
ਵਿਸ਼ੇਸ਼ ਅਦਾਲਤ ਨੇ ਅਸਾਮ ਵਿਚ ਨੌਕਰੀ ਦੇ ਲਈ ਪੈਸਾ ਲੈਣ ਦੇ ਮਾਮਲੇ ਵਿਚ ਭਾਜਪਾ ਸਾਂਸਦ ਆਰ ਪੀ ਸ਼ਰਮਾ ਦੀ ਬੇਟੀ ਸਮੇਤ 19 ਲੋਕਾਂ ਨੂੰ 11 ਦਿਨ ਦੀ ਪੁਲਿਸ ਹਿਰਾਸਤ...
ਗੁਹਾਟੀ : ਵਿਸ਼ੇਸ਼ ਅਦਾਲਤ ਨੇ ਅਸਾਮ ਵਿਚ ਨੌਕਰੀ ਦੇ ਲਈ ਪੈਸਾ ਲੈਣ ਦੇ ਮਾਮਲੇ ਵਿਚ ਭਾਜਪਾ ਸਾਂਸਦ ਆਰ ਪੀ ਸ਼ਰਮਾ ਦੀ ਬੇਟੀ ਸਮੇਤ 19 ਲੋਕਾਂ ਨੂੰ 11 ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਅਸਾਮ ਸਿਵਲ ਸਰਵਿਸਜ਼ (ਏਸੀਐਸ) ਦੇ 13, ਅਸਾਮ ਪੁਲਿਸ ਸੇਵਾ ਦੇ ਤਿੰਨ ਅਤੇ ਸਹਾਇਕ ਸੇਵਾ ਦੇ ਤਿੰਨ ਅਧਿਕਾਰੀ ਸ਼ਾਮਲ ਹਨ। ਅਦਾਲਤ ਨੇ 2016 ਬੈਚ ਦੇ 19 ਅਧਿਕਾਰੀਆਂ ਨੂੰ 11 ਦਿਨ ਦੀ ਹਿਰਾਸਤ ਵਿਚ ਭੇਜ ਦਿਤਾ।
Pallvi Sharmaਪੁਲਿਸ ਨੇ 14 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ। ਏਪੀਐਸ ਅਧਿਕਾਰੀਆਂ ਵਿਚ ਗੁਲਸ਼ਨ ਦਾਓਲਾਗਪੂ, ਭਾਰਗਵ ਫੂਕਨ ਅਤੇ ਪੱਲਵੀ ਸ਼ਰਮਾ ਹਨ। ਪੱਲਵੀ ਸ਼ਰਮਾ ਅਸਾਮ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਆਰ ਪੀ ਸ਼ਰਮਾ ਦੀ ਬੇਟੀ ਹੈ। ਦਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਅਸਾਮ ਵਿਚ ਨੌਕਰੀ ਲਈ ਨਕਦੀ ਘਪਲੇ ਦੇ ਮਾਮਲੇ ਵਿਚ ਭਾਜਪਾ ਦੇ ਤੇਜ਼ਪੁਰ ਤੋਂ ਸਾਂਸਦ ਆਰ ਪੀ ਸ਼ਰਮਾ ਦੀ ਬੇਟੀ ਪੱਲਵੀ ਸ਼ਰਮਾ ਸਮੇਤ 19 ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
RP Singhਦਸ ਦਈਏ ਕਿ ਇਨ੍ਹਾਂ ਲੋਕਾਂ ਨੇ 2016 ਵਿਚ ਅਸਾਮ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਦਿਤੀ ਸੀ ਪਰ ਜਾਂਚ ਦੌਰਾਨ ਉਨ੍ਹਾਂ ਦੀ ਲਿਖਾਵਟ ਪ੍ਰੀਖਿਆ ਦੀਆਂ ਕਾਪੀਆਂ ਦੀ ਲਿਖਾਈ ਤੋਂ ਅਲੱਗ ਮਿਲੀ। ਇਸ ਤੋਂ ਬਾਅਦ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਰਅਸਲ ਘਪਲੇ ਦੀ ਜਾਂਚ ਕਰ ਰਹੀ ਡਿਬਰੂਗੜ੍ਹ ਪੁਲਿਸ ਨੇ ਸ਼ੱਕ ਦੇ ਦਾਇਰੇ ਵਿਚ ਆਏ ਸਾਰੇ ਅਧਿਕਾਰੀਆਂ ਨੂੰ ਲਿਖਾਈ ਦੀ ਜਾਂਚ ਲਈ ਬੁਲਾਇਆ ਸੀ।
Asamਇਸ ਤੋਂ ਪਹਿਲਾਂ ਕਾਪੀਆਂ ਦੀ ਫੌਂਰੈਸਿਕ ਜਾਂਚ ਵਿਚ ਗੜਬੜੀਆਂ ਪਾਈਆਂ ਗਈਆਂ ਸਨ। ਇਸ ਵਿਚ ਸਾਲ 2016 ਬੈਚ ਦੇ ਲੋਕ ਸੇਵਾ ਕਮਿਸ਼ਨ ਦੇ 19 ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਨੂੰ ਬੁਲਾਇਆ ਗਿਆ ਸੀ। ਡਿਬਰੂਗੜ੍ਹ ਪੁਲਿਸ ਮੁਖੀ ਗੌਤਮ ਬੋਰਾ ਨੇ ਦਸਿਆ ਕਿ ਇਨ੍ਹਾਂ 19 ਅਧਿਕਾਰੀਆਂ ਦੀ ਲਿਖਾਈ ਪ੍ਰੀਖਿਆ ਦੀਆਂ ਕਾਪੀਆਂ ਦੀ ਲਿਖਾਈ ਤੋਂ ਅਲੱਗ ਸੀ।
RP Singhਪੁਲਿਸ ਨੇ ਇਸ ਘਪਲੇ ਦੇ ਸਿਲਸਿਲੇ ਵਿਚ ਅਸਾਮ ਲੋਕ ਸੇਵਾ ਕਮਿਸ਼ਨ ਦੇ ਪ੍ਰਧਾਨ ਰਾਕੇਸ਼ ਪਾਲ ਅਤੇ ਤਿੰਨ ਹੋਰ ਮੈਂਬਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।ਪੁਲਿਸ ਨੇ ਇਨ੍ਹਾਂ ਤੋਂ ਇਲਾਵਾ ਬੀਤੀ 21 ਜੂਨ ਨੂੰ 13 ਹੋਰ ਸਰਕਾਰੀ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿਤਾ ਗਿਆ ਸੀ। ਬੁਧਵਾਰ ਨੂੰ ਗ੍ਰਿਫ਼ਤਾਰ ਹੋਣ ਵਾਲਿਆਂ ਵਿਚ ਤੇਜ਼ਪੁਰ ਦੇ ਭਾਜਪਾ ਸਾਂਸਦ ਆਰ ਪੀ ਸ਼ਰਮਾ ਦੀ ਪੁੱਤਰੀ ਪੱਲਵੀ ਸ਼ਰਮਾ ਵੀ ਸ਼ਾਮਲ ਹੈ।