ਕੁੰਭ 'ਚ ਭਗਦੜ, ਅਫ਼ਵਾਹ ਅਤੇ ਅਤਿਵਾਦੀ ਖ਼ਤਰੇ ਤੋਂ ਜਨਤਾ ਨੂੰ ਚੌਕਸ ਕਰੇਗਾ ਸਾਫਟਵੇਅਰ
Published : Jun 30, 2018, 3:19 pm IST
Updated : Jun 30, 2018, 3:19 pm IST
SHARE ARTICLE
Kumbh mela file photo
Kumbh mela file photo

ਕੁੰਭ-2019 'ਤੇ ਦੇਸ਼ ਦੁਨੀਆਂ ਦੀ ਨਿਗ੍ਹਾ ਹੈ। ਸੈਂਕੜੇ ਏਕੜ ਵਿਚ ਵਸਣ ਵਾਲੀ ਤੰਬੂਆਂ ਦੀ ਇਸ ਨਗਰੀ ਵਿਚ ਦੇਸ਼ ਦੁਨੀਆ ਤੋਂ ਕਰੋੜਾਂ ਸ਼ਰਧਾਲੂ ਆਸਥਾ ਦੀ ਡੁਬਕੀ...

ਇਲਾਹਾਬਾਦ : ਕੁੰਭ-2019 'ਤੇ ਦੇਸ਼ ਦੁਨੀਆਂ ਦੀ ਨਿਗ੍ਹਾ ਹੈ। ਸੈਂਕੜੇ ਏਕੜ ਵਿਚ ਵਸਣ ਵਾਲੀ ਤੰਬੂਆਂ ਦੀ ਇਸ ਨਗਰੀ ਵਿਚ ਦੇਸ਼ ਦੁਨੀਆ ਤੋਂ ਕਰੋੜਾਂ ਸ਼ਰਧਾਲੂ ਆਸਥਾ ਦੀ ਡੁਬਕੀ ਲਗਾਉਣ ਆਉਣਗੇ। ਅਜਿਹੇ ਵਿਚ ਉਨ੍ਹਾਂ ਦੀ ਸੁਰੱਖਿਆ ਅਤੇ ਕੁੰਭ ਨੂੰ ਨਿਰਵਿਘਨ ਤਰੀਕੇ ਨਾਲ ਸੰਪੰਨ ਕਰਵਾਉਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਚੁਣੌਤੀ ਹੈ। ਇਸ ਚੁਣੌਤੀ ਨਾਲ ਨਿਪਟਣ ਲਈ ਇਸ ਵਾਰ ਭਾਰਤੀ ਸੂਚਨਾ ਤਕਨਾਲੋਜੀ ਸੰਸਥਾਨ (ਟ੍ਰਿਪਲ ਆਈਟੀ) ਦੀ ਮਹੱਤਵਪੂਰਨ ਭੂਮਿਕਾ ਹੋਣ ਜਾ ਰਹੀ ਹੈ।

Kumbh mela file photoKumbh mela file photoਇਥੋਂ ਦੇ ਖੋਜ ਵਿਦਿਆਰਥੀਆਂ ਨੇ ਇਕ ਅਜਿਹਾ ਸਾਫ਼ਟਵੇਅਰ ਤਿਆਰ ਕੀਤਾ ਹੈ ਜੋ ਵੀਡੀਓ ਸ਼ੂਟ ਜ਼ਰੀਏ ਨਾ ਸਿਰਫ਼ ਭੀੜ ਦਾ ਸਟੀਕ ਅਨੁਮਾਨ ਲਗਾਏਗਾ ਬਲਕਿ ਭੀੜ ਦੇ ਸੁਭਾਅ ਵਿਚ ਅਚਾਨਕ ਹੋਣ ਵਾਲੇ ਬਦਲਾਵਾਂ ਦੇ ਪ੍ਰਤੀ ਵੀ ਸੁਚੇਤ ਕਰੇਗਾ। ਕਨਵੋਲਿਊਸ਼ਨਲ ਨਿਊਰਲ ਨੈਟਵਰਕ (ਸੀਐਨਐਨ) ਨਾਮ ਦੇ ਇਸ ਸਾਫ਼ਟਵੇਅਰ ਜ਼ਰੀਏ ਭਗਦੜ, ਅਤਿਵਾਦੀ ਹਮਲੇ, ਅਫਵਾਹ ਆਦਿ ਨਾਲ ਨਿਪਟਣ ਵਿਚ ਮਦਦ ਮਿਲੇਗੀ।  ਕੁੰਭ ਵਿਚ ਆਉਣ ਵਾਲੀ ਭੀੜ ਅਤੇ ਉਸ ਦਾ ਮੈਨੇਜਮੈਂਟ ਅੱਜ ਵੀ ਦੁਨੀਆਂ ਭਰ ਲਈ ਪਹੇਲੀ ਹੈ। ਕਿਥੋਂ ਆਉਂਦੀ ਹੈ ਇੰਨੀ ਭੀੜ, ਕਿਵੇਂ ਕੰਟਰੋਲ ਹੁੰਦੀ ਹੈ?

Kumbh mela file photoKumbh mela file photoਇਸ ਸਵਾਲ ਦਾ ਜਵਾਬ ਪਾਉਣ ਲਈ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਜੀਅ ਜਾਨ ਲਗਾ ਚੁੱਕੇ ਹਨ। ਅਥਾਹ ਭੀੜ ਅਤੇ ਉਸ ਦਾ ਮੈਨੇਜਮੈਂਟ ਅੱਜ ਇਕ ਖੋਜ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਦੇਖਦੇ ਹੋਏ ਟ੍ਰਿਪਲ ਆਈਟੀ ਅਤੇ ਮੇਲਾ ਪ੍ਰਸ਼ਾਸਨ ਦੇ ਵਿਚਕਾਰ ਹੋਈ ਉਚ ਪੱਧਰੀ ਮੀਟਿੰਗ ਵਿਚ ਆਈਜੀ ਰਮਿਤ ਸ਼ਰਮਾ ਨੇ ਭੀੜ ਦੇ ਅਨੁਮਾਨ ਨੂੰ ਲਗਾਉਣ ਲਈ ਕਿਸੇ ਵਿਗਿਆਨਕ ਤਰੀਕੇ ਨੂੰ ਵਿਕਸਤ ਕਰਨ ਦਾ ਟੈਕਨੋਕ੍ਰੇਟਸ ਨੂੰ ਸੱਦਾ ਦਿਤਾ ਸੀ।

Kumbh mela file photoKumbh mela file photoਇਸ ਸੱਦੇ ਤੋਂ ਬਾਅਦ ਟ੍ਰਿਪਲ ਆਈਟੀ ਵਿਚ ਪ੍ਰੋਫੈਸਰ ਡਾਕਟਰ ਸੋਨਾਲੀ ਅਗਰਵਾਲ ਦੇ ਮਾਰਗ ਦਰਸ਼ਨ ਵਿਚ ਖੋਜ ਕਰ ਰਹੇ ਨਰਿੰਦਰ ਸਿੰਘ ਪੁੰਨ ਨੇ ਤਸਵੀਰ ਦੇ ਜ਼ਰੀਏ ਭੀੜ ਦਾ ਪਤਾ ਲਗਾਉਣ ਦੀ ਤਕਨੀਕ 'ਤੇ ਕੰਮ ਸ਼ੁਰੂ ਕੀਤਾ। ਕਈ ਟ੍ਰਾਇਲ ਤੋਂ ਬਾਅਦ ਕਾਫ਼ੀ ਹੱਦ ਤਕ ਭੀੜ ਦਾ ਪਤਾ ਲਗਾਉਣ ਲਈ ਇਸ ਤਕਨੀਕ ਨੂੰ ਕਾਰਗਰ ਪਾਇਆ ਗਿਆ ਹੈ। ਇਸ ਨੂੰ ਹੋਰ ਵਿਗਿਆਨਕ ਬਣਾਉਣ ਲਈ ਅਜੇ ਹੋਰ ਵੀ ਰਿਸਰਚ ਟ੍ਰਾਇਲ ਚੱਲ ਰਹੇ ਹਨ। ਇਸ ਸਾਫ਼ਟਵੇਟਰ ਨੂੰ ਕੁੰਭ ਤਕ ਡਿਵੈਲਪ ਕਰਨ ਦੀ ਯੋਜਨਾ ਹੈ। ਇਸ ਸਾਫ਼ਟਵੇਅਰ ਦਾ ਟ੍ਰਾਇਲ ਪਹਿਲਾਂ ਰੇਲਵੇ ਸਟੇਸ਼ਨਾਂ 'ਤੇ ਕਰਨ ਦੀ ਤਿਆਰੀ ਹੈ।

Kumbh mela file photoKumbh mela file photo ਟ੍ਰਿਪਲ ਆਈਟੀ ਦੇ ਇੰਫਰਾਮੇਸ਼ਨ ਟੈਕਨਾਲੋਜੀ ਡਿਪਾਰਟਮੈਂਟ ਦੀ ਐਸੋਸੀਏਟ ਪ੍ਰੋਫੈਸਰ ਡਾਕਟਰ ਸੋਨਾਲੀ ਅਗਰਵਾਲ ਨੇ ਦਸਿਆ ਕਿ ਇਹ ਸਾਫ਼ਟਵੇਅਰ ਰਿਅਲ ਟਾਈਮ ਵੀਡੀਓ ਡੇਟਾ 'ਤੇ ਕੰਮ ਕਰੇਗਾ।ਅਜੇ ਤਕ ਕੁੰਭ ਵਿਚ ਪੁਲਿਸ ਅਤੇ ਖ਼ੁਫੀਆ ਏਜੰਸੀਆਂ ਭੀੜ 'ਤੇ ਵਾਚ ਕਰਦੀਆਂ ਰਹੀਆਂ ਹਨ। ਅਸੀਂ ਸਾਫ਼ਟਵੇਅਰ ਦੇ ਜ਼ਰੀਏ ਆਟੋਮੇਟਡ ਅਲਰਟ ਜਾਰੀ ਕਰਾਂਗੇ। ਕਿਤੇ ਵੀ ਗੜਬੜੀ ਹੋਣ ਜਾਂ ਭੀੜ ਵਲੋਂ ਅਸੁਭਾਵਿਕ ਵਿਵਹਾਰ ਕਰਨ 'ਤੇ ਸਾਫ਼ਟਵੇਅਰ ਦੇ ਜ਼ਰੀਏ ਆਟੋਮੇਟਡ ਅਲਰਟ ਜਾਰੀ ਹੋਵੇਗਾ। ਇਹ ਅਲਰਟ ਅਲਾਰਮ ਦੇ ਜ਼ਰੀਏ ਜਾਰੀ ਹੋਵੇਗਾ। ਇਸ ਨਾਲ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਤੁਰਤ ਕਾਰਵਾਈ ਕੀਤੀ ਜਾ ਸਕੇਗੀ। ਅਸੀਂ ਸਥਿਤੀ ਨੂੰ ਵਿਗੜਨ ਤੋਂ ਪਹਿਲਾਂ ਦੀ ਸਥਿਤੀ 'ਤੇ ਕਾਬੂ ਕਰ ਸਕਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement