
ਜੇਕਰ ਤੁਸੀਂ ਘਰ ਬੈਠੇ 25 ਹਜ਼ਾਰ ਰੁਪਏ ਤੱਕ ਜਿੱਤਣਾ ਚਾਹੁੰਦੇ ਹੋ ਤਾਂ ਮੋਦੀ ਸਰਕਾਰ ਇੱਕ ਖਾਸ ਮੌਕਾ ਦੇ ਰਹੀ ਹੈ। ਇਹ ਮੌਕਾ ਸਿਰਫ਼ 4 ਅਗਸਤ ਤੱਕ ਹੈ।
ਨਵੀਂ ਦਿੱਲੀ : ਜੇਕਰ ਤੁਸੀਂ ਘਰ ਬੈਠੇ 25 ਹਜ਼ਾਰ ਰੁਪਏ ਤੱਕ ਜਿੱਤਣਾ ਚਾਹੁੰਦੇ ਹੋ ਤਾਂ ਮੋਦੀ ਸਰਕਾਰ ਇੱਕ ਖਾਸ ਮੌਕਾ ਦੇ ਰਹੀ ਹੈ। ਇਹ ਮੌਕਾ ਸਿਰਫ਼ 4 ਅਗਸਤ ਤੱਕ ਹੈ। ਅਹਿਮ ਗੱਲ ਇਹ ਹੈ ਕਿ ਇਸਦੇ ਲਈ ਤੁਹਾਨੂੰ ਸਿਰਫ ਆਪਣੇ 5 ਮਿੰਟ ਦੇਣੇ ਪੈਣਗੇ। ਦਰਅਸਲ ਰੱਖਿਆ ਮੰਤਰਾਲੇ ਨੇ MyGov . in ਦੀ ਮਦਦ ਨਾਲ ਹਾਲ ਹੀ 'ਚ ਕਾਰਗਿਲ ਲੜਾਈ 'ਤੇ ਇੱਕ ਆਨਲਾਇਨ ਮੁਕਾਬਲੇ ਦੀ ਸ਼ੁਰੂਆਤ ਕੀਤੀ ਹੈ।
Pm Narendra Modi
4 ਅਗਸਤ ਤੱਕ ਚੱਲਣ ਵਾਲੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਕੈਂਡੀਡੇਟ ਨੂੰ ਸਿਰਫ 5 ਮਿੰਟ 'ਚ 20 ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਜੋ ਪ੍ਰਤੀਯੋਗੀ ਘੱਟ ਤੋਂ ਘੱਟ ਸਮੇਂ 'ਚ ਜਿਆਦਾ ਤੋਂ ਜਿਆਦਾ ਠੀਕ ਜਵਾਬ ਦੇਵੇਗਾ ਉਹ ਜੇਤੂ ਘੋਸ਼ਿਤ ਹੋਵੇਗਾ। ਇਸ ਮੁਕਾਬਲੇ 'ਚ ਹਿੱਸਾ ਲੈਣ ਲਈ MyGov .in ( https : / /quiz.mygov.in ) ਪਲੇਟਫਾਰਮ 'ਤੇ ਵਿਜ਼ਿਟ ਕਰਨਾ ਹੋਵੇਗਾ।
Narendra Modi
ਇਹ ਮੁਕਾਬਲਾ ਜਿੱਤਣ ਵਾਲੇ ਨੂੰ 10 ਨਕਦ ਇਨਾਮ ਦਿੱਤੇ ਜਾਣਗੇ। ਪਹਿਲਾ ਇਨਾਮ 25,000 ਰੁਪਏ ਦਾ ਹੈ ਤੇ ਉਥੇ ਹੀ ਦੂਜਾ ਇਨਾਮ 15,000 ਰੁਪਏ ਦਾ ਹੋਵੇਗਾ। ਇਸੇ ਤਰ੍ਹਾਂ ਜਿਹੜੇ ਵਿਅਕਤੀ ਤੀਸਰੇ ਸਥਾਨ 'ਤੇ ਹੋਵੇਗਾ ਉਸਨੂੰ 10,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 7 ਲੋਕਾਂ ਨੂੰ ਸੱਤਵਾਂ ਇਨਾਮ ਦਿੱਤਾ ਜਾਵੇਗਾ। ਇਨ੍ਹਾਂ ਸਾਰਿਆਂ ਨੂੰ 5,000 ਰੁਪਏ ਮਿਲਣਗੇ। ਇਹੀ ਨਹੀਂ 100 ਜੇਤੂਆਂ ਨੂੰ ਰੱਖਿਆ ਮੰਤਰਾਲਾ ਸਰਟੀਫਿਕੇਟ ਵੀ ਦੇਵੇਗਾ।
Defence Ministry organises online quiz competition on Kargil War
ਇਸ ਮੁਕਾਬਲੇ ਦੇ ਕੁਝ ਨਿਯਮ ਅਤੇ ਸ਼ਰਤਾਂ ਵੀ ਹਨ। ਉਦਾਹਰਣ ਲਈ ਇੱਕ ਵਿਅਕਤੀ ਮੁਕਾਬਲੇ 'ਚ ਇੱਕ ਹੀ ਵਾਰ ਭਾਗ ਲੈ ਸਕਦਾ ਹੈ। ਪ੍ਰਤੀਯੋਗੀ ਨੂੰ ਆਪਣਾ ਨਾਮ, ਮਾਤਾ / ਪਿਤਾ ਦਾ ਨਾਮ, ਜਨਮ ਮਿਤੀ, ਪਤਾ, ਈ - ਮੇਲ ਅਤੇ ਮੋਬਾਇਲ ਨੰਬਰ ਦੀ ਡਿਟੇਲ ਦੇਣੀ ਪਵੇਗੀ। ਦੱਸ ਦਈਏ ਕਿ ਇੱਕ ਮੋਬਾਇਲ ਨੰਬਰ ਅਤੇ ਇੱਕ ਈ - ਮੇਲ ਦੀ ਦੁਬਾਰਾ ਵਰਤੋ ਨਹੀਂ ਕੀਤੀ ਜਾ ਸਕਦੀ ਹੈ। ਇਸਦੇ ਇਲਾਵਾ ਜੇਤੂਆਂ ਨੂੰ ਆਪਣੀ ਪਹਿਚਾਣ, ਉਮਰ, ਪਤਾ ਆਦਿ ਸਰਟੀਫਿਕੇਟ ਦੇਣੇ ਪੈਣਗੇ ਜਮਾਂ ਨਾ ਕਰਨ ਦੀ ਹਾਲਤ ਵਿੱਚ ਚੋਣ ਰੱਦ ਮੰਨੀ ਜਾਵੇਗੀ।