40 ਲੱਖ ਲੋਕਾਂ ਦੇ ਨਾਮ ਲਿਸਟ 'ਚ ਨਾ ਹੋਣ 'ਤੇ ਕੇਂਦਰ ਸਰਕਾਰ 'ਤੇ ਮਮਤਾ ਬੈਨਰਜੀ ਦਾ ਹਮਲਾ
Published : Jul 30, 2018, 4:50 pm IST
Updated : Jul 30, 2018, 4:50 pm IST
SHARE ARTICLE
Mamata Banerjee on NRC release
Mamata Banerjee on NRC release

ਅਸਾਮ ਵਿਚ ਸੋਮਵਾਰ ਨੂੰ ਜਾਰੀ ਨੈਸ਼ਨਲ ਰਜਿਸਟਰ ਆਫ ਸਿਟਿਜ਼ਨ ਦੇ ਫਾਇਨਲ ਡਰਾਫਟ ਉੱਤੇ ਸਿਆਸੀ ਯੁੱਧ ਸ਼ੁਰੂ ਹੋ ਗਿਆ ਹੈ

ਕੋਲਕਾਤਾ, ਅਸਾਮ ਵਿਚ ਸੋਮਵਾਰ ਨੂੰ ਜਾਰੀ ਨੈਸ਼ਨਲ ਰਜਿਸਟਰ ਆਫ ਸਿਟਿਜ਼ਨ ਦੇ ਫਾਇਨਲ ਡਰਾਫਟ ਉੱਤੇ ਸਿਆਸੀ ਯੁੱਧ ਸ਼ੁਰੂ ਹੋ ਗਿਆ ਹੈ। ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲਿਸਟ ਵਿਚੋਂ 40 ਲੱਖ ਲੋਕਾਂ ਦੇ ਨਾਮ ਨਾ ਹੋਣ 'ਤੇ ਕੇਂਦਰ ਸਰਕਾਰ ਉੱਤੇ ਜਮਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਬਾਂਗਲਾ ਕਾਰਡ ਖੇਡਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਿਰਪੱਖਤਾ ਨਾਲ ਲਿਸਟ ਤਿਆਰ ਕਰਨ ਦੇ ਦਾਵੇ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ ਕੁੱਝ ਭਾਈਚਾਰੇ ਅਤੇ ਭਾਸ਼ਾ ਵਿਸ਼ੇਸ਼ ਦੇ ਲੋਕਾਂ ਨੂੰ ਜ਼ਬਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ।  

Assam NRC list Assam NRC listਮਮਤਾ ਨੇ ਕਿਹਾ ਕਿ ਆਧਾਰ ਕਾਰਡ ਹੈ, ਪਾਸਪੋਰਟ ਵੀ ਹੈ, ਪਰ ਲਿਸਟ ਵਿਚ ਲੋਕਾਂ ਦਾ ਨਾਮ ਨਹੀਂ ਹੈ। ਲੋਕਾਂ ਦੇ ਨਾਮ ਲਿਸਟ ਵਿਚੋਂ ਜਾਣਬੁਝ ਕੇ ਹਟਾਏ ਗਏ। ਸਰਨੇਮ ਦੇਖਕੇ ਲੋਕਾਂ ਦਾ ਨਾਮ ਐਨਆਰਸੀ ਦੀ ਲਿਸਟ ਤੋਂ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਕਿ ਸਰਕਾਰ ਜ਼ਬਰਨ ਲੋਕਾਂ ਨੂੰ ਦੇਸ਼ ਵਿਚੋਂ ਕੱਢਣਾ ਚਾਹੁੰਦੀ ਹੈ? ਮਮਤਾ ਨੇ ਕਿਹਾ ਕਿ ਸਿਟੀਜ਼ਨ ਰਜਿਸਟਰ ਦੀ ਲਿਸਟ ਤੋਂ ਬੰਗਾਲੀ ਪ੍ਰਭਾਵਿਤ ਹੋਣਗੇ। ਮਮਤਾ ਨੇ ਕਿਹਾ ਕਿ ਜਿਨ੍ਹਾਂ 40 ਲੱਖ ਲੋਕਾਂ ਦੇ ਨਾਮ ਲਿਸਟ ਵਿਚ ਨਹੀਂ ਹਨ, ਉਹ ਕਿੱਥੇ ਜਾਣਗੇ? ਕੀ ਸਰਕਾਰ ਦੇ ਕੋਲ ਉਨ੍ਹਾਂ ਦੇ ਪੁਨਰ ਨਿਵਾਸ ਲਈ ਕੋਈ ਪ੍ਰਬੰਧ ਹੈ।

Assam NRC list Assam NRC listਆਖ਼ਿਰਕਾਰ ਇਸ ਸਮੱਸਿਆ ਨੂੰ ਬੰਗਾਲ ਹੀ ਕਿਉ ਭੁਗਤ ਰਿਹਾ ਹੈ। ਇਹ ਸਿਰਫ ਬੀਜੇਪੀ ਦੀ ਵੋਟ ਸਿਆਸਤ ਹੈ। ਉਨ੍ਹਾਂ ਕਿਹਾ ਕਿ ਮੇਰੀ ਗ੍ਰਹ ਮੰਤਰੀ ਨੂੰ ਬੇਨਤੀ ਹੈ ਕਿ ਉਹ ਇਸ ਵਿਚ ਸੋਧ ਕਰਨ। ਸੋਮਵਾਰ ਨੂੰ ਲਿਸਟ ਉੱਤੇ ਟੀਐਮਸੀ ਸੰਸਦਾਂ ਨੇ ਸੰਸਦ ਵਿਚ ਜਮਕੇ ਹੰਗਾਮਾ ਕੀਤਾ। ਟੀਐਮਸੀ ਸੁਪ੍ਰੀਮੋ ਨੇ ਬੇਹੱਦ ਤਿੱਖੇ ਅੰਦਾਜ਼ ਵਿਚ ਕੇਂਦਰ ਸਰਕਾਰ 'ਤੇ ਬੰਗਾਲੀਆਂ ਵਲੋਂ ਮਤਭੇਦ ਦਾ ਇਲਜ਼ਾਮ ਲਗਾਇਆ।

Assam NRC list Assam NRC listਉਨ੍ਹਾਂ ਨੇ ਕਿਹਾ ਕਿ ਅਸਾਮ ਵਿਚ ਰਹਿਣ ਵਾਲੇ ਬੰਗਲਾ ਭਾਸ਼ੀ ਲੋਕਾਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੰਗਾਲੀ ਬੋਲਣ ਵਾਲੇ ਅਸਾਮ ਵਿਚ ਰਹਿਣ ਵਾਲੇ ਲੋਕ ਰੋਹਿੰਗਿਆ ਨਹੀਂ ਹਨ, ਇਸ ਦੇਸ਼ ਦੇ ਹਨ।ਉਨ੍ਹਾਂ ਕਿਹਾ ਕਿ ਉਹ ਲੋਕ ਵੀ ਭਾਰਤੀ ਹਨ, ਪਰ ਕੇਂਦਰ ਸਰਕਾਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement