 pm IST
SHARE ARTICLE
Mamata Banerjee makes controversial remarks on Prime Minister Latest News in Punjabi
Mamata Banerjee makes controversial remarks on Prime Minister Latest News in Punjabi

Mamata Banerjee makes controversial remarks : ਕਿਹਾ, ਪ੍ਰਧਾਨ ਮੰਤਰੀ ਇਸ ਤਰ੍ਹਾਂ ਗੱਲ ਕਰ ਰਹੇ ਹਨ ਜਿਵੇਂ ਉਹ ਹਰ ਔਰਤ ਦੇ ਪਤੀ ਹੋਣ

Mamata Banerjee makes controversial remarks on Prime Minister Latest News in Punjabi : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਤੇ ਦਿਨ ਨੂੰ ਕੋਲਕਾਤਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਵਿਵਾਦਤ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਤਰ੍ਹਾਂ ਗੱਲ ਕਰ ਰਹੇ ਹਨ ਜਿਵੇਂ ਉਹ ਹਰ ਔਰਤ ਦੇ ਪਤੀ ਹੋਣ। ਉਹ ਅਪਣੀ ਪਤਨੀ ਨੂੰ ਸੰਧੂਰ ਕਿਉਂ ਨਹੀਂ ਦਿੰਦੇ? ਹਾਲਾਂਕਿ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ, ਪਰ ਤੁਸੀਂ ਮੈਨੂੰ ਬੋਲਣ ਲਈ ਮਜ਼ਬੂਰ ਕੀਤਾ ਹੈ।

ਮਮਤਾ ਬੈਨਰਜੀ ਨੇ ਕਿਹਾ ਕਿ ਸੰਧੂਰ ਹਰ ਔਰਤ ਨਾਲ ਸਬੰਧਤ ਹੈ। ਸੰਧੂਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਔਰਤਾਂ ਇਸ ਨੂੰ ਅਪਣੇ ਪਤੀਆਂ ਲਈ ਲਗਾਉਂਦੀਆਂ ਹਨ। ਮੈਂ ਆਪ੍ਰੇਸ਼ਨ ਸੰਧੂਰ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦੀ। ਇਹ ਹਰ ਔਰਤ ਦਾ ਸਨਮਾਨ ਹੁੰਦਾ ਹੈ।

ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਦਿਨ ਹੀ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਵਿਚ 32 ਮਿੰਟ ਦਾ ਭਾਸ਼ਣ ਦਿਤਾ ਸੀ। ਇਸ ਵਿਚ ਉਨ੍ਹਾਂ ਨੇ ਆਪ੍ਰੇਸ਼ਨ ਸੰਧੂਰ, ਪਾਕਿਸਤਾਨ, ਮਮਤਾ ਸਰਕਾਰ ਦੇ ਭ੍ਰਿਸ਼ਟਾਚਾਰ ਤੇ ਕੇਂਦਰ ਦੀਆਂ ਨੀਤੀਆਂ ਦਾ ਜ਼ਿਕਰ ਕੀਤਾ।

ਮਮਤਾ ਬੈਨਰਜੀ ਦੀਆਂ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ 2 ਵੱਡੀਆਂ ਗੱਲਾਂ...

1. ਮੋਦੀ ਨੂੰ ਆਹਮੋ-ਸਾਹਮਣੇ ਬਹਿਸ ਲਈ ਚੁਣੌਤੀ ਦਿਤੀ 
ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਆਹਮੋ-ਸਾਹਮਣੇ ਬਹਿਸ ਲਈ ਚੁਣੌਤੀ ਦਿੰਦੀ ਹਾਂ। ਇਸ ਵਿਚ ਕੋਈ ਸਕ੍ਰਿਪਟ ਨਹੀਂ ਹੋਵੇਗੀ ਅਤੇ ਸਵਾਲਾਂ ਦੇ ਜਵਾਬ ਤੁਰਤ ਦੇਣੇ ਪੈਣਗੇ। ਜੇ ਤੁਸੀਂ ਚਾਹੋ ਤਾਂ ਤੁਸੀਂ ਅਪਣਾ ਟੈਲੀਪ੍ਰੋਂਪਟਰ ਵੀ ਲਿਆ ਸਕਦੇ ਹੋ।

ਮਮਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਤੁਸੀਂ ਮੀਡੀਆ ਨੂੰ ਕੰਟਰੋਲ ਕਰਦੇ ਹੋ ਅਤੇ ਰਾਜਸਥਾਨ, ਬੰਗਲਾਦੇਸ਼ ਅਤੇ ਹੋਰ ਥਾਵਾਂ 'ਤੇ ਵਾਪਰੀਆਂ ਘਟਨਾਵਾਂ ਦੀ ਦੁਰਵਰਤੋਂ ਕਰਦੇ ਹੋ। ਉਹ ਬੰਗਾਲ ਦੀਆਂ ਨਕਲੀ ਖ਼ਬਰਾਂ ਫੈਲਾਉਂਦੇ ਹਨ। ਹਰ ਵਿਰੋਧ ਪ੍ਰਦਰਸ਼ਨ ਸਿਰਫ਼ ਤੁਹਾਡੇ ਨਾਮ 'ਤੇ ਹੁੰਦਾ ਹੈ। ਤੁਸੀਂ ਫ਼ੌਜ ਲਈ ਕੋਈ ਪ੍ਰਾਜੈਕਟ ਕਿਉਂ ਨਹੀਂ ਸ਼ੁਰੂ ਕਰਦੇ? ਤੁਸੀਂ ਸਿਰਫ਼ ਪ੍ਰਚਾਰ ਚਾਹੁੰਦੇ ਹੋ।

2. ਕੀ ਤੁਸੀਂ ਆਪ੍ਰੇਸ਼ਨ ਸਿੰਦੂਰ ਵਾਂਗ 'ਆਪ੍ਰੇਸ਼ਨ ਬੰਗਾਲ' ਕਰੋਗੇ 
ਮੁੱਖ ਮੰਤਰੀ ਬੈਨਰਜੀ ਨੇ ਕਿਹਾ ਕਿ ਅਸੀਂ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਤੋਂ ਨਾ ਸਿਰਫ਼ ਹੈਰਾਨ ਹਾਂ, ਸਗੋਂ ਇਹ ਸੁਣ ਕੇ ਵੀ ਮੰਦਭਾਗਾ ਹੈ। ਪੂਰੀ ਵਿਰੋਧੀ ਧਿਰ ਦੁਨੀਆਂ ਦੇ ਸਾਹਮਣੇ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ। ਉਨ੍ਹਾਂ ਨੇ ਦੇਸ਼ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਇਕ ਦਲੇਰਾਨਾ ਕਦਮ ਚੁੱਕਿਆ ਹੈ, ਪਰ ਕੀ ਸਮਾਂ ਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਨੇਤਾਵਾਂ ਦਾ ਇਹ ਕਹਿਣਾ ਕਿ ਉਹ 'ਆਪ੍ਰੇਸ਼ਨ ਸਿੰਦੂਰ' ਵਾਂਗ 'ਆਪ੍ਰੇਸ਼ਨ ਬੰਗਾਲ' ਵੀ ਕਰਨਗੇ।

ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਜੇ ਉਨ੍ਹਾਂ ਵਿਚ ਹਿੰਮਤ ਹੈ ਤਾਂ ਕੱਲ ਨੂੰ ਚੋਣ ਲੜਨ। ਮੋਦੀ ਪੱਛਮੀ ਬੰਗਾਲ ਦੀ ਉਸ ਸਮੇਂ ਆਲੋਚਨਾ ਕਰ ਰਹੇ ਹਨ ਜਦੋਂ ਅਸੀਂ ਅਤਿਵਾਦ ਵਿਰੁਧ ਕੇਂਦਰ ਦਾ ਸਮਰਥਨ ਕਰ ਰਹੇ ਹਾਂ।

ਦਰਅਸਲ, ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿਚ, ਸੂਬਾ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ 'ਆਪ੍ਰੇਸ਼ਨ ਬੰਗਾਲ' ਨੂੰ ‘ਆਪ੍ਰੇਸ਼ਨ ਸੰਧੂਰ’ ਵਰਗਾ ਦੱਸਦੇ ਹੋਏ ਰਾਜ ਵਿਚੋਂ ਤ੍ਰਿਣਮੂਲ ਸਰਕਾਰ ਨੂੰ ਉਖਾੜ ਸੁੱਟਣ ਦਾ ਸੱਦਾ ਦਿਤਾ ਸੀ।

ਮੋਦੀ ਸਰਕਾਰ 9 ਜੂਨ ਤੋਂ ਹਰ ਘਰ ਵਿਚ ਸੰਧੂਰ ਪਹੁੰਚਾਏਗੀ। ਮੋਦੀ ਸਰਕਾਰ ‘ਅਪ੍ਰੇਸ਼ਨ ਸੰਧੂਰ’ ਦੀ ਸਫ਼ਲਤਾ ਨੂੰ ਹਰ ਘਰ ਵਿਚ ਲਿਜਾਣ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਔਰਤਾਂ ਨੂੰ ਸਿੰਦੂਰ ਤੋਹਫ਼ੇ ਵਜੋਂ ਦਿਤਾ ਜਾਵੇਗਾ। ਸੀਨੀਅਰ ਭਾਜਪਾ ਨੇਤਾ ਨੇ ਕਿਹਾ ਕਿ ਇਹ 9 ਜੂਨ ਤੋਂ ਸ਼ੁਰੂ ਹੋਵੇਗਾ। ਇਸੀ ਦਿਨ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤੇ ਮੋਦੀ 3.0 ਦੀ ਸ਼ੁਰੂਆਤ ਹੋਈ ਸੀ।
 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement