
ਮਾਨਸੂਨ ਤੈਅ ਸਮੇਂ ਤੋਂ 17 ਦਿਨ ਪਹਿਲਾਂ ਪੂਰੇ ਦੇਸ਼ ਵਿਚ ਪਹੁੰਚ ਗਈ ਹੈ। ਮਾਨਸੂਨ ਪਛਮੀ ਰਾਜਸਕਾਨ ਵਿਚ ਪੈਂਦੀ ਦੇਸ਼ ਦੀ ਆਖ਼ਰੀ ਸਰਹੱਦੀ ਚੌਕੀ ਸ੍ਰੀਗੰਗਾਨਗਰ ....
ਨਵੀਂ ਦਿੱਲੀ, ਮਾਨਸੂਨ ਤੈਅ ਸਮੇਂ ਤੋਂ 17 ਦਿਨ ਪਹਿਲਾਂ ਪੂਰੇ ਦੇਸ਼ ਵਿਚ ਪਹੁੰਚ ਗਈ ਹੈ। ਮਾਨਸੂਨ ਪਛਮੀ ਰਾਜਸਕਾਨ ਵਿਚ ਪੈਂਦੀ ਦੇਸ਼ ਦੀ ਆਖ਼ਰੀ ਸਰਹੱਦੀ ਚੌਕੀ ਸ੍ਰੀਗੰਗਾਨਗਰ ਵਿਚ ਪਹੁੰਚ ਗਈ ਹੈ ਜਿਥੇ ਇਸ ਨੇ ਸੱਭ ਤੋਂ ਬਾਅਦ 15 ਜੁਲਾਈ ਨੂੰ ਪਹੁੰਚਣਾ ਸੀ। ਦਖਣੀ ਪਛਮੀ ਮਾਨਸੂਨ ਭਾਰਤੀ ਮੌਸਮ ਵਿਭਾਗ ਦੇ ਦੱਸੇ ਸਮੇਂ ਤੋਂ ਪਹਿਲਾਂ ਦਿੱਲੀ ਸਮੇਤ ਦੇਸ਼ ਦੇ ਉੱਤਰ ਅਤੇ ਉੱਤਰ ਪਛਮੀ ਖੇਤਰ ਦੇ ਕਈ ਰਾਜਾਂ ਵਿਚ ਪਹੁੰਚ ਗਈ ਹੈ। ਮਾਨਸੂਨ ਦੇ ਮੀਂਹ ਨੇ ਗਰਮੀ ਤੋਂ ਬੇਹਾਲ ਜਨਤਾ ਨੂੰ ਬੇਹੱਦ ਰਾਹਤ ਪਹੁੰਚਾਈ ਹੈ।
ਦਿੱਲੀ ਦੇ ਕੁੱਝ ਹਿੱਸਿਆਂ ਵਿਚ ਦੁਪਹਿਰ ਵਿਚ ਪਏ ਮੀਂਹ ਮਗਰੋਂ ਲੋਕਾਂ ਨੂੰ ਹੁੰਮਸਭਰੀ ਗਰਮੀ ਤੋਂ ਰਾਹਤ ਮਿਲੀ ਅਤੇ ਮੌਸਮ ਸੁਹਾਵਣਾ ਹੋ ਗਿਆ। ਰਾਜਧਾਨੀ ਵਿਚ ਅੱਜ ਤੜਕੇ ਪਏ ਮੀਂਹ ਮਗਰੋਂ ਪਾਰਾ ਪਹਿਲਾਂ ਹੀ ਥੱਲੇ ਆ ਗਿਆ ਸੀ ਅਤੇ ਪਾਰਾ ਇਸ ਮੌਸਮ ਦੇ ਔਸਤ ਤਾਪਮਾਨ ਤੋਂ ਚਾਰ ਡਿਗਰੀ ਥੱਲੇ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸਫ਼ਦਰਗੰਜ ਵੇਧਸ਼ਾਲਾ ਨੇ ਸਵੇਰੇ ਸਾਢੇ ਅੱਠ ਵਜੇ ਤਕ 20.4 ਮਿਲੀਮੀਟਰ ਮੀਂਹ ਦਰਜ ਕੀਤਾ ਸੀ। ਇਸ ਤੋਂ ਇਲਾਵਾ ਸ਼ਾਮ ਸਾਢੇ ਪੰਜ ਵਜੇ ਤਕ ਅਤੇ ਦੇਰ ਸ਼ਾਮ ਹੀ ਮੀਂਹ ਦਰਜ ਕੀਤਾ ਗਿਆ। (ਏਜੰਸੀ)