
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਦਾਅਵਾ ਕੀਤਾ ਕਿ ਕਾਂਗਰਸ ਜਿੱਥੇ ਕਿਸਾਨਾਂ ਦੀ ਮਾੜੀ ਹਾਲਤ ਦੇ ਮੁੱਦੇ ਚੁੱਕ ਰਹੀ ਹੈ ਉਥੇ ਭਾਰਤੀ ਜਨਤਾ ਪਾਰਟੀ (ਭਾਜਪਾ)...
ਨਵੀਂ ਦਿੱਲੀ, ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਦਾਅਵਾ ਕੀਤਾ ਕਿ ਕਾਂਗਰਸ ਜਿੱਥੇ ਕਿਸਾਨਾਂ ਦੀ ਮਾੜੀ ਹਾਲਤ ਦੇ ਮੁੱਦੇ ਚੁੱਕ ਰਹੀ ਹੈ ਉਥੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਧਰੁਵੀਕਰਨ ਦੇ ਏਜੰਡੇ' ਨੂੰ ਅੱਗੇ ਵਧਾਉਣ ਲਈ ਕਿਸੇ ਵੀ ਗੱਲ ਨੂੰ ਵਿਵਾਦ ਬਣਾ ਰਹੀ ਹੈ ਕਿਉਂਕਿ ਉਸ ਕੋਲ ਵਿਖਾਉਣ ਲਈ ਕੋਈ ਪ੍ਰਾਪਤੀ ਨਹੀਂ ਹੈ। ਸ਼ਸ਼ੀ ਥਰੂਰ ਨੇ ਕਿਹਾ ਕਿ ਭਗਵੀਂ ਪਾਰਟੀ ਦਾ 'ਅੱਛੇ ਦਿਨਾਂ' ਦਾ ਵਾਅਦਾ ਅਧੂਰਾ ਰਹਿ ਗਿਆ ਹੈ।
ਥਰੂਰ ਨੇ ਇਕ ਇੰਟਰਵਿਊ 'ਚ ਦਾਅਵਾ ਕੀਤਾ ਕਿ ਵਿਦੇਸ਼ ਨੀਤੀ ਦੇ ਮੋਰਚੇ 'ਤੇ ਸਰਕਾਰ 'ਅਸਫ਼ਲ' ਰਹੀ ਹੈ ਅਤੇ ਕਾਂਗਰਸ ਇਨ੍ਹਾਂ 'ਅਸਫ਼ਲਤਾਵਾਂ' ਨੂੰ ਉਜਾਗਰ ਕਰੇਗੀ ਕਿਉਂਕਿ ਇਹ 'ਸਿਰਫ਼ ਨਾਹਰੇ' ਬਣ ਕੇ ਰਹਿ ਗਈਆਂ ਕਥਿਤ ਯੋਜਨਾਵਾਂ ਦਾ ਜ਼ਮੀਨੀ ਪੱਧਰ 'ਤੇ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ, ''ਵੋਟਰਾਂ ਨੂੰ ਸਿੱਧਾ ਸਵਾਲ ਹੈ ਕਿ ਕੀ ਤੁਸੀ 2014 ਮੁਕਾਬਲੇ ਬਿਹਤਰ ਹੋ? ਕੀ ਤੁਹਾਡੇ ਲਈ 'ਅੱਛੇ ਦਿਨ' ਆ ਗਏ ਹਨ?
P.M Narinder modi
ਜ਼ਿਆਦਾਤਰ ਲੋਕ ਕਹਿਣਗੇ ਕਿ ਨਹੀਂ।'' 2014 ਦੀਆਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਭਾਜਪਾ ਨੇ 'ਅੱਛੇ ਦਿਨ' ਦੇ ਨਾਹਰੇ ਲਾਏ ਸਨ ਜਿਸ ਦਾ ਪੂਰੇ ਭਾਰਤ 'ਚ ਚੰਗਾ ਅਸਰ ਰਿਹਾ ਅਤੇ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਪੂਰਨ ਬਹੁਮਤ ਦੀ ਸਰਕਾਰ ਬਣੀ।ਤਿਰੁਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਕਿਹਾ ਕਿ ਸੰਸਦ 'ਚ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਭਾਸ਼ਨ ਸਪੱਸ਼ਟ ਰੂਪ ਨਾਲ ਦਰਸਾਉਂਦਾ ਹੈ
ਕਿ ਪਾਰਟੀ ਏਜੰਡਾ ਤੈਅ ਕਰ ਰਹੀ ਹੈ ਅਤੇ 'ਰਾਫ਼ੇਲ ਘਪਲਾ' ਅਤੇ ਕਿਸਾਨਾਂ ਦੀ ਬੁਰੀ ਹਾਲਤ ਵਰਗੇ ਮੁੱਦੇ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦੇ ਬਿਆਨ ਬਹੁਤ ਧਾਰਦਾਰ ਹਨ ਅਤੇ ਨਾਲ ਹੀ ਉਹ ਦੇਸ਼ ਦੀਆਂ ਹਿੰਤਾਵਾਂ ਨਾਲ ਜੁੜੇ ਮੁੱਦੇ ਚੁੱਕ ਰਹੇ ਹਨ। ਸੋਸ਼ਲ ਮੀਡੀਆ ਉਤੇ ਉਨ੍ਹਾਂ ਦਾ ਉਤਸ਼ਾਹ, ਉਨ੍ਹਾਂ ਦੀ ਊਰਜਾ ਆਦਿ ਸੱਭ ਕੁੱਝ ਦਿਸ ਰਿਹਾ ਹੈ।
ਥਰੂਰ ਦੇ 'ਹਿੰਦੂ ਪਾਕਿਸਤਾਨ' ਅਤੇ 'ਹਿੰਦੂਵਾਦ 'ਚ ਤਾਲਿਬਾਨ' ਵਰਗੇ ਬਿਆਨਾਂ ਨਾਲ ਪਿੱਛੇ ਜਿਹੇ ਵਿਵਾਦ ਪੈਦਾ ਹੋ ਗਿਆ ਸੀ ਜਿਸ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਪਣੀਆਂ ਇਨ੍ਹਾਂ ਟਿਪਣੀਆਂ 'ਤੇ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚੁਨੌਤੀ ਇਸ ਗੱਲ ਦੀ ਹੈ ਕਿ ਕੋਈ ਵੀ ਗੱਲ ਕਹਿਣ 'ਤੇ ਭਾਜਪਾ ਅਤੇ ਮੀਡੀਆ ਇਸ ਨੂੰ ਸੰਦਰਭ ਤੋਂ ਬਾਹਰ ਪੇਸ਼ ਕਰ ਕੇ ਵਿਵਾਦ ਪੈਦਾ ਕਰ ਦਿੰਦੇ ਹਨ। (ਪੀਟੀਆਈ)