ਮੁਖ਼ਤਾਰ ਅੰਸਾਰੀ ਐਂਬੂਲੈਂਸ ਮਾਮਲੇ 'ਚ STF ਦੇ ਹੱਥ ਲੱਗੀ ਵੱਡੀ ਸਫ਼ਲਤਾ, ਡਰਾਈਵਰ ਸਲੀਮ ਗ੍ਰਿਫ਼ਤਾਰ 
Published : Jun 30, 2021, 9:38 am IST
Updated : Jun 30, 2021, 9:41 am IST
SHARE ARTICLE
 Uttar Pradesh STF arrests driver of Mukhtar Ansari's ambulance
Uttar Pradesh STF arrests driver of Mukhtar Ansari's ambulance

ਸਲੀਮ ਨੇ ਮੁਖਤਾਰ ਨਾਲ ਕਰੀਬੀ ਹੋਣ ਦਾ ਖੁਲਾਸਾ ਕੀਤਾ ਹੈ ਅਤੇ ਨਾਲ ਹੀ ਲੰਬੇ ਸਮੇਂ ਤੋਂ ਉਸ ਦੇ ਗਿਰੋਹ ਦਾ ਹਿੱਸਾ ਹੋਣ ਦੀ ਗੱਲ ਵੀ ਸਵੀਕਾਰ ਕੀਤੀ ਹੈ।

ਲਖਨਊ - ਮੁਖ਼ਤਾਰ ਅੰਸਾਰੀ ਐਂਬੂਲੈਂਸ ਮਾਮਲੇ ਵਿੱਚ ਐੱਸ.ਟੀ.ਐੱਫ. ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਐੱਸ.ਟੀ.ਐੱਫ. ਨੇ ਐਂਬੂਲੈਂਸ ਦੇ ਡਰਾਈਵਰ ਸਲੀਮ ਨੂੰ ਮੰਗਲਵਾਰ ਸ਼ਾਮ ਇੱਕ ਮੁਕਾਬਲੇ ਦੌਰਾਨ ਲਖਨਊ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਟੀ.ਐੱਫ. ਦੀ ਟੀਮ ਦੀ ਪੁੱਛਗਿੱਛ ਵਿੱਚ ਸਲੀਮ ਨੇ ਮੁਖਤਾਰ ਨਾਲ ਕਰੀਬੀ ਹੋਣ ਦਾ ਖੁਲਾਸਾ ਕੀਤਾ ਹੈ ਅਤੇ ਨਾਲ ਹੀ ਲੰਬੇ ਸਮੇਂ ਤੋਂ ਉਸ ਦੇ ਗਿਰੋਹ ਦਾ ਹਿੱਸਾ ਹੋਣ ਦੀ ਗੱਲ ਵੀ ਸਵੀਕਾਰ ਕੀਤੀ ਹੈ। ਪੁਲਿਸ ਵਲੋਂ ਬਾਰਾਬੰਕੀ ਵਿਚ ਦਰਜ ਕੇਸ ਵਿਚ ਮੁਖਤਾਰ ਦੇ ਡਰਾਈਵਰ ਸਲੀਮ, ਸੁਰੇਂਦਰ ਦੇ ਨਾਲ ਉਸ ਦੇ ਖਾਸ ਗੁਰਗੇ ਅਫਰੋਜ ਸਮੇਤ 10 ਲੋਕ ਨਾਮਜ਼ਦ ਹਨ।

ਇਹ ਵੀ ਪੜ੍ਹੋ -  ਸੂਬਾ ਸਰਕਾਰਾਂ ਨੂੰ SC ਦਾ ਆਦੇਸ਼, ਕਿਹਾ- ਪ੍ਰਵਾਸੀ ਮਜ਼ਦੂਰਾਂ ਲਈ ਖੋਲ੍ਹੇ ਜਾਣ ਕਮਿਊਨਿਟੀ ਕਿਚਨ

Mukhtar AnsariMukhtar Ansari

ਇਸ ਦੌਰਾਨ ਸਲੀਮ ਅਤੇ ਸੁਰੇਂਦਰ ਹੀ ਮੁਖਤਾਰ ਦੀ ਗੱਡੀ ਚਲਾਉਂਦੇ ਸਨ। ਗਾਜ਼ੀਪੁਰ ਦੇ ਮੁਹੰਮਦਾਬਾਦ ਥਾਣਾ ਖੇਤਰ ਦੇ ਮੰਗਲ ਬਾਜ਼ਾਰ ਵਾਰਡ ਨੰ 12, ਯੁਸੂਫਪੁਰ ਨਿਵਾਸੀ ਸਲੀਮ ਪੁੱਤਰ ਸਵ. ਬਦਰੂੱਦੀਨ ਮਊ ਵਿਧਾਇਕ ਮੁਖ਼ਤਾਰ ਅੰਸਾਰੀ ਦਾ ਬੇਹੱਦ ਕਰੀਬੀ ਹੈ। ਮੁਖਤਾਰ ਅੰਸਾਰੀ ਗੈਂਗ ਦਾ ਸਰਗਰਮ ਮੈਂਬਰ ਅਤੇ ਉਸ ਦੀ ਐਂਬੂਲੈਂਸ ਦੇ ਡਰਾਈਵਰ ਸਲੀਮ ਨੂੰ ਮੰਗਲਵਾਰ ਸ਼ਾਮ ਵਾਰਾਣਸੀ ਦੀ ਐੱਸ.ਟੀ.ਐੱਫ. ਟੀਮ ਨੇ ਲਖਨਊ ਵਿੱਚ ਪਾਈਨੀਅਰ ਸਕੂਲ ਦੇ ਕੋਲ ਥਾਣਾ ਖੇਤਰ ਜਾਨਕੀਪੁਰਮ ਤੋਂ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ। 

STFSTF

ਐੱਸ.ਟੀ.ਐੱਫ. ਦੀ ਪੁੱਛਗਿੱਛ 'ਤੇ ਸਲੀਮ ਨੇ ਦੱਸਿਆ ਕਿ ਉਹ ਲੱਗਭਗ 20 ਸਾਲਾਂ ਤੋਂ ਮੁਖ਼ਤਾਰ ਅੰਸਾਰੀ ਦੇ ਨਾਲ ਜੁੜਿਆ ਹਾਂ। ਇਸ ਤੋਂ ਪਹਿਲਾਂ ਮੁਖਤਾਰ ਅੰਸਾਰੀ ਦੇ ਚਚੇਰੇ ਸਹੁਰੇ ਅਤੇ ਨੰਦ ਕਿਸ਼ੋਰ ਰੂੰਗਟਾ ਅਗਵਾ ਵਿਚ ਲੋੜੀਂਦੇ ਅਤਾਉੱਰਹਮਾਨ ਉਰਫ਼ ਬਾਬੂ ਦੀ ਕਾਰ ਚਲਾਉਂਦਾ ਸੀ। ਮੇਰੇ ਇਲਾਵਾ ਫਿਰੋਜ਼, ਸੁਰੇਂਦਰ ਸ਼ਰਮਾ ਅਤੇ ਰਮੇਸ਼ ਵੀ ਮੁਖਤਾਰ ਦੇ ਚਾਲਕ ਹਨ। ਮੁਖਤਾਰ ਅੰਸਾਰੀ ਗਿਰੋਹ ਦੇ ਡਰਾਈਵਰ ਸਲੀਮ 'ਤੇ ਪੁਲਸ ਨੇ 25 ਹਜ਼ਾਰ ਦਾ ਇਨਾਮ ਵੀ ਐਲਾਨਿਆ ਸੀ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement