ਔਰਤ ਵਲੋਂ ਅਸਾਮ ਦੇ ਇਕ ਵਿਧਾਇਕ 'ਤੇ ਬਲਾਤਕਾਰ ਦਾ ਦੋਸ਼,ਪਤੀ 'ਤੇ ਮਿਲੀਭੁਗਤ ਦਾ ਦੋਸ਼
Published : Jul 9, 2018, 5:05 pm IST
Updated : Jul 9, 2018, 5:05 pm IST
SHARE ARTICLE
assam mla nizamudin
assam mla nizamudin

ਅਸਾਮ ਵਿਚ ਇਕ ਔਰਤ ਨੇ ਪੁਲਿਸ ਵਿਚ ਸ਼ਿਕਾਇਤ ਕੀਤੀ ਹੈ ਕਿ ਇਕ ਵਿਧਾਇਕ ਨੇ ਬੀਤੇ ਮਹੀਨੇ ਉਸ ਦੇ ਪਤੀ ਦੀ ਮਦਦ ਨਾਲ ਉਸ ਨਾਲ ਦੋ ਵਾਰ ਬਲਾਤਕਾਰ ਕੀਤਾ...

ਹੈਲਾਕਾਂਡੀ : ਅਸਾਮ ਵਿਚ ਇਕ ਔਰਤ ਨੇ ਪੁਲਿਸ ਵਿਚ ਸ਼ਿਕਾਇਤ ਕੀਤੀ ਹੈ ਕਿ ਇਕ ਵਿਧਾਇਕ ਨੇ ਬੀਤੇ ਮਹੀਨੇ ਉਸ ਦੇ ਪਤੀ ਦੀ ਮਦਦ ਨਾਲ ਉਸ ਨਾਲ ਦੋ ਵਾਰ ਬਲਾਤਕਾਰ ਕੀਤਾ। ਇਸ ਤੋਂ ਬਾਅਦ ਹੈਲਾਕਾਂਡੀ ਸਦਰ ਪੁਲਿਸ ਥਾਣੇ ਵਿਚ ਦੋਸ਼ੀ ਦੇ ਵਿਰੁਧ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਦਸਿਆ ਕਿ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਏਆਈਯੂਡੀਐਫ ਵਿਧਾਇਕ ਨਿਜ਼ਾਮੂਦੀਨ ਚੌਧਰੀ ਨੇ 19 ਮਈ ਨੂੰ ਹੈਲਾਕਾਂਡੀ ਸਰਕਟ ਹਾਊਸ ਅਤੇ ਬਾਅਦ ਵਿਚ 23 ਮਈ ਨੂੰ ਉਸ ਦੇ ਘਰ 'ਤੇ ਉਸ ਨਾਲ ਬਲਾਤਕਾਰ ਕੀਤਾ। 

Assam MLA Nizamudin ChaudhryAssam MLA Nizamudin Chaudhryਪੁਲਿਸ ਥਾਣੇ ਦੇ ਇੰਚਾਰਜ ਅਧਿਕਾਰੀ ਸੁਰਜੀਤ ਚੌਧਰੀ ਨੇ ਕਿਹਾ ਕਿ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਦੋਹੇ ਹੀ ਮੌਕਿਆਂ 'ਤੇ ਉਸ ਦੇ ਪਤੀ ਨੇ ਵਿਧਾਇਕ ਦਾ ਸਹਿਯੋਗ ਕੀਤਾ। ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਐਫਆਈਆਰ ਦਰਜ ਕੀਤੀ ਗਈ ਹੈ। ਉਧਰ ਵਿਧਾਇਕ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਆਧਾਰਹੀਣ ਹਨ ਅਤੇ ਮੇਰੇ ਵਿਰੁਧ ਇਕ ਸਾਜਿਸ਼ ਹੈ।

Assam MLA Nizamudin ChaudhryAssam MLA Nizamudin Chaudhryਉਨ੍ਹਾਂ ਕਿਹਾ ਕਿ ਮਹਿਲਾ ਨੇ ਅਪਣੀ ਪਰਵਾਰਕ ਸਮੱਸਿਆ ਸੁਲਝਾਉਣ ਲਈ ਉਸ ਨਾਲ ਅਪਣੇ ਪਤੀ ਸਮੇਤ ਮੁਲਾਕਾਤ ਕੀਤੀ ਸੀ ਅਤੇ ਉਸ ਦਾ ਉਸ ਨਾਲ ਕੋਈ ਸਬੰਧ ਨਹੀਂ ਹੈ। ਮਹਿਲਾ ਨੇ ਅਪਣੀ ਸ਼ਿਕਾਇਤ ਵਿਚ ਵਿਧਾਇਕ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਉਸ ਨੂੰ ਗੁਹਾਟੀ ਲਿਜਾਣ ਦਾ ਯਤਨ ਕੀਤਾ ਸੀ ਪਰ ਉਸ ਨੇ ਅਪਣੀ ਯੋਜਨਾ ਉਸ ਦੇ ਵਲੋਂ ਆਤਮ ਹੱਤਿਆ ਦੀ ਧਮਕੀ ਦਿਤੇ ਜਾਣ ਤੋਂ ਬਾਅਦ ਬਦਲ ਦਿਤੀ। 

RapeRapeਔਰਤ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਉਸ ਨੂੰ ਘਰ ਤੋਂ ਬਾਹਰ ਨਹੀਂ ਜਾਣ ਦੇ ਰਿਹਾ ਹੈ ਅਤੇ ਉਹ ਪਹਿਲਾਂ ਪੁਲਿਸ ਵਿਚ ਸ਼ਿਕਾਇਤ ਦਰਜ ਨਹੀਂ ਕਰਵਾ ਸਕੀ। ਉਸ ਨੇ ਕਿਹਾ ਕਿ ਉਸ ਨੂੰ ਜ਼ਬਰਦਸਤੀ ਘਰ ਦੇ ਅੰਦਰ ਬੰਦ ਕੀਤਾ ਗਿਆ ਸੀ। ਔਰਤ ਵਲੋਂ ਵਿਧਾÎਇਕ 'ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਅਸਾਮ ਦੇ ਸਿਆਸੀ ਹਲਕਿਆਂ ਵਿਚ ਹਲਚਲ ਮਚ ਗਈ ਹੈ। ਵਿਧਾਇਕ ਵਲੋਂ ਭਾਵੇਂ ਅਪਣੇ 'ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਗ਼ਲਤ ਕਰਾਰ ਦਿਤਾ ਜਾ ਰਿਹਾ ਹੈ ਪਰ ਮਾਮਲੇ ਦੀ ਅਸਲ ਸਚਾਈ ਕੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement