
ਢੋਲ ਵਜਾ ਕੇ ਕਰ ਰਹੇ ਸੀ ਭਾਜਪਾ ਵਰਕਰ ਨੇਤਾ ਦਾ ਸਵਾਗਤ
ਨਵੀਂ ਦਿੱਲੀ: ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨ ਬਾਰਡਰਾਂ ਤੇ ਖੇਤੀਬਾੜੀ ਕਨੂੰਨਾਂ ਦਾ ਵਿਰੋਧ ਕਰਨ ਲਈ ਧਰਨਾ ਲਾਈ ਬੈਠੇ ਹਨ। ਜਿਸ ਵਿੱਚ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸ਼ਾਮਲ ਹਨ।
ਬੁੱਧਵਾਰ ਨੂੰ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ 'ਤੇ ਸਥਿਤ ਗਾਜ਼ੀਪੁਰ ਬਾਰਡਰ ਤੇ ਭਾਜਪਾ ਵਰਕਰਾਂ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਝੜਪ ਹੋ ਗਈ।
Farmers and BJP workers clash at Ghazipur border
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਦੇ ਕਈ ਵਰਕਰ ਗਾਜ਼ੀਪੁਰ ਬਾਰਡਰ ’ਤੇ ਆਪਣੇ ਨੇਤਾ ਦਾ ਸਵਾਗਤ ਕਰਨ ਲਈ ਪਹੁੰਚੇ ਸਨ। ਇਥੇ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ।
Farmers and BJP workers clash at Ghazipur border
ਇਸ ਦੌਰਾਨ ਡਾਂਗਾਂ ਸੋਟੀਆਂ ਵੀ ਚੱਲੀਆਂ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਭਾਜਪਾ ਸਮਰਥਕਾਂ ਦਾ ਦੋਸ਼ ਹੈ ਕਿ ਕਿਸਾਨਾਂ ਨੇ ਉਨ੍ਹਾਂ ’ਤੇ ਪਥਰਾਅ ਕੀਤਾ। ਹਾਲਾਤ ਇੰਨੇ ਖਰਾਬ ਹੋ ਗਏ ਕਿ ਭਾਜਪਾ ਨੇਤਾ ਨੂੰ ਉਥੋਂ ਆਪਣੀ ਗੱਡੀ ਕੱਢਣ ਲਈ ਪੁਲਿਸ ਦੀ ਮਦਦ ਲੈਣੀ ਪਈ।
Farmers and BJP workers clash at Ghazipur border
ਮਿਲੀ ਜਾਣਕਾਰੀ ਅਨੁਸਾਰ ਹੰਗਾਮਾ ਉਸ ਸਮੇਂ ਹੋਇਆ, ਜਦੋਂ ਭਾਜਪਾ ਵਰਕਰ ਉਸ ਫਲਾਈਓਵਰ ਤੋਂ ਆਪਣਾ ਜੁਲੂਸ ਕੱਢ ਰਹੇ ਸਨ, ਜਿੱਥੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਨਵੰਬਰ 2020 ਤੋਂ ਧਰਨੇ 'ਤੇ ਬੈਠੇ ਹੋਏ ਹਨ।